BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਸਰਕਾਰ ਦੇ ਸਾਂਝ ਕੇਂਦਰਾਂ ਸਦਕਾ ਪੁਲਿਸ ਵਿਭਾਗ ਦੀ ਆਮ ਲੋਕਾਂ ਨਾਲ ਸਾਂਝ ਹੋਈ ਹੋਰ ਮਜ਼ਬੂਤ-ਹਰਜੀਤ ਸਿੰਘ ਪੰਨੂ

  • ਸਾਂਝ ਪ੍ਰਾਜੈਕਟ ਜ਼੍ਤਰੀਏ ਜ਼ਿਲਾ ਪੁਲਿਸ ਆਮ ਲੋਕਾਂ ਨਾਲ ਸਾਂਝ ਅਤੇ ਤਾਲ-ਮੇਲ ਵਧਾਉਣ ਵਿੱਚ ਸਫ਼ਲ
  • 1 ਜਨਵਰੀ 2016 ਤੋਂ ਜ਼ਿਲੇ ਦੇ 26,696 ਲੋਕਾਂ ਨੇ ਲਿਆ ਸਾਂਝ ਕੇਂਦਰਾਂ ਤੋਂ ਲਾਭ
ਸਾਂਝ ਕੇਂਦਰ ਮੋਗਾ ਤੋਂ ਸੇਵਾਵਾਂ ਪ੍ਰਾਪਤ ਕਰ ਰਹੇ ਲੋਕ ਅਤੇ ਜ਼ਿਲਾ ਪੁਲਿਸ ਮੁਖੀ ਸ. ਹਰਜੀਤ ਸਿੰਘ ਪੰਨੂ
ਮੋਗਾ 13 ਜੂਨ (ਬਿਊਰੋ)- ਪੰਜਾਬ ਸਰਕਾਰ ਦੇ ਸਾਂਝ ਕੇਂਦਰਾਂ ਸਦਕਾ ਪੁਲਿਸ ਵਿਭਾਗ ਦੀ ਆਮ ਲੋਕਾਂ ਨਾਲ ਸਾਂਝ ਹੋਰ ਮਜ਼ਬੂਤ ਹੋਈ ਹੈ। ਆਮ ਲੋਕਾਂ ਅਤੇ ਪੁਲਿਸ ਦਰਮਿਆਨ ਤਾਲ-ਮੇਲ ਵਧਾੳਣ ਤੇ ਲੋਕਾਂ ਦੀਆਂ ਦੁੱਖ-ਤਕਲੀਫਾਂ ਦਾ ਨਿਪਟਾਰਾ ਪਹਿਲ ਦੇ ਅਧਾਰ 'ਤੇ ਕਰਨ ਲਈ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਸਾਂਝ ਪ੍ਰਾਜੈਕਟ ਨੂੰ ਜ਼ਿਲਾ ਮੋਗਾ 'ਚ ਭਾਰੀ ਸਫ਼ਲਤਾ ਮਿਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਸਾਂਝ ਕੇਂਦਰਾਂ ਦੀਆਂ ਸੇਵਾਵਾਂ 27 ਤੋਂ ਵਧਾ ਕੇ 41 ਕੀਤੀਆਂ ਗਈਆਂ ਹਨ ਅਤੇ ਜ਼ਿਲੇ ਅੰਦਰ ਸਾਂਝ ਕੇਂਦਰਾਂ ਨੇ ਇਸ ਚਾਲੂ ਸਾਲ ਦੌਰਾਨ 31 ਮਈ, 2016 ਤੱਕ 26,696 ਲੋਕਾਂ ਨੂੰ ਅਹਿਮ ਸੇਵਾਵਾਂ ਪ੍ਰਦਾਨ ਕੀਤੀਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸz. ਹਰਜੀਤ ਸਿੰਘ ਪੰਨੂ ਨੇ ਦੱਸਿਆ ਕਿ ਸਾਂਝ ਪ੍ਰਾਜੈਕਟ ਜ਼੍ਤਰੀਏ ਜ਼ਿਲਾ ਪੁਲਿਸ ਆਮ ਲੋਕਾਂ ਨਾਲ ਸਾਂਝ ਅਤੇ ਤਾਲ-ਮੇਲ ਵਧਾਉਣ ਵਿੱਚ ਸਫ਼ਲ ਰਹੀ ਹੈ। ਉਨਾਂ ਦੱਸਿਆ ਕਿ ਮੋਗਾ ਵਿਖੇ ਜ਼ਿਲਾ ਪੱਧਰੀ ਸਾਂਝ ਕੇਂਦਰ ਦਫ਼ਤਰ ਐਸ.ਐਸ.ਪੀ (ਸੀ.ਪੀ.ਆਰ.ਸੀ), ਸਬ ਡਵੀਜਨ ਪੱਧਰ 'ਤੇ ਸਿਟੀ ਮੋਗਾ, ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਵਿਖੇ ਸਥਾਪਤ ਸਾਂਝ ਕੇਂਦਰ ਅਤੇ ਲਗਭੱਗ ਇੱਕ ਦਰਜਨ ਪੁਲਿਸ ਥਾਣਿਆਂ ਵਿੱਚ ਖੋਲੇ ਗਏ ਆਊਟ-ਰੀਚ ਸੈਂਟਰ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ। ਇਸ ਮੌਕੇ ਇੰਚਾਰਜ ਸਾਂਝ ਕੇਂਦਰ ਇੰਸਪੈਕਟਰ ਬਲਦੇਵ ਸਿੰਘ ਵੀ ਮੌਜੂਦ ਸਨ।
ਸ. ਪੰਨੂ ਨੇ ਦੱਸਿਆ ਕਿ ਆਧੁਨਿਕ ਸਹੂਲਤਾਂ ਅਤੇ ਕੰਪਿਊਟ੍ਰਾਈਜ਼ਡ ਪ੍ਰਣਾਲੀ ਨਾਲ ਲੈਸ ਸਾਂਝ ਕੇਂਦਰਾਂ ਵਿਖੇ ਪੰਜਾਬ ਸੇਵਾ ਅਧਿਕਾਰ ਐਕਟ-2011 ਅਧੀਨ ਪੁਲਿਸ ਵਿਭਾਗ ਨਾਲ ਸਬੰਧਤ 41 ਸੇਵਾਵਾਂ ਅਤੇ ਕੁੱਝ ਹੋਰ ਲੋੜੀਂਦੀਆਂ ਸੇਵਾਵਾਂ ਇੱਕ ਛੱਤ ਅਤੇ ਇੱਕ ਖਿੜਕੀ 'ਤੇ ਸੁਖਾਵੇਂ ਮਾਹੌਲ ਵਿੱਚ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ 1 ਜਨਵਰੀ, 2016  ਤੋਂ 31 ਮਈ, 2016 ਤੱਕ 26,696 ਲੋਕਾਂ ਨੂੰ ਨਿਰਧਾਰਤ ਸਮਾਂ-ਸੀਮਾ ਅੰਦਰ ਵੱਖ-ਵੱਖ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇੰਨਾਂ ਸੇਵਾਵਾਂ ਵਿੱਚ ਵਿਦੇਸ਼ੀਆਂ ਦੇ ਆਉਣ ਤੇ ਜਾਣ ਸਮੇਂ ਦੀ ਰਜਿਸਟਰੇਸ਼ਨ 239, ਵਿਦੇਸੀਆਂ ਦੀ ਠਹਿਰ ਵਿੱਚ ਵਾਧਾ 122, ਐਫ.ਆਈ.ਆਰ ਤੇ ਡੀ.ਡੀ.ਆਰ ਦੀਆਂ 9,498 ਨਕਲਾਂ ਪ੍ਰਦਾਨ ਕਰਨਾ ਪ੍ਰਮੁੱਖ ਰੂਪ ਵਿੱਚ ਸ਼ਾਮਿਲ ਹਨ। ਇਸ ਤੋਂ ਇਲਾਵਾ ਪਾਸਪੋਰਟ ਪੜਤਾਲਾਂ 11,441,  ਕਿਰਾਏਦਾਰਾਂ, ਸਥਾਨਕ ਤੇ ਬਾਹਰਲੇ ਰਾਜਾਂ ਜਾਂ ਜਿਲੇ ਦੀਆਂ  ਪੜਤਾਲਾਂ, ਹੋਰ ਪੜਤਾਲਾਂ, ਆਮ ਚਾਲ-ਚੱਲਣ ਤਸਦੀਕ, ਗੱਡੀਆਂ ਦੇ ਇਤਰਾਜ਼-ਹੀਣਤਾ ਸਰਟੀਫਿਕੇਟ 4,026, ਅਸਲਾ ਲਾਇਸੰਸ ਨਵਿਆਉਣ ਲਈ 891, ਨਵੇਂ ਅਸਲਾ ਲਾਇਸੰਸ ਦੀ ਤਸਦੀਕ ਲਈ 420, ਜਦੋਂ ਕਿ ਵਿਦੇਸ਼ਾਂ ਵਿੱਚ ਪਾਸਪੋਰਟ ਗੁੰਮਸੁਦਗੀ (ਐਮ.ਆਰ.ਜੀ) ਸਬੰਧੀ 59 ਪੜਤਾਲਾਂ ਕੀਤੀਆਂ ਗਈਆਂ ਹਨ।
ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਪੁਲਿਸ ਦੇ ਵਰਤਾਓ ਵਿੱਚ ਸੁਧਾਰ ਲਿਆਉਣਾ ਵੀ ਇਸ ਪ੍ਰਾਜੈਕਟ ਵਿੱਚ ਸ਼ਾਮਿਲ ਹੈ ਅਤੇ ਆਮ ਲੋਕਾਂ ਵੱਲੋਂ ਬੇ-ਝਿੱਜਕ ਹੋ ਕੇ ਆਪਣੀਆਂ ਦੁੱਖ ਤਕਲੀਫਾਂ ਦੱਸਣ ਲਈ ਇੰਨਾਂ ਸਾਂਝ ਕੇਂਦਰਾਂ ਤੇ ਆਉਟ ਰੀਚ ਸੈਟਰਾਂ ਵਿੱਚ ਪੁਲਿਸ ਕਰਮਚਾਰੀ ਵੱਖਰੀ ਸਿਵਲ ਡਰੈਸ ਵਿੱਚ ਤਾਇਨਾਤ ਹਨ। ਉਨਾਂ ਦੱਸਿਆ ਕਿ ਸਾਂਝ ਕੇਦਾ ਕੰਮ ਕੇਵਲ ਅਰਜ਼ੀਆਂ ਲੈ ਕੇ ਉਨਾਂ ਦਾ ਨਿਪਟਾਰਾ ਕਰਨ ਤੱਕ ਹੀ ਸੀਮਿਤ ਨਹੀਂ, ਬਲਕਿ ਦੋ ਧਿਰਾਂ ਵਿਚਕਾਰ ਪੈਦਾ ਹੋਈ ਆਪਸੀ ਕੁੜੱਤਣ ਨੂੰ ਵੀ ਪਿਆਰ ਅਤੇ ਸਦਭਾਵਨਾ ਭਰੇ ਮਾਹੌਲ ਵਿੱਚ ਹੱਲ ਕਰਨਾ ਹੈ, ਜੋ ਕਿ ਸਾਂਝ ਕੇਂਦਰ ਦਾ ਅਸਲ ਮੰਤਵ 'ਸਾਂਝ' ਪਾਉਣ ਨੂੰ ਵੀ ਪੂਰਾ ਕਰਦਾ ਹੈ।  ਇੰਨਾਂ ਕੇਂਦਰਾਂ ਦਾ ਕੰਮ ਪਾਰਦਰਸ਼ੀ ਅਤੇ ਵਧੀਆ ਤਰੀਕੇ ਨਾਲ ਚਲਾਉਣ ਲਈ ਹਰ ਵਰਗ ਦੇ ਸੂਝਵਾਨ, ਰਾਜਸੀ, ਸਮਾਜ ਸੇਵੀ ਅਤੇ ਬੁੱਧੀਜੀਵੀ ਵਿਅਕਤੀਆਂ ਦੇ ਸਹਿਯੋਗ ਨਾਲ ਘਰੇਲੂ ਝਗੜੇ, ਮਾਰ-ਕੁਟਾਈ, ਦਾਜ ਦੀ ਮੰਗ ਅਤੇ ਵਿਆਹੀਆਂ ਲੜਕੀਆਂ ਨੂੰ ਛੱਡਣਾ, ਭਰੂਣ-ਹੱਤਿਆ ਲਈ ਮਜਬੂਰ ਕਰਨ ਸਮੇਤ ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਸੁਲਝਾਇਆ ਜਾਂਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇੰਨਾਂ ਸਾਂਝ ਕੇਂਦਰਾਂ/ਆਊਟ ਰੀਚ ਸੈਂਟਰਾਂ ਤੋਂ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।

No comments: