BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਤਨੀ ਹੀ ਨਿਕਲੀ ਪਤੀ ਦੀ ਕਾਤਲ, ਤਿੰਨ ਦੋਸ਼ੀ ਗ੍ਰਿਫਤਾਰ

ਹੁਸ਼ਿਆਰਪੁਰ, 11 ਜੂਨ (ਤਰਸੇਮ ਦੀਵਾਨਾ)- ਨਜਦੀਕੀ ਪਿੰਡ ਭਟੋਲੀਆਂ ਵਿਖੇ  5 ਜੂਨ ਨੂੰ ਕਰੀਬ 12.30 ਵਜੇ ਕੇਵਲ ਸਿੰਘ ਪੁੱਤਰ ਕਰਮ ਸਿੰਘ ਵਾਸੀ ਭਟੋਲੀਆਂ ਨੂੰ ਦੋ ਨੌਜਵਾਨ ਵਿਅਕਤੀਆਂ ਨੇ ਲੱਕੜ ਦਾ ਸੌਦਾ ਕਰਨ ਦੇ ਬਹਾਨੇ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਪਿੰਡ ਭਟੋਲੀਆਂ ਤੋਂ ਪਿੰਡ ਬਸੀ ਵਜੀਦ ਨੂੰ ਜਾਂਦੇ ਰਸਤੇ ਵਿੱਚ ਪਿੰਡ ਫਤਿਹਪੁਰ ਦੇ ਮੋੜ ਕੋਲ ਤੇਜਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ। ਜਿਸ ਤੇ ਮੁਕੱਦਮਾ ਨੰਬਰ 55, 5 ਜੂਨ ਨੂੰ 302, 379, 34 ਆਈ.ਪੀ.ਸੀ. ਧਾਰਾ ਤਹਿਤ ਥਾਣਾ ਹਰਿਆਣਾ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਸੀ। ਕੁਲਦੀਪ ਸਿੰਘ ਚਾਹਲ ਆਈ.ਪੀ.ਐੱਸ. ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਦੱਸਿਆ ਗਿਆ ਕਿ ਸੰਗੀਨ ਜੁਰਮ ਦੇ ਮੁਕੱਦਮੇ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਕੁਲਵੰਤ ਸਿੰਘ ਐਸ.ਪੀ.ਡੀ. ਅਤੇ ਹਰਵਿੰਦਰ ਸਿੰਘ ਡੱਲੀ, ਉਪ ਕਪਤਾਨ ਪੁਲਿਸ ਸਬ ਡਵੀਜਨ ਦਿਹਾਤੀ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਬਿਕਰਮਜੀਤ ਸਿੰਘ ਐਸ.ਐਚ.ਓ. ਥਾਣਾ ਹਰਿਆਣਾ ਨੂੰ ਦਿਸ਼ਾਂ ਨਿਰਦੇਸ਼ ਦਿੱਤੇ ਗਏ ਸਨ। ਜਿਹਨਾਂ ਨੇ ਇਸ ਮੁਕੱਦਮੇ ਦੀ ਡੂੰਘਾਈ ਨਾਲ ਤਫਤੀਫ ਕਰਕੇ ਸੰਜੀਵ ਕੁਮਾਰ ਪੁੱਤਰ ਅਜਮੇਰ ਸਿੰਘ ਵਾਸੀ ਮੁਹੱਲਾ ਬਸਤੀ ਸੇਖਾਂ ਤੇਲੀਆਂ ਵਾਲੀ ਗਲੀ ਜਲੰਧਰ ਤੇ ਰਜਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਭਾਰਗੋ ਕੈਂਪ ਜਲੰਧਰ ਨੂੰ ਤੇ ਬਲਵਿੰਦਰ ਕੌਰ ਉਰਫ ਲਾਡੀ ਪਤਨੀ ਕੇਵਲ ਸਿੰਘ ਵਾਸੀ ਪਿੰਡ ਭਟੋਲੀਆਂ ਥਾਣਾ ਹਰਿਆਣਾ ਨੂੰ ਪਿੰਡ ਭਟੋਲੀਆਂ ਤੋਂ ਹੀ ਬੀਤੇ ਕੱਲ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕਤਲ ਸਮੇਂ ਵਰਤਿਆਂ ਮੋਟਰਸਾਈਕਲ ਹੌਂਡਾ ਅਸਟਨਰ ਨੰਬਰ ਪੀ.ਬੀ.08 ਵੀ. ਬੀ.0503 ਬਰਾਮਦ ਕੀਤਾ ਗਿਆ। ਬਲਵਿੰਦਰ ਕੌਰ ਨੇ ਪੁੱਛਗਿੱਛ ਦੌਰਾਨ ਮੰਨਿਆਂ ਕਿ ਉਸ ਦੇ ਘਰਵਾਲਾ ਕੇਵਲ ਸਿੰਘ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਬਲਿਿਵੰਦਰ ਕੌਰ ਆਪਣੇ ਪਤ ੀਦੇ ਚਾਲ- ਚਲਨ ਤੇ ਸ਼ੱਕ ਕਰਦੀ ਸੀ ਇਸ ਕਰਕੇ ਉਸਨੇ ਸੰਜੀਵ ਕੁਮਾਰ ਨਾਲ ਮਿਲ ਕੇ 17 ਮਈ ਨੂੰ ਜਲੰਧਰ ਜਾ ਕੇ ਕੇਵਲ ਸਿੰਘ ਦਾ ਕਤਲ ਕਰਨ ਲਈ ਪਲਾਨ ਬਣਾਇਆ ਸੀ ਅਤੇ 80000 ਦੀ ਫਿਰੌਤੀ ਦੇਣੀ ਵੀ ਕੀਤੀ ਸੀ। ਗ੍ਰਿਫਤਾਰ ਦੋਸ਼ੀਆਂ ਨੇ ਮੰਨਿਆ ਕਿ ਉਹਨਾਂ ਨੇ ਕੇਵਲ ਸਿੰਘ ਦਾਕਤਲ ਉਸ ਦੀ ਧੌਣ, ਛਾਤੀ ਅਤੇ ਸਰੀਰ ਦੇ ਹੋਰ ਹਿੱਸਿਆ ਤੇ ਛੁਰੇ ਮਾਰ ਕੇ ਕੀਤਾ ਸੀ।

No comments: