BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਰਗਾਹ ਪੀਰ ਬਾਬਾ ਪੱਕੇ ਸ਼ਾਹ ਅਜਨਾਲਾ ਵਿਖੇ ਹੋਈ ਚੋਰੀ

ਦਰਗਾਹ ਦੀ ਕੀਤੀ ਗਈ ਭੰਨਤੋੜ ਅਤੇ ਸੇਵਾਦਾਰ ਦੇ ਲੱਗੀਆਂ ਸੱਟਾਂ ਬਾਰੇ ਜਾਣਕਾਰੀ ਦੇਂਦੇ ਹੋਏ ਕਮੇਟੀ ਮੈਂਬਰ
ਅਜਨਾਲਾ 7 ਜੂਨ (ਬਿਊਰੋ)- ਅਜਨਾਲਾ ਸ਼ਹਿਰ ਦੇ ਵਿੱਚ ਪੈਂਦੀ ਦਰਗਾਹ ਪੀਰ ਬਾਬਾ ਪੱਕੇ ਸ਼ਾਹ ਵਿਖੇ ਰਾਤ ਦੇ 1 ਵਜੇ ਚਾਰ ਅਣਪਛਾਤੇ ਵਿਅਕਤੀ  ਦਰਗਾਹ ਦੀ ਗੋਲਕ ਤੋੜ ਕੇ 30 ਹਜਾਰ ਦੇ ਕਰੀਬ ਰਕਮ ਕੱਢ ਕੇ ਲੈ ਗਏ ਅਤੇ ਦਰਗਾਹ ਦੀ ਭੰਨਤੋੜ ਕਰਕੇ ਦਰਗਾਹ  ਦੇ ਕਮਰਿਆਂ ਨੂੰ ਅੱਗ ਲਗਾ ਗਏ ਅਤੇ ਦਰਗਾਹ ਦੇ ਸੇਵਾਦਾਰ ਬਾਬਾ ਫਕੀਰ ਸਿੰਘ ਨੂੰ ਜਖਮੀ ਕਰ ਗਏ ਅਤੇ ਦਰਗਾਹ ਦੇ ਕਮੇਟੀ ਮੈਂਬਰ ਸੁੱਖ ਨਿੱਝਰ, ਸੰਦੀਪ ਸਿੰਘ, ਸੋਨੂੰ ਕਲੱਬ ਵਾਲਾ ਆਦਿ ਨੇ ਦਸਿੱਆ ਕਿ ਦਰਗਾਹ ਦੇ ਰਾਤ ਨੂੰ ਦੋ ਸੇਵਾਦਾਰ ਫਕੀਰ ਸਿੰਘ ਅਤੇ ਅਸ਼ੋਕਾ ਮੌਜੂਦ ਸਨ । ਮੌਕੇ ਤੇ ਥਾਣਾ ਅਜਨਾਲਾ ਦੇ ਐਸ ਐਚ ਓ ਜਗਬੀਰ ਸਿੰਘ ਔਲਖ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਐਸ ਐਚ ਓ ਅਜਨਾਲਾ ਨੇ ਕਿਹਾ ਕਿ ਅਸੀਂ ਆਪਣੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਅਤੇ ਦਰਗਾਹ ਦੇ ਸੇਵਾਦਾਰ ਨੂੰ ਇਲਾਜ ਵਾਸਤੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਜਿਹੜੇ ਵੀ ਵਿਅਕਤੀਆਂ ਨੇ ਇਸ ਘਟਨਾ ਅੰਜਾਮ ਦਿੱਤਾ ਹੈ ਜਲਦੀ ਹੀ ਉਹ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ।

No comments: