BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਾਕਟਰਾਂ ਵੱਲੋਂ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਪੂਰੀ ਤਨਖਾਹਾਂ ਸਬੰਧੀ ਮੰਗ ਪੱਤਰ

ਹੁਸ਼ਿਆਰਪੁਰ 13 ਜੂਨ (ਜਸਵਿੰਦਰ ਆਜ਼ਾਦ)- ਠੇਕੇ ਆਧਾਰਿਤ ਪ੍ਰਕਿਰਿਆ ਰਾਂਹੀ 15,600 ਰੁਪਏ ਦੇ ਮਾਸਿਕ ਵੇਤਨ ਤੇ ਰੱਖੇ ਗਏ ਕੱਚੇ ਡਾਕਟਰਾਂ ਵੱਲੋਂ ਅੱਜ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਡਾ. ਗੁਰਦੀਪ ਸਿੰਘ ਕਪੂਰ ਨੂੰ ਪੂਰੀ ਤਨਖਾਹਾਂ ਸਬੰਧੀ ਮੰਗ ਪੱਤਰ ਸੌਪਿਆਂ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੁਆਇੰਟ ਸੈਕਟਰੀ ਪੀ.ਸੀ.ਐਮ.ਐਸ. ਐਸੋਸੀਏਸ਼ਨ ਹੁਸ਼ਿਆਰਪੁਰ ਡਾ.ਆਦਿਤਆ ਪਾਲ ਦੀਵਾਨ ਨੇ ਦੱਸਿਆ ਕਿ ਸਿਵਲ ਸਰਜਨ ਰਾਂਹੀ ਮੁਖ ਮੰਤਰੀ ਪੰਜਾਬ ਨੂੰ ਲਿਖੇ ਗਏ ਇਸ ਮੈਮੋਰੇਂਡਮ ਰਾਂਹੀ ਡਾਕਟਰਾਂ ਵੱਲੋਂ ਪੂਰੀ ਤਨਖਾਹਾਂ ਦੀ ਮੰਗ ਰੱਖੀ ਗਈ ਹੈ। ਉਨਾਂ ਦੱਸਿਆ ਕਿ ਸਰਕਾਰ ਨੂੰ ਪਿਛਲੇ ਇੱਕ ਸਾਲ ਤੋਂ ਮੈਡੀਕਲ ਅਫਸਰਾਂ ਨੂੰ ਇੰਨੀ ਘੱਟ ਤਨਖਾਹ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਹੁਣ ਤੱਕ ਇਨਾਂ ਡਾਕਟਰਾਂ ਨੂੰ ਪੂਰੀ ਤਨਖਾਹ ਦੇਣ ਸਬੰਧੀ ਸਰਕਾਰ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਡਾਕਟਰਾਂ ਨੇ ਮੰਗ ਕੀਤੀ ਹੈ ਕਿ ਮੈਡੀਕਲ ਅਫਸਰਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ ਅਤੇ ਇਸਦਾ ਨੋਟੀਫਿਕੇਸ਼ਨ ਵੀ ਜਲਦ ਤੋਂ ਜਲਦ ਕੀਤਾ ਜਾਵੇ। ਅਜਿਹਾ ਨਾ ਕਰਨ ਤੇ ਇਹ ਡਾਕਟਰ ਸਰਕਾਰ ਖਿਲਾਫ ਸਖਤ ਕਦਮ ਚੁਕੱਣ ਲਈ ਮਜ਼ਬੂਰ ਹੋਣਗੇ। ਇਸ ਮੌਕੇ ਤੇ ਡਾ. ਰਘਵੀਰ ਸਿੰਘ ਜਿਲਾ ਪ੍ਰਧਾਨ ਪੀ.ਸੀ.ਐਮ.ਐਸ.ਐਸੋਸੀਏਸ਼ਨ ਅਤੇ ਹੋਰ ਡਾਕਟਰ ਵੀ ਮੌਜੂਦ ਸਨ।

No comments: