BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵੀ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ

ਜਲੰਧਰ 21 ਜੂਨ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲਧੰਰ ਦੇ ਐਨ.ਐਸ.ਐਸ. ਵਿਭਾਗ ਵੱਲੋਂ ਕਾਲਜ ਕੈਂਪਸ ਵਿਖੇ ਪ੍ਰਿੰਸੀਪਲ ਪੋ. ਡਾ. (ਸ਼੍ਰੀਮਤੀ) ਅਜੇ ਸਰੀਨ ਜੀ ਦੇ ਦਿਸ਼ਾ ਨਿਰਦੇਸ਼ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਸਪੋਰਟਸ ਵਿਭਾਗ ਦੀਆਂ ਵਿਦਿਆਰਥਣਾਂ ਨੇ ਵੀ ਵੱਧ ਚੜ੍ਹ ਕੇ ਭਾਗ ਲਿਆ।  ਮੈਡਮ ਪ੍ਰਿੰਸੀਪਲ ਡਾ. ਸਰੀਨ ਨੇ ਵਿਦਿਆਰਥਣਾਂ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮਹੱਤਵ ਤੋਂ ਜਾਣੂ ਕਰਵਾਉਦਿਆਂ ਹੋਇਆਂ ਯੋਗਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇ੍ਰਰਨਾ ਦਿੱਤੀ ਉਹਨਾਂ ਡੀ.ਏ.ਵੀ ਸੰਸਥਾਵਾਂ ਦੇ ਯ'ਗਦਾਨ ਦਾ ਜ਼ਿਕਰ ਕਰਦਿਆਂ ਸਮੁੱਚੀਆਂ ਡੀ.ਏ.ਵੀ ਸੰਸਥਾਵਾਂ ਵੱਲ'ਂ ਅੱਜ ਮਨਾਏ ਜਾ ਰਹੇ ਯੋਗਾ ਦਿਵਸ ਨੂੰ ਵਿਦਿਆਰਥੀਆਂ ਲਈ ਭਰਪੂਰ ਲਾਹੇਵੰਦ ਦੱਸਿਆ। ਐਨ.ਐਸ.ਐਸ ਕੋਆਰਡੀਨੇਟਰ ਵੀ ਚੰਗੀ ਸਿਹਤ ਅਤੇ ਅਰੋਗਤਾ ਲਈ ਯੋਗਾ ਦੇ ਮਹੱਤਵ ਉੱਪਰ ਚਾਨਟਾ ਪਾਇਆ।  ਇਸ ਯੋਗਾ ਕੈਂਪ ਦੌਰਾਨ ਯੋਗ ਗੁਰੂ ਪਵਨ ਸ਼ਰਮਾ ਜੀ ਨੇ ਅਜਿਹੇ ਯੋਗਆਸਨਾਂ ਤੋਂ ਜਾਣੂ ਕਰਵਾਇਆ ਜੋ ਮਨ ਦੀ ਇਕਾਗਰਤਾ ਅਤੇ ਸਰੀਰਕ ਤੰਦਰੁਸਤੀ ਲਈ ਜਰੂਰੀ ਹਨ। ਉਹਨਾਂ ਯੋਗ ਦਾ ਮਹੱਤਵ ਦੱਸਦਿਆਂ 156 ਦੇਸ਼ਾਂ ਵਿੱਚ ਯੋਗਾ ਦਿਵਸ ਮਨਾਏ ਜਾਣ ਦਾ ਜ਼ਿਕਰ ਕੀਤਾ।  ਇਸ ਮੌਕੇ ਫਿਜ਼ੀਕਲ ਐਜੂਕੇਸ਼ਨ ਦੇ ਸਟਾਫ਼ ਮੈਂਬਰ ਮਿਸ ਹਰਮੀਤ ਕੌਰ ਅਤੇ ਸੁਖਵਿੰਦਰ ਕੌਰ ਵੀ ਹਾਜ਼ਰ ਸਨ।  ਵਿਦਿਆਰਥਣਾਂ ਨੇ ਇਸ ਕੈਂਪ ਬਹੁਤ ਲਾਭ ਪ੍ਰਾਪਤ ਕੀਤਾ।

No comments: