BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁ. ਪੰਜ ਤੀਰਥ ਸਾਹਿਬ ਦੇ ਸਲਾਨਾਂ ਸਮਾਗਮਾਂ ਸਬੰਧੀ ਸੰਗਤਾਂ ਨੇ ਪੋਸਟਰ ਜਾਰੀ ਕੀਤਾ

31ਵੇਂ ਨਗਰ ਕੀਰਤਨ, ਕੀਰਤਨ ਦਰਬਾਰ ਤੇ ਪ੍ਰਕਾਸ਼ ਉਤਸਵ ਸਬੰਧੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸੰਗਤਾਂ ਦੀ ਵਿਸ਼ੇਸ਼ ਮੀਟਿੰਗ ਹੋਈ
ਗੁ. ਪੰਜ ਤੀਰਥ ਤੀਰਥ ਸਾਹਿਬ ਦੇ ਸਮਾਗਮਾਂ ਸਬੰਧੀ ਪੋਸਟਰ ਜਾਰੀ ਕਰਦੀਆਂ ਇਲਾਕੇ ਦੀਆਂ ਸਮੂਹ ਸੰਗਤਾਂ।
ਆਦਮਪੁਰ ਜੰਡੂ ਸਿੰਘਾ 13 ਜੂਨ (ਅਮਰਜੀਤ ਸਿੰਘ)- ਪਿੰਡ ਜੰਡੂ ਸਿੰਘਾ ਜਲੰਧਰ ਵਿਚ ਮੋਜੂਦ ਇਤਿਹਾਸਕ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਦੇਸ਼ਾਂ ਵਿਦੇਸ਼ਾਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 2,4,5 ਜੁਲਾਈ ਨੂੰ ਸਮੂਹ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ, 31ਵੇਂ ਨਗਰ ਕੀਰਤਨ, ਕੀਰਤਨ ਦਰਬਾਰ ਤੇ ਪ੍ਰਕਾਸ਼ ਉਤਸਵ ਸਬੰਧੀ ਸਮੂਹ ਮੈਂਬਰਾਂ ਅਤੇ ਸੰਗਤਾਂ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਸ. ਭੁਪਿੰਦਰ ਸਿੰਘ ਸੰਘਾ ਦੀ ਵਿਸ਼ੇਸ਼ ਦੇਖਰੇਖ ਹੇਠ ਗੁ. ਪੰਜ ਤੀਰਥ ਸਾਹਿਬ ਵਿਖੇ ਹੋਈ। ਇਸ ਮੋਕੇ ਤੇ ਨਗਰ ਦੀਆਂ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਇਨਾਂ ਸਮਾਗਮਾਂ ਸਬੰਧੀ ਪੋਸਟਰ ਵੀ ਜਾਰੀ ਕੀਤਾ, ਸਮਾਗਮਾਂ ਸਬੰਧੀ ਅਹਿੱਮ ਵਿਚਾਰਾਂ ਕੀਤੀਆਂ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾਈ ਗਈਆਂ। ਸੰਗਤਾਂ ਨੇ ਦਸਿਆ ਕਿ ਇਹ ਸਮਾਗਮ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 421ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਮਨਾਏ ਜਾ ਰਹੇ ਹਨ। ਜਿਸਦੇ ਸਬੰਧ ਵਿੱਚ 2 ਜੁਲਾਈ ਨੂੰ ਵਿਸ਼ਾਲ ਨਗਰ ਕੀਰਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸਜਾਇਆ ਜਾਵੇਗਾ। 3 ਜੁਲਾਈ ਨੂੰ ਨਿਸ਼ਾਨ ਸਾਹਿਬ ਜੀ ਨੂੰ ਸੁੰਦਰ ਪੋਛਾਕੇ ਪਹਿਨਾਏ ਜਾਣਗੇ। 4 ਜੁਲਾਈ ਨੂੰ ਵਿਸ਼ਾਲ ਢਾਡੀ ਦਰਬਾਰ ਸਜਾਇਆ ਜਾਵੇਗਾ। 25 ਜੂਨ ਤੋਂ ਚੱਲ ਰਹੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਭੋਗ 5 ਜੁਲਾਈ ਨੂੰ ਪਾਏ ਜਾਣਗੇ, ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਸੰਗਤਾਂ ਨੂੰ ਇਲਾਹੀ ਬਾਣੀ ਸਰਵਣ ਕਰਵਾ ਕੇ ਨਿਹਾਲ ਕਰਨਗੇ, ਏਸੇ ਹੀ ਦਿਨ ਅਮ੍ਰਿਤ ਸੰਚਾਰ ਵੀ ਹੋਵੇਗਾ। ਸਮਾਗਮਾਂ ਦੇ ਸਾਰੇ ਦਿਨ ਸਟੇਜ ਸਕੱਤਰ ਦੀ ਭੂਮਿਕਾ ਭਾਈ ਗੁਰਦੇਵ ਸਿੰਘ ਨਿਭਾਉਣਗੇ। ਪ੍ਰਬੰਧਕਾਂ ਨੇ ਦਸਿਆ ਇਨਾਂ ਸਮਗਾਮਾਂ ਨੂੰ ਲੈ ਕੇ ਇਲਾਕੇ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਅੱਜ ਮੀਟਿੰਗ ਦੋਰਾਨ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਮੀਤ ਪ੍ਰਧਾਨ ਅਮਰੀਕ ਸਿੰਘ ਸੰਘਾ, ਕਰਨੈਲ ਸਿੰਘ, ਅਮਰਜੀਤ ਸਿੰਘ, ਭਾਈ ਗੁਰਦੇਵ ਸਿੰਘ, ਕੇਹਰ ਸਿੰਘ ਜੋਹਲ, ਮੈਂਬਰਾਂ ਤੋਂ ਇਲਾਵਾ ਜਸਪਾਲ ਸਿੰਘ, ਜਸਵਿੰਦਰ ਸਿੰਘ, ਬਲਜੀਤ ਸਿੰਘ, ਜਗੀਰ ਸਿੰਘ, ਗੁਰਦੇਵ ਸਿੰਘ, ਬਲਵੀਰ ਸਿੰਘ, ਮਾ. ਸੁਖਵਿੰਦਰ ਸਿੰਘ, ਮਾ. ਅਮਰਜੀਤ ਸਿੰਘ, ਜਤਿੰਦਰ ਸਿੰਘ, ਮਨਜੀਤ ਸਿੰਘ ਪੰਚ, ਚੇਤਨਪਾਲ ਸਿੰਘ ਪੰਚ, ਭੁਪਿੰਦਰ ਸਿੰਘ ਭਿੰਦਾ ਸੰਘਾ, ਕਰਮਜੀਤ ਸਿੰਘ ਕੰਮਾਂ, ਜਸਵੀਰ ਸਿੰਘ ਨੰਬਰਦਾਰ, ਸੁਰਜੀਤ ਸਿੰਘ ਪ੍ਰਧਾਨ, ਪਿਆਰਾ ਸਿੰਘ, ਚਰਨਜੀਤ ਸਿੰਘ, ਹੈਂਡ ਗ੍ਰੰਥੀ ਭਾਈ ਮਲਕੀਤ ਸਿੰਘ, ਅਤੇ ਹੇਰ ਸੇਵਾਦਾਰ ਹਾਜਰ ਸਨ।

No comments: