BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰੋਜ਼ਾ ਸ਼ਰੀਫ਼ ਮੰਢਾਲੀ ਮੇਲੇ ਦੇ ਦੂਸਰੇ ਦਿਨ ਪੰਜਾਬੀ ਗਾਇਕਾ ਨੇ ਲਗਾਈ ਹਾਜਰੀ

ਗਾਇਕ ਆਪਣੇ ਗੀਤਾਂ ਰਾਹੀ ਹਾਜਰੀ ਲਗਾਦੇ ਹੋਏ ਤੇ ਗੀਤਾ ਦਾ ਆਨੰਦ ਮਾਣ ਦੀਆਂ ਸੰਗਤਾਂ।
ਦੁਸਾਂਝ ਕਲਾਂ 30 ਜੂਨ (ਸੁਰਿੰਦਰ ਪਾਲ ਕੁੱਕੂ)- ਦਰਬਾਰ ਰੋਜ਼ਾ ਸ਼ਰੀਫ਼ ਮੰਢਾਲੀ ਦੇ ਗੱਦੀ ਨਸ਼ੀਨ ਸਾਈ ਉਮਰੇ ਸ਼ਾਹ ਕਾਦਰੀ ਦੀ ਸਰਪ੍ਰਸਤੀ ਹੇਠ ਦਰਬਾਰ ਰੋਜ਼ਾ ਸ਼ਰੀਫ਼ ਮੰਢਾਲੀ ਜਿਲਾ੍ਹ ਸ਼ਹੀਦ ਭਗਤ ਸਿੰਘ ਨਗਰ ਵਿਖੇ ਚੱਲ ਰਹੇ ਸੱਯਦ ਉਲ ਸ਼ੇਖ ਬਾਬਾ ਅਬਦੁਲਾ ਸ਼ਾਹ ਕਾਦਰੀ ਦੇ ਸਾਲਾਨਾ ਜੋੜ ਮੇਲੇ ਦੇ ਦੂਸਰੇ ਦਿਨ ਮੇਲੇ 'ਚ ਤੂੰਬ, ੳਲਗੋਜੇ, ਕਵਾਲ, ਨੱਕਾਲ, ਅਤੇ ਢੋਲਾ ਵਾਲੇ ਆਪੋ-ਆਪਣੇ ਰੰਗ 'ਚ ਦੇਸਾ-ਵਿਦੇਸ਼ਾਂ ਤੋਂ ਆਇਆਂ ਸੰਗਤਾਂ ਦੇ ਰੂ-ਬ-ਰੂ ਹੋਏ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਦਰਬਾਰ 'ਤੇ ਸਿੱਜਦਾ ਕੀਤਾ। ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸੀਮਾ ਅਣਜਾਣ, ਰਣਜੀਤ ਰਾਣਾ, ਦਵਿੰਦਰ ਚੰਨ, ਰੋਬਨ ਚੰਨ ਸ਼ਾਹ ਕੋਟੀ, ਗੁਰਮੇਜ ਮੇਹਲੀ, ਕਮਲ ਕਟਾਣੀਆ, ਰਮੇਸ਼ ਚੋਹਾਨ, ਨੂੰਰ ਮੁਹੰਮਦ ਆਦਿ ਨੇ ਅਪਣੀ ਗੀਤਾਂ ਰਾਂਹੀ ਹਾਜਰੀ ਲਗਾਈ। ਮੇਲੇ ਵਿੱਚ ਵੱਖ-ਵੱਖ ਦਰਬਾਰਾ ਤੋਂ ਸ਼ਾਂਈ ਤੇ ਫ਼ੱਕਰ ਫਕੀਰਾਂ ਨੇ ਆਇਆਂ ਸੰਗਤਾਂ ਨੂੰ ਦਰਸ਼ਨ ਦਿਦਾਰ ਦਿੱਤੇ। ਇਸ ਮੌਕੇ ਮੁਹੰਮਦ ਆਸ਼ਿਕ ਨੀਲਾ, ਸਵਰਨ ਸਿੰਘ, ਮਹਿੰਦਰ ਪਾਲ, ਰਘਵੀਰ ਸਿੰਘ, ਨੀਲਮ ਸ਼ਰਮਾ, ਬਲਜੀਤ ਸਿੰਘ ਜੀਤਾ ਕੁਲਥਮ, ਲਾਲਾਂ ਮਲੇਰਕੋਟਲਾ, ਜਸਵੀਰ ਸਿੰਘ, ਕਰਨ ਬੰਗਾ, ਸੋਨੀ ਮੰਢਾਲੀ, ਚਰਨਜੀਤ, ਜਿੰਦਰ ਦਕੋਹਾ, ਸੋਨੂੰ ਪਟਿਆਲਾ, ਅਮਰਦੀਪ, ਗਗਨਦੀਪ, ਨਵਦੀਪ,ਸੀਤਾ ਰਾਣੀ, ਬਬਲੀ, ਸੋਨੂੰ ਜੱਸੋ ਮਜਾਰਾ, ਗੁਰਦੀਪ ਸਿੰਘ, ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਹਾਜਰ ਸਨ।

No comments: