BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਕੇਸ਼ ਸੂਦ ਵਲੋਂ ਸ਼ਾਲੀਮਾਰ ਨਗਰ ਵਿਖੇ ਇੰਟਰਲਾਕਿੰਗ ਟਾਈਲਾਂ ਨਾਲ ਬਣੀ ਗਲੀ ਦਾ ਉਦਘਾਟਨ

ਵਾਰਡ ਨੰਬਰ 7 ਦਾ ਸਰਵ ਪੱਖੀ ਵਿਕਾਸ ਕਰਵਾ ਕੇ ਇਸਨੂੰ ਮਾਡਲ ਵਾਰਡ ਵਜੋ ਵਿਕਸਿਤ ਕੀਤਾ ਜਾ ਰਿਹਾ ਹੈ
ਹੁਸ਼ਿਆਰਪੁਰ 14 ਜੂਨ (ਤਰਸੇਮ ਦੀਵਾਨਾ)-
ਨਗਰ ਨਿਗਮ ਦੇ ਵਾਰਡ ਨੰ: 7 ਵਿੱਚ ਸਰਵ ਪੱਖੀ ਵਿਕਾਸ ਕਾਰਂ ਕਰਵਾ ਕੇ ਇਸ ਨੂੰ ਮਾਡਲ ਵਾਰਡ ਵੱਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ ਵਾਰਡ ਨੰ: 7 ਦੇ ਕੌਂਸਲਰ ਰਾਕੇਸ਼ ਸੂਦ ਨੇ ਸ਼ਾਲੀਮਾਰ ਨਗਰ ਵਿਖੇ ਗਲੀ ਨੰਬਰ 1-ਏ ਵਿੱਚ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਕੰਮ ਮੁਕੰਮਲ ਹੋਣ ਉਪਰੰਤ ਰੀਬਨ ਕੱਟ ਕੇ ਉਸ ਦਾ ਉਦਘਾਟਨ ਕਰਨ ਉਪਰੰਤ ਦਿੱਤੀ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਨ ਸੂਦ ਵੀ ਇਸ ਮੋਕੇ ਤੇ ਵਿਸ਼ੇਸ਼ ਤੌਰ ਤੇ ਉਹਨਾ ਦੇ ਨਾਲ ਸਨ ਉਹਨਾਂ ਦੱਸਿਆ ਕਿ ਸ਼ਾਲੀਮਾਰ ਨਗਰ ਦੀਆਂ ਗਲੀਆਂ ਪੀ੍ਰਿਮਕਸ ਅਤੇ ਇੰਟਰਲਾਕਿੰਗ ਟਾਈਲਾਂ ਨਾਲ ਨਵੀਆਂ ਬਣਾਈਆਂ ਗਈਆਂ ਹਨ ਇਸ ਮੁਹੱਲੇ ਵਿੱਚ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਲਿਆਉਣ ਲਈ ਬਿਜਲੀ ਦੇ ਨਵੇਂ ਟਰਾਂਸਫਾਰਮਰ ਅਤੇ ਨਵੀਆਂ ਸਟਰੀਟ ਲਾਈਟਾਂ ਲਗਾਈਆਂ ਗਈਆਂ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵੱਛ ਭਾਰਤ ਅਭਿਆਨ ਤਹਿਤ ਇਸ ਮੁਹੱਲੇ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਉਹਨਾਂ ਨੇ ਦਸਿੱਆ ਕਿ ਮੁਹੱਲਾ ਵਾਸੀਆਂ ਦੀ ਮੰਗ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਵਿਕਾਸ ਕਾਰਜਾਂ ਵਿੱਚ ਫੰਡਾਂ ਦੀ ਕੋਈ ਕੰਮੀ ਨਹੀ ਆਉਣ ਦਿੱਤੀ ਜਾਵੇਗੀ ਮੁਹੱਲਾ ਨਿਵਾਸੀਆਂ ਨੇ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਤੀਕਸ਼ਨ ਸੂਦ, ਨਗਰ ਨਿਗਮ ਦੇ ਮੇਅਰ ਸ਼ਿਵ ਸੂਦ ਅਤੇ ਕੋਂਸਲਰ ਰਾਕੇਸ਼ ਸੂਦ ਵੱਲੋਂ ਸ਼ਾਲੀਮਾਰ ਨਗਰ ਦਾ ਸਰਵ ਪੱਖੀ ਵਿਕਾਸ ਕਰਾਉਣ ਤੇ ਉਹਨਾਂ ਦਾ ਧੰਨਵਾਦ ਕੀਤਾ ਜਨਰਲ ਸਕੱਤਰ ਭਾਜਪਾ ਪੰਜਾਬ ਜਗਤਾਰ ਸਿੰਘ ਸੈਣੀ, ਗਿਆਨ ਬਾਂਸਲ, ਪ੍ਰਮੋਦ ਸੂਦ, ਜਿਲਾ ਮਹਿਲਾ ਮੋਰਚਾ ਦੇ ਪ੍ਰਧਾਨ ਅਰਚਨਾ ਜੈਨ, ਬਿੰਦੂ ਸੂਦ, ਯਸ਼ਪਾਲ ਸ਼ਰਮਾ, ਮੁਨੀਸ਼ ਗੁਪਤਾ, ਵਿਜੇ ਠਾਕੁਰ, ਸਤਪਾਲ ਗੋਇਲ, ਸਤੀਸ਼ ਕੋਸ਼ਲ ਅਤੇ ਮੁਹੱਲਾ ਨਿਵਾਸੀ ਵੀ ਇਸ ਮੌਕੇ ਤੇ ਹਾਜਰ ਸਨ।

No comments: