BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੱਖ ਦਾਤਾ ਸੁਲਤਾਨ ਦਰਬਾਰ ਤੇ ਹੋਈ ਝੰਡੇ ਦੀ ਰਸਮ

  • ਦਰਬਾਰ ਵਿਖੇ ਝੰਡੇ ਦੀ ਰਸਮ ਦੋਰਾਨ
    ਹਾਜਰ ਗਿਆਨੀ ਚਮਨ ਲਾਲ ਅਤੇ ਸੰਗਤਾਂ

    ਕਵਾਲਾਂ ਅਤੇ ਗਾਇਕਾਂ ਨੇ ਲੱਖ ਦਾਤਾ ਦਰਬਾਰ ਤੇ ਭਰੀ ਹਾਜਰੀ

ਜੰਡੂ ਸਿੰਘਾ/ਪਤਾਰਾ 16 ਜੂਨ (ਅਮਰਜੀਤ ਸਿੰਘ)- ਪਿੰਡ ਢੱਡੇ ਜਿਲਾ ਜਲੰਧਰ ਵਿਖੇ 22ਵਾਂ ਸਲਾਨਾਂ ਜੋੜ ਮੇਲਾ ਮੁੱਖ ਸੇਵਾਦਾਰ ਗਿਆਨੀ ਚਮਨ ਲਾਲ ਜੀ ਦੀ ਵਿਸ਼ੇਸ਼ ਰਹਿਨੁਮਾਈ ਹੇਠ ਦੇਸ਼ਾਂ ਵਿਦੇਸ਼ਾਂ ਦੀਆਂ, ਇਲਾਕੇ ਦੀਆਂ ਸੰਗਤਾਂ, ਸਮੂਹ ਗਾ੍ਰਮ ਪੰਚਾਇਤ ਪਿੰਡ ਢੱਡਾ ਦੇ ਵਿਸ਼ੇਸ਼ ਸਹਿਯੋਗ ਨਾਲ ਲੱਖ ਦਾਤਾ ਸੁਲਤਾਨ ਦਰਬਾਰ ਤੇ ਧੂਮ ਧਾਮ ਝੰਡੇ ਦੀ ਰਸਮ ਨਾਲ ਅਰੰਭ ਹੋਇਆ। ਅੱਜ ਮੇਲੇ ਦੇ ਸਬੰਧ ਵਿੱਚ ਪਹਿਲਾਂ ਚਿਰਾਗ ਰੋਸ਼ਨ ਕੀੇਤੇ ਗਏ, ਅਤੇ ਸੰਗਤਾਂ ਨੇ ਝੰਡੇ ਦੀ ਰਸਮ ਅਦਾ ਕੀਤੀ। ਗਿਆਨੀ ਚਮਨ ਲਾਲ ਦੀ ਵਿਸ਼ੇਸ਼ ਰਹਿਨੁਮਾਈ ਹੇਠ ਰਾਤ ਦੀ ਮਹਿਫਿਲ ਦੇ ਵਿਸ਼ੇਸ਼ ਸਮਾਗਮ ਵਿੱਚ ਸ਼ੋਕਤ ਅਲੀ ਮਤੋਈ ਮਲੇਰਕੋਟਲਾ, ਪ੍ਰੀਤੀ ਮੈਗਾ ਸਿਸਟਰਜ, ਰਮਨ ਸੂਫੀ ਕਵਾਲ, ਪਾਲੀ ਭਾਰ ਸਿੰਘ ਪੁਰੀ, ਰਾਮਾਂ ਨਕਾਲ ਐਂਡ ਪਾਰਟੀ ਨੇ ਸੰਗਤਾਂ ਨੂੰ ਬਾਬਾ ਜੀ ਦੀ ਮਹਿਮਾਂ ਗਾ ਕੇ ਨਿਹਾਲ ਕੀਤਾ। ਇਸ ਮੋਕੇ ਤੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਬਾਬਾ ਜੀ ਦੇ ਲੰਗਰ ਲਗਾਏ ਗਏ। ਇਸ ਮੋਕੇ ਤੇ ਗਿਆਨੀ ਚਮਨ ਲਾਲ, ਬਾਬਾ ਗੁਰਚਰਨ ਸਿੰਘ ਤੋਤਾ, ਬਾਬਾ ਰਵਿੰਦਰ ਸ਼ਾਹ ਭਰੋਵਾਲ ਵਾਲੇ, ਵਿਜੈ ਕੁਮਾਰ, ਮਦਨ ਲਾਲ, ਜਤਿੰਦਰ ਕੈਂਥ, ਹਰਬੰਸ ਲਾਲ, ਪੰਚ ਸੁਭਾਸ਼ ਚੰਦਰ, ਗੁਰਮੇਲ ਸਿੰਘ, ਪੰਚ ਰੂਪ ਲਾਲ ਜੰਡੂ ਸਿੰਘਾ, ਪ੍ਰਿੰਸ, ਮਨਜੀਤ, ਕੀਮਤੀ ਲਾਲ, ਦਰਸ਼ਨ, ਗੁਲਸ਼ਨ ਕੁਮਾਰ ਟੋਨੀ, ਤਰਲੋਕ ਸਿੰਘ, ਅਤੇ ਹੋਰ ਸੇਵਾਦਾਰ ਹਾਜਰ ਸਨ।

No comments: