BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਨਾਨਕ ਅਨਾਥ ਆਸ਼ਰਮ ਵਿੱਚ ਰਹਿ ਰਿਹਾ, ਬੱਚਾ ਉਸਦੇ ਵਾਰਸਾਂ ਹਵਾਲੇ ਕੀਤਾ

ਬੱਚੇ ਗਨੇਸ਼ ਨੂੰ ਉਸਦੇ ਮਾਪਿਆਂ ਹਵਾਲੇ ਕਰਦੇ ਬੀਬੀ ਕਰਮਜੀਤ ਕੋਰ ਪ੍ਰਧਾਨ ਅਤੇ ਹੋਰ ਆਸ਼ਰਮ ਦੇ ਮੈਂਬਰ।
ਆਦਮਪੁਰ ਜੰਡੂ ਸਿੰਘਾ 29 ਜੂਨ (ਅਮਰਜੀਤ ਸਿੰਘ)- ਦੁੱਖੀ ਮਾਨਵਤਾ ਦੀ ਸੇਵਾ ਨੂੰ ਸਮਰਪਿੱਤ ਸੇਵਾ ਦਾ ਕੇਂਦਰ ਗੁਰੂ ਨਾਨਕ ਅਨਾਥ ਆਸ਼ਰਮ ਪਿੰਡ ਬੁਡਿਆਣਾ ਜਲੰਧਰ ਵਿਖੇ ਦਿਮਾਗੀ ਤੋਰ ਤੇ ਪਰੇਸ਼ਾਨ ਰਾਜਸਥਾਨ ਤੋਂ ਭੱਟਕਦਾ ਹੋਇਆ ਜਲੰਧਰ ਪੁਜਿਆ ਬੱਚਾ ਬੀਤੇ ਦਿਨੀਂ ਆਸ਼ਰਮ ਪ੍ਰਬੰਧਕਾਂ ਨੇ ਉਸਦੇ ਮਾਪਿਆਂ ਹਵਾਲੇ ਕਰ ਦਿਤਾ। ਇਸ ਬੱਚੇ ਗਨੇਸ਼ ਸੋਨੀ ਵਾਸੀ ਜਿਲਾ ਮਾਧੋਪੁਰ ਪਿੰਡ ਕੋਟਾ ਰਾਜਸਥਾਨ ਨੂੰ ਗੁਰੂ ਨਾਨਕ ਅਨਾਥ ਆਸ਼ਰਮ ਰਾਮਾਂਮੰਡੀ ਵਿਚੋਂ ਲੈਣ ਵਾਸਤੇ ਉਸਦੇ ਪਿਤਾ ਰਾਜੂ ਸੋਨੀ ਆਸ਼ਰਮ ਪੁੱਜੇ। ਆਸ਼ਰਮ ਦੀ ਪ੍ਰਧਾਨ ਬੀਬੀ ਕਰਮਜੀਤ ਕੋਰ ਪਤਨੀ ਸੁਰਿੰਦਰ ਸਿੰਘ ਪੱਪੀ ਨੇ ਦਸਿਆ ਕਿ ਇਹ ਬੱਚਾ ਪਿੰਡ ਮੋਹਰੀਵਾਲ ਥਾਨਾ ਲੋਹੀਆਂ ਦੇ ਸਰਪੰਚ ਦਰਬਾਰਾ ਸਿੰਘ ਨੂੰ ਮਿਲਿਆ। ਜਿਨਾਂ ਨੇ ਇਸ ਬੱਚੇ ਗਨੇਸ਼ ਨੂੰ ਗੁਰੂ ਨਾਨਕ ਅਨਾਥ ਆਸ਼ਰਮ ਰਾਮਾਂਮੰਡੀ ਵਿਖੇ ਦਾਖਲ ਕਰਵਾ ਦਿਤਾ। ਇਹ ਬੱਚੇ ਦੇ ਮਾਪਿਆਂ ਤੱਕ ਪਹੁੱਚ ਬਾਲ ਵਿਭਾਗ ਜਲੰਧਰ ਸ਼ਹਿਰ ਅਤੇ ਆਸ਼ਰਮ ਦੇ ਸੇਵਾਦਾਰਾਂ ਦੇ ਵਿਸ਼ੇਸ਼ ਉਪਰਾਲੇ ਨਾਲ ਹੋਈ, ਜਿਨਾਂ ਨੇ ਉਸਦੇ ਵਿੱਛੜੇ ਮਾਪਿਆਂ ਤੋਂ ਅੱਜ ਬੱਚੇ ਨੂੰ ਮਿਲਾਇਆ ਹੈ। ਰਾਜੂ ਸੋਨੀ ਗਨੇਸ਼ ਦੇ ਪਿਤਾ ਨੇ ਸਮੂਹ ਆਸ਼ਰਮ ਦੀ ਪ੍ਰਬੰਧਕ ਕਮੇਟੀ, ਅਤੇ ਬਾਲ ਵਿਭਾਗ ਜਲੰਧਰ ਦਾ ਧੰਨਵਾਦ ਕੀਤਾ, ਅਤੇ ਆਪਣੇ ਬੱਚੇ ਸਮੇਤ ਰਾਜਸਥਾਨ ਲਈ ਰਵਾਨਾ ਹੋਇਆ ਹੈ।

No comments: