BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀ.ਪੀ.ਐਲ. ਪਰਿਵਾਰਾਂ ਦੇ ਲੜਕੇ-ਲੜਕੀਆਂ ਲਈ ਸ਼ੁਰੂ ਹੋਣਗੇ ਮੋਬਾਇਲ ਰਿਪੇਅਰ ਤੇ ਬਿਊਟੀ ਪਾਰਲਰ ਦੇ ਬੈਚ-ਸ਼ੇਨਾ ਅਗਰਵਾਲ

  • ਪੇਂਡੂ ਸਵੈ ਰੋਜ਼ਗਾਰ ਟਰੇਨਿੰਗ ਇੰਸਟੀਚਿਊਟ ਕਰੇਗਾ ਅਗਲੇ ਮਹੀਨੇ ਸ਼ੁਰੂਆਤ
  • ਆਰ.ਐਸ.ਈ.ਟੀ.ਆਈ. ਵਲੋਂ ਮਿੱਥੇ 500 ਸਿਖਿਆਰਥੀਆਂ ਦੇ ਟੀਚੇ ਵਿੱਚੋ 165 ਨੂੰ ਦਿੱਤੀ ਟਰੇਨਿੰਗ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਸ਼ੇਨਾ ਅਗਰਵਾਲ ਪੇਂਡੂ ਸਵੈ ਰੋਜ਼ਗਾਰ ਟਰੇਨਿੰਗ ਇੰਸਟੀਚਿਊਟ ਵਲੋਂ  ਬੀ.ਪੀ.ਐਲ. ਪਰਿਵਾਰਾਂ ਦੇ ਲੜਕੇ-ਲੜਕੀਆਂ ਨੂੰ ਆਪਣੇ ਰੋਜ਼ਗਾਰ ਸਥਾਪਤ ਕਰਨ  ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਮੀਟਿੰਗ ਕਰਦੇ ਹੋਏ।
ਬਠਿੰਡਾ 29 ਜੂਨ (ਬਿਊਰੋ)- ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਮੈਡਮ ਸ਼ੇਨਾ ਅਗਰਵਾਲ ਨੇ ਅੱਜ ਇਥੇ ਪੇਂਡੂ ਸਵੈ ਰੋਜ਼ਗਾਰ ਟਰੇਨਿੰਗ ਇੰਸਟੀਚਿਊਟ ਵਲੋਂ  ਬੀ.ਪੀ.ਐਲ. ਪਰਿਵਾਰਾਂ ਦੇ ਲੜਕੇ-ਲੜਕੀਆਂ ਨੂੰ ਸਵੈ ਰੋਜ਼ਗਾਰ ਬਨਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਜਲਦ ਹੀ ਇਨ੍ਹਾਂ ਪਰਿਵਾਰਾਂ ਦੇ ਸਿਖਿਆਰਥੀਆਂ ਲਈ ਮੋਬਾਇਲ ਰਿਪੇਅਰ ਅਤੇ ਬਿਊਟੀ ਪਾਰਲਰ ਦੀ ਟਰੇਨਿੰਗ ਦੇ ਬੈਚ ਸ਼ੁਰੂ ਕੀਤੇ ਜਾ ਰਹੇ ਹਨ। ਸਟੇਟ ਬੈਂਕ ਆਫ ਪਟਿਆਲਾ ਦੇ ਸਹਾਇਕ ਜਨਰਲ ਮੈਨੇਜਰ, ਚੀਫ ਮੈਨੇਜਰ, ਨਾਬਾਰਡ ਦੇ ਡੀ.ਡੀ.ਐਮ.,ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਾਇਕ ਡਾਇਰੈਕਟਰ, ਜ਼ਿਲ੍ਹਾ ਇਨਫਰਮੇਟਿਕਸ ਸੈਂਟਰ ਦੇ ਜਨਰਲ ਮੈਨੇਜਰ, ਆਲ ਇੰਡੀਆ ਰੇਡੀਓ ਦੇ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਵਿਚ ਸਿਖਿਆਰਥੀਆਂ ਨੂੰ ਇੰਸਟੀਚਿਊਟ ਵਲੋਂ  ਪ੍ਰਦਾਨ ਕਰਵਾਈ ਜਾ ਰਹੀ ਟਰੇਨਿੰਗ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮੈਡਮ ਅਗਰਵਾਲ ਨੇ ਕਿਹਾ ਕਿ ਮੌਜੂਦਾ ਹੁਨਰ ਵਿਕਾਸ ਦੇ ਦੌਰ ਵਿੱਚ ਨੌਜਵਾਨਾਂ ਨੂੰ ਪ੍ਰਚਲਤ ਅਤੇ ਵਧੇਰੇ ਆਮਦਨ ਵਾਲੇ ਕੰਮਾਂ ਨਾਲ ਜੋੜਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੋਬਾਇਲ ਰਿਪੇਅਰ ਅਤੇ ਬਿਊਟੀ ਪਾਰਲਰ ਦੇ ਖੇਤਰ ਵਿੱਚ  ਆਮਦਨ ਅਤੇ ਵਿਕਾਸ ਦਾ ਦਾਇਰਾ ਕਾਫ਼ੀ ਵਿਸ਼ਾਲ ਹੈ ਜਿਸ ਲਈ ਨੌਜਵਾਨਾਂ ਨੂੰ ਅਜਿਹੇ ਕੰਮਾਂ ਦੀ ਟਰੇਨਿੰਗ ਦਿੱਤੀ ਜਾਣੀ ਲਾਜ਼ਮੀ ਹੈ। ਟਰੇਨਿੰਗ ਇੰਸਟੀਚਿਊਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਕੰਮਾਂ ਦੀ ਟਰੇਨਿੰਗ ਜਲਦ ਸ਼ਰੂ ਕਰ ਦਿੱਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਇੰਸਟੀਚਿਊਟ ਵਲੋਂ  ਵੱਖ-ਵੱਖ ਕੰਮਾਂ ਦੀ ਦਿੱਤੀ ਜਾ ਰਹੀ ਟਰੇਨਿੰਗ ਤੋਂ ਭਰਪੂਰ ਫਾਇਦਾ ਲੈਣਾ ਚਾਹੀਦਾ ਹੈ ਤਾਂ ਜੋ ਸਿੱਖਣ ਦੀ ਇੱਛਾ ਰਖਣ ਵਾਲੇ ਨੌਜਵਾਨ ਖੁਦ ਆਪਣੇ ਪੈਰੀਂ ਹੋ ਸਕਣ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਬੰਧੀ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਛੇੜੀ ਜਾਵੇ ਤਾਂ ਜੋ ਪਿੰਡਾਂ ਵਿਚ ਰਹਿ ਰਹੇ ਬਹੁਗਿਣਤੀ ਨੌਜਵਾਨ ਟਰੇਨਿੰਗ ਪ੍ਰੋਗਰਾਮ ਤੋਂ ਲਾਹਾ ਲੈ ਸਕਣ।
ਇਸ ਮੌਕੇ ਸਹਾਇਕ ਜਨਰਲ ਮੈਨੇਜਰ  ਨੇ ਦੱਸਿਆ ਕਿ ਇੰਸਟੀਚਿਊਟ ਵਲੋਂ ਮਿੱਥੇ ਟੀਚੇ ਵਿਚੋਂ 165 ਲੜਕੇ-ਲੜਕੀਆਂ ਨੂੰ ਟਰੇਨਿੰਗ ਦੇ ਕੇ ਉਨ੍ਹਾਂ ਦਾ ਨਿੱਜੀ ਰੋਜ਼ਗਾਰ ਸਥਾਪਤ ਕੀਤਾ ਜਾ ਚੁੱਕਾ ਹੈ ਅਤੇ ਵੱਖ-ਵੱਖ ਬੈਚ ਬਣਾਕੇ ਹੋਰਨਾ ਸਿਖਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੰਸਟੀਚਿਊਟ ਵਲੋਂ 27 ਔਰਤਾਂ ਨੂੰ ਕਪੜੇ ਦੇ ਬੈਗ ਬਨਾਉਣ ਦੀ ਟਰੇਨਿੰਗ ਦਿਤੀ ਜਾ ਰਹੀ ਹੈ ਜਦਕਿ 27 ਨੌਜਵਾਨ ਟਰੇਨਿੰਗ ਹਾਸਲ ਕਰਕੇ ਐਲ.ਐਮ.ਵੀ. ਲਾਇਸੰਸ ਪ੍ਰਾਪਤ ਕਰ ਚੁੱਕੇ ਹਨ।

No comments: