BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਨੇ ਹੈਂਡੀਕੈਪ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਸਕਾਲਰਸ਼ਿਪ

25 ਤੋਂ 100 ਫੀਸਦੀ ਤੱਕ ਅਪਾਹਿਜਤਾ ਦੀ ਹਦ ਦੇ ਅਨੁਸਾਰ ਮਿਲੇਗੀ ਸਕਾਲਰਸ਼ਿਪ
ਜਲੰਧਰ 25 ਜੂਨ (ਜਸਵਿੰਦਰ ਆਜ਼ਾਦ)- ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਨੇ ਅਪਾਹਿਜ ਵਿਦਿਆਰਥੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਦਾ ਆਰੰਭ ਕੀਤਾ ਹੈ। ਇਸਦੇ ਅਨੁਸਾਰ ਅਪਾਹਿਜ ਵਿਦਿਆਰਥੀਆਂ ਨੂੰ 25 ਤੋਂ 100 ਫੀਸਦੀ ਤੱਕ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ, ਤਾਂਕਿ ਉਹ ਆਪਣੀ ਪੜਾਈ ਕਰਕੇ ਆਪਣੇ ਸੁਪਨੇ ਪੂਰੇ ਕਰ ਸਕਣ। ਇਸ ਸਕਾਲਰਸ਼ਿਪ ਸਕੀਮ ਨੂੰ ਬਲਾਈਂਡ, ਡੈਫ ਐਂਡ ਡੰਬ ਅਤੇ ਹੋਰ ਅਪਾਹਿਜ ਸ਼੍ਰੇਣੀਆਂ ਦੇ ਤਹਿਤ ਦਿੱਤੀ ਜਾਵੇਗੀ। ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਡਿਵੀਜ਼ਨ ਆਫ ਐਡਮਿਸ਼ਨ ਦੇ ਹੈਡ ਅਤਿਨ ਗਰਗ ਨੇ ਦੱਸਿਆ ਕਿ ਇਸ ਸਕਾਲਰਸ਼ਿਪ ਨੂੰ ਪ੍ਰਾਪਤ ਕਰਨ ਲਈ ਕੁਝ ਮਾਪਦੰਡ (ਪੈਰਾਮੀਟਰ) ਰੱਖੇ ਗਏ ਹਨ। ਜਿਸ ਵਿੱਚ 91 ਤੋਂ 100 ਫੀਸਦੀ ਅਪਾਹਿਜ ਵਿਦਿਆਰਥੀ ਨੂੰ 100 ਫੀਸਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸੇ ਤਰਾਂ 71 ਤੋਂ 90 ਫੀਸਦੀ ਅਪਾਹਿਜ ਵਿਦਿਆਰਥੀ ਨੂੰ 50 ਫੀਸਦੀ ਅਤੇ 50 ਤੋਂ 70 ਫੀਸਦੀ ਅਪਾਹਿਜ ਵਿਦਿਆਰਥੀ ਨੂੰ 25 ਫੀਸਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸੇ ਤਰਾਂ ਜੇਕਰ ਕਿਸੇ ਵਿਦਿਆਰਥੀ ਦਾ ਪਿਤਾ ਅਪਾਹਿਜ ਹੋਵੇ ਤਾਂ ਵੀ ਵਿਦਿਆਰਥੀ ਨੂੰ ਸਕਾਲਰਸ਼ਿਪ ਮਿਲੇਗੀ।  91 ਤੋਂ 100 ਫੀਸਦੀ ਅਪਾਹਿਜ ਹੋਣ ਤੇ 100 ਫੀਸਦੀ ਸਕਾਲਰਸ਼ਿਪ ਦਿੱਤੀ ਜਾਵੇਗੀ। 71 ਤੋਂ 90 ਫੀਸਦੀ ਅਪਾਹਿਜ ਹੋਣ ਤੇ 50 ਫੀਸਦੀ ਅਤੇ 50 ਤੋਂ 70 ਫੀਸਦੀ ਅਪਾਹਿਜ ਹੋਣ ਤੇ 25 ਫੀਸਦੀ ਸਕਾਲਰਸ਼ਿਪ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਵਿਦਿਆਰਥੀ ਅਪਾਹਿਜ ਪੱਤਰ ਦਿਖਾ ਕੇ ਸਕਾਲਰਸ਼ਿਪ ਲੈ ਸਕਦੇ ਹਨ। ਇਸ ਲਈ ਉਹਨਾਂ ਨੂੰ ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਵਿੱਚ ਆ ਕੇ ਇੱਕ ਐਪਲੀਕੇਸ਼ਨ ਫਾਰਸ ਭਰਨਾ ਪਵੇਗਾ। ਜਿਸ ਨਾਲ ਉਹ ਅਸਾਨੀ ਨਾਲ ਸਕਾਲਰਸ਼ਿਪ ਹਾਸਲ ਕਰ ਸਕਦੇ ਹਨ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਇਸ ਯੋਜਨਾ ਨੂੰ ਆਰੰਭ ਕਰਨ ਦੀ ਪ੍ਰਸੰਸਾ ਕੀਤੀ। ਉਹਨਾਂ ਕਿਹਾ ਕਿ ਇਹ ਯੋਜਨਾ ਨਹੀਂ ਬਲਕਿ ਸਾਡੀ ਸਮਾਜ ਪ੍ਰਤੀ ਜਿੰਮੇਵਾਰੀ ਹੈ। ਇਹ ਅਪਾਹਿਜ ਵਿਦਿਆਰਥੀਆਂ ਲਈ ਕਾਫੀ ਸਹਾਇਕ ਸਿੱਧ ਹੋਵੇਗੀ। ਉਹਨਾਂ ਕਿਹਾ ਕਿ ਸੀਟੀ ਗਰੁੱਪ ਪੇਰੈਂਟਸ ਲੈਸ, ਸਿੰਗ ਗਰਲ ਚਾਈਲਡ ਅਤੇ ਮੈਰਿਟ ਵਿਦਿਆਰਥੀਆਂ ਨੂੰ ਵੀ ਸਕਾਲਰਸ਼ਿਪ ਦੇ ਰਿਹਾ ਹੈ।

No comments: