BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਪ ਆਗੂ ਮਲਕੀਤ ਥਿੰਦ ਦੀ ਅਗਵਾਈ ਵਿੱਚ ਕੱਢੀ ਨਸ਼ਾ ਵਿਰੋਧੀ ਰੈਲੀ

ਮੰਡੀ ਪੰਜੇ ਕੇ ਉਤਾੜ ਵਿੱਚ ਨਸ਼ਾ ਵਿਰੋਧੀ ਰੈਲੀ ਦੌਰਾਨ ਯੂਥ ਵਰਕਰ
ਗੁਰੂਹਰਸਹਾਏ 26 ਜੂਨ (ਮਨਦੀਪ ਸਿੰਘ ਸੋਢੀ)- ਆਮ ਆਦਮੀ ਪਾਰਟੀ ਗੁਰੂਹਰਸਹਾਏ ਦੇ ਸੀਨੀਅਰ ਲੀਡਰ ਮਲਕੀਤ ਥਿੰਦ ਦੀ ਅਗਵਾਈ ਵਿੱਚ ਆਪ ਦੇ ਯੂਥ ਵਲੰਟੀਅਰਾਂ ਨੇ ਬਲਾਕ ਪ੍ਰਧਾਨ ਮਨਿੰਦਰ ਕੰਬੋਜ, ਸਾਜਨ ਸੰਧੂ ਅਤੇ ਸਮੂਹ ਸਰਕਲ ਇੰਚਾਰਜਾਂ ਦੀ ਰਹਿਨੁਮਾਈ ਹੇਠ ਨਸ਼ਾ ਭਜਾਓ ਪੰਜਾਬ ਬਚਾਓ ਦੇ ਬੈਨਰ ਫੜ ਕੇ ਨਸ਼ਾ ਵਿਰੋਧੀ ਰੈਲੀ ਕੱਢੀ ਗਈ। ਇਸ ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਆਪ ਆਗੂ ਮਲਕੀਤ ਥਿੰਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਬੱਚੇ-ਬੱਚੇ ਨੂੰ ਨਸ਼ਾ ਤੇ ਲਗਾ ਦਿੱਤਾ ਹੈ। ਜਿਸ ਤੋਂ ਰਹਾਤ ਪਾਉਣ ਲਈ ਅਕਾਲੀ-ਭਾਜਪਾ ਨੂੰ ਭਜਾਊਣਾ ਤੇ ਸੱਤਾ ਤੋਂ ਲਾਂਬੇੇ ਕਰਨਾ ਬਹੁਤ ਜਰੂਰੀ ਹੈ ਤੇ ਕਾਂਗਰਸ ਨੇ ਹੀ ਇਹ ਨਸ਼ਾ ਪੰਜਾਬ ਅੰਦਰ ਸ਼ੁਰੂ ਕੀਤਾ ਸੀ ਤੇ ਅਕਾਲੀ ਦਲ ਨੇ ਸਿਖਰਾਂ ਤੇ ਪਹੁੰਚਾਇਆ ਹੈ। ਜਿਸ ਨੂੰ ਲੈ ਕੇ ਹਜਾਰਾਂ ਮਾਪਿਆਂ ਦੇ ਬੱਚੇ ਚਿੱਟਾ,ਸਮੈਕ ਤੇ ਹੋਰ ਸੰਥੇਟਿਕ ਨਸ਼ੇ ਰਾਹੀ ਆਪਣੀ ਜੀਵਨ ਲੀਲਾ ਖਤਮ ਕਰ ਚੁੱਕੇ ਹਨ ਤੇ ਕਈ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਪਰ ਇਸ ਦੇ ਬਾਵਜੂਦ ਵੀ ਨਸ਼ਾ ਨਹੀ ਛੱਡ ਸਕਦੇ ਕਿਊਕਿ ਨਸ਼ਾ ਨੌਜਵਾਨਾਂ ਦੇ ਹੱਡੀ ਰਚ ਚੁਕਿਆ ਹੈ। ਉਹਨਾਂ ਕਿਹਾ ਕਿ ਆਪ ਪਾਰਟੀ ਨੇ ਪਹਿਲੇ ਦਿਨ ਤੋਂ ਹੀ ਨਸ਼ੇ ਵਿਰੁਧ ਮੁਹਿੰਮ ਵਿੱਢੀ ਸੀ ਤੇ ਅੱਜ ਨਸ਼ਿਆਂ ਖਿਲਾਫ ਇਸ ਸਰਹੱਦੀ ਕਸਬੇ ਵਿੱਚ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਇਹਨਾਂ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਕਿਵੇ ਬਚ ਸਕਦੇ ਹਾਂ। ਇਸ ਜਾਗਰੂਕ ਰੈਲੀ ਦੌਰਾਨ ਨੌਜਵਾਨਾਂ ਦੇ ਕਿੱਕ ਡਰੱਗ ਦੀਆਂ ਤਖਤੀਆਂ ਹੱਥਾਂਵਿੱਚ ਫੜ ਕੇ ਤਖਤ ਬਦਲ ਦਿਓ ਤਾਜ ਬਦਲ ਦਿਓ ਅਤੇ ਨਿਕਲੋ ਬਾਹਰ ਮਕਾਨੋ ਸੇ ਜੰਗ ਲੜੇ ਬੇਇਮਾਨੋ ਸੇ ਵਰਗੇ ਨਾਅਰੇ ਲਗਾਏ। ਇਸ ਰੈਲੀ ਦੌਰਾਨ ਸਰਕਲ ਇੰਚਾਰਜ ਰਾਜਪ੍ਰੀਤ ਸੁੱਲਾ,ਬੂਥ ਇੰਚਾਰਜ ਅਬਨਾਸ਼ ਕੈਪਟਨ,ਸਰਕਲ ਇੰਚਾਰਜ ਰਾਮਪਾਲ ਅਜਾਦ, ਸੁਰਿੰਦਰ ਪੱਪਾ,ਬਾਬਾ ਟਹਿਲ ਸਿੰਘ,ਹਰਜਿੰਦਰ ਚੰਨਾ,ਸਰਕਲ ਇੰਚਾਰਜ ਤਰਸੇਮ ਸਿੰਘ,ਸਰਕਲ ਇੰਚਾਰਜ ਸਤਨਾਮ ਸਿੰਘ, ਬੂਟਾ ਗੁੱਦੜ ਢੰਡੀ,ਡਾ.ਸੁਖਬੀਰ,ਡੀ.ਸੀ.ਸੈਦੋ ਕੇ, ਸੁਭਾਸ਼ ਸੁਆਹ ਵਾਲਾ,ਸਤਨਾਮ ਸਿੰਘ ਸੁਆਹ ਵਾਲਾ,ਹਰਮੀਤ ਬੁੰਗੀ,ਡਾ.ਮੋਹਨ ਲਾਲ,ਰਜੇਸ਼ ਬੱਟੀ,ਅਮਰੀਕ ਬੋੜਾ,ਗੁਲਸ਼ਨ ਬੂੰਗੀ,ਸੂਰਜ ਕੰਬੋਜ,ਪਵਨ ਗੋਲੂ ਕਾ ਅਤੇ ਕਈ ਹੋਰ ਯੂਥ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ।

No comments: