BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿਤਾ ਅਤੇ ਭਰਾ ਦਾ ਕਤਲ ਕਰਨ ਜਾਦਾ ਨੋਜਵਾਨ ਥਾਨਾ ਰਾਮਾਂਮੰਡੀ ਦੀ ਪੁਲਿਸ ਅੜਿੱਕੇ

ਥਾਨਾ ਰਾਮਾਂਮੰਡੀ ਦੀ ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਦੋਰਾਨ ਲਾਗਏ ਨਾਕੇ ਤੇ ਕੀਤਾ ਦੋਸ਼ੀ ਨੂੰ ਪਿਸਤੋਲ, ਕਾਰਤੂਸ, ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
ਆਦਮਪੁਰ ਜੰਡੂ ਸਿੰਘਾ 11 ਜੂਨ (ਅਮਰਜੀਤ ਸਿੰਘ)- ਥਾਨਾ ਰਾਮਾਂਮੰਡੀ ਦੀ ਚੋਕੀ ਸੂਰੀਆਂ ਇੰਨਕਲੇਵ ਦੇ ਐਸ.ਆਈ ਹਰਸਿਮਰਜੀਤਜੀਤ ਸਿੰਘ ਅਤੇ ਏ.ਐਸ.ਆਈ ਸਤਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਸੂਰੀਆ ਇੰਨਕਲੇਵ ਦੇ ਉਵਰ ਬ੍ਰਿਜ ਹੇਠਾਂ ਲਗਾਏ, ਸ਼ਪੈਸ਼ਲ ਨਾਕੇ ਦੋਰਾਨ ਮੋਨਾ ਨਾਮਕ ਨੋਜਵਾਨ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਦੇਸੀ ਪਿਸਤੋਲ, ਦੋ ਮੈਗਜੀਨ, 16 ਜਿੰਦਾ ਰੋਂਦ, 130 ਨਸ਼ੀਲੇ ਕੈਪਸੂਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਡੀ.ਐਸ.ਪੀ ਦੇਵ ਦੱਤ ਸ਼ਰਮਾਂ, ਥਾਨਾ ਰਾਮਾਂਮੰਡੀ ਮੁੱਖੀ ਨਰੇਸ਼ ਕੁਮਾਰ ਜੋਸ਼ੀ, ਨੇ ਪ੍ਰੈਸ ਵਾਰਤਾ ਦੋਰਾਨ ਦਸਿਆ ਕਿ ਦੋਸ਼ੀ ਅਮਿਤ ਕੁਮਾਰ ਉਰਫ ਮੋਨਾ ਪੁੱਤਰ ਰੋਸ਼ਨ ਲਾਲ ਵਾਸੀ ਮਕਾਨ ਨੰਬਰ 485 ਗੁਰੂ ਗੋਬਿੰਦ ਐਵੀਨਿਉ ਜਲੰਧਰ ਜਿਸਤੋਂ ਇਹ ਸਾਰਾ ਸਮਾਨ ਬਰਾਮਦ ਹੋਇਆ ਹੈ। ਉਨਾਂ ਦਸਿਆ ਕਿ ਅਮਿਤ ਕੁਮਾਰ ਤੋਂ ਪੁਛਗਿੱਛ ਦੋਰਾਨ ਉਸਨੇ ਪੁਲਿਸ ਨੂੰ ਦਸਿਆ ਕਿ ਉਹ ਦੋ ਭਰਾ ਹਨ, ਜੋ ਕਿ ਵੱਖ ਵੱਖ ਰਹਿੰਦੇ ਹਾਂ, ਮੇਰੇ ਪਿਤਾ ਰੋਸ਼ਨ ਲਾਲ ਮੇਰੇ ਦੂਸਰੇ ਭਰਾ ਮਨੋਜ ਕੁਮਾਰ ਨਾਲ ਰਹਿੰਦੇ ਹਨ। ਮੇਰੇ ਪਿਤਾ ਜੀ ਦੀਆਂ ਨਾਰੀ ਨਿਕੇਤਨ ਨਜਦੀਕ ਮਾਰਬਲ ਦੀਆਂ ਚਾਰ ਦੁਕਾਨਾਂ ਹਨ, ਜਿਨਾਂ ਵਿੱਚੋਂ ਮੇਰੇ ਪਿਤਾ ਨੇ ਸਾਨੂੰ ਦੋ ਦੋ ਦੁਕਾਨਾਂ ਆਪਸ ਵਿੱਚ ਵੰਡ ਦਿਤੀਆਂ, ਅਤੇ ਥੋਖੇ ਨਾਲ ਘੱਟ ਮੁਨਾਫੇ ਅਤੇ ਮਾੜੇ ਕਾਰੋਬਾਰ ਵਾਲੀਆਂ ਦੋ ਦੁਕਾਨਾਂ ਮੇਰੇ ਪਿਤਾ ਨੂੰ ਮੈਨੂੰ ਦੇ ਦਿਤੀਆਂ। ਡੀ.ਐਸ.ਪੀ ਦੇਵ ਦੱਤ ਸ਼ਰਮਾਂ ਨੇ ਦਸਿਆ ਕਿ ਦੁਕਾਨ ਵਿੱਚ ਕਾਰੋਬਾਰ ਮਾੜਾ ਹੋਣ ਕਾਰਨ ਅਮਿਤ ਕੁਮਾਰ ਨਸ਼ੇਂ ਦਾ ਆਦੀ ਹੋ ਗਿਆ। ਜਿਸਦੇ ਚੱਲਦੇ ਉਸਨੇ ਆਪਣੇ ਪਿਤਾ ਅਤੇ ਭਰਾ ਨੂੰ ਖਤਮ ਕਰਨ ਵਾਸਤੇ ਮੁਨੀਸ਼ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਭਾਰਗੋਂ ਕੈਂਪ ਜਲੰਧਰ ਤੋਂ ਇੱਕ ਦੇਸੀ ਪਿਸਤੋਲ ਖਰੀਦਿਆ ਸੀ। ਉਸਨੇ ਪੁਲਿਸ ਨੂੰ ਦਸਿਆ ਕਿ ਮੈਨੂੰ ਨਸ਼ਾਂ ਵੀ ਮੁਨੀਸ਼ ਕੁਮਾਰ ਹੀ ਹੀ ਲਿਆ ਕੇ ਦਿੰਦਾ ਹੈ, ਅਤੇ ਬੀਤੇ ਦਿਨ ਇਹ ਨਸ਼ੇ ਦੀਆਂ 200 ਗੋਲੀਆਂ ਮੈਨੂੰ ਮੁਨੀਸ਼ ਨੇ ਲਿਆ ਕੇ ਦਿਤੀਆਂ ਸਨ, ਇਨਾਂ ਗੋਲੀਆਂ ਵਿੱਚੋਂ ਕੁਝ ਗੋਲੀਆਂ ਦਾ ਅਮਿਤ ਨੇ ਸੇਵਨ ਕਰ ਲਿਆ, ਅਤੇ ਬਾਕੀ ਇਸ ਤੋਂ ਪੁਲਿਸ ਬਰਾਮਦ ਕੀਤੀਆਂ ਹਨ। ਡੀਐਸਪੀ ਨੇ ਦਸਿਆ ਕਿ ਅੱਜ ਅਮਿਤ  ਆਪਣੇ ਪਿਤਾ ਅਤੇ ਭਰਾ ਮਨੋਜ ਦਾ ਕਤਲ ਕਰਨ ਜਾ ਰਿਹਾ ਸੀ। ਜੋ ਕਿ ਨਾਕਾਬੰਦੀ ਦੋਰਾਨ ਪੁਲਿਸ ਨੇ ਅੱਜ ਕਾਬੂ ਕੀਤਾ ਹੈ। ਥਾਨਾ ਰਾਮਾਂਮੰਡੀ ਦੀ ਪੁਲਿਸ ਨੇ ਦਸਿਆ ਕਿ ਉਕਤ ਦੋਵੇਂ ਦੋਸੀਆਂ ਨੂੰ ਅੱਜ ਮਾਨਯੋਗ ਅਦਾਲਤ ਪੇਸ਼ ਕਰਕੇ ਇਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ, ਅਤੇ ਡੂੰਗਾਈ ਨਾਲ ਹੋਰ ਪੁਛਗਿੱਛ ਕੀਤੀ ਜਾਵੇਗੀ।
ਯੂ.ਪੀ ਵਿਚੋਂ ਖਰੀਦਿਆ ਸੀ ਪਿਸਤੋਲ ਮੁਨੀਸ਼ ਨੇ- ਇੰਸਪੈਕਟਰ ਨਰੇਸ਼ ਕੁਮਾਰ ਜੋਸ਼ੀ ਥਾਨਾ ਰਾਮਾਂਮੰਡੀ ਨੇ ਦਸਿਆ ਕਿ ਮੁਨੀਸ਼ ਕੁਮਾਰ ਪੁੱਤਰ ਮੁਲਖ ਰਾਜ ਵਾਸੀ ਭਾਰਗੋਂ ਕੈਂਪ ਯੂ.ਪੀ ਮੁਜੱਫਰ ਨਗਰ ਤੋਂ 17 ਹਜਾਰ ਰੁਪਏ ਦਾ ਇਹ ਦੇਸੀ ਪਿਸਤੋਲ ਖਰੀਦ ਕੇ ਲਿਆਇਆ ਸੀ ਜੋ ਕਿ ਮੁਨੀਸ਼ ਨੇ ਅਮਿਤ ਨੂੰ ਵੇਚ ਦਿਤਾ। ਜਿਸ ਨਾਲ ਅਮਿਤ ਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਵਿਉਤ ਬਣਾਈ ਸੀ।

No comments: