BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੁਦਰਤੀ ਆਫ਼ਤਾਂ ਤੋਂ ਬਚਾਅ ਲਈ ਢੰਗ ਤਰੀਕਿਆਂ ਦੀ ਜਾਣਕਾਰੀ ਵਾਲਾ ਤਿੰਨ ਰੋਜਾ ਕੈਂਪ ਸੰਪੰਨ

1 ਜੁਲਾਈ ਤੱਕ ਚਲੇਗਾ ਦੂਸਰਾ ਕੈਂਪ
ਬਠਿੰਡਾ 30 ਜੂਨ (ਬਿਊਰੋ)- ਕੁਦਰਤੀ ਆਫਤਾਂ, ਫਾਇਰ ਫਾਈਟਿੰਗ, ਅਣਸੁਖਾਵੀਆਂ ਘਟਨਾਵਾਂ ਦੋਰਾਨ ਬਚਾਅ ਅਤੇ ਮੈਨ ਮੇਡ ਆਫਤਾਂ ਸਮੇਂ ਲੋਕਾਂ ਦੀ ਜਾਣਮਾਲ ਦੀ ਹਿਫਾਜਤ ਅਤੇ ਰਖਵਾਲੀ ਕਰਨ ਦੇ  ਢੰਗ ਤਰੀਕੇ ਦੱਸਣ ਦੇ ਮੰਤਵ ਨਾਲ  ਪਾਇਲਟ ਪ੍ਰਾਜੈਕਟ ਰਿਵੈਂਪਿੰਗ ਆਫ ਸਿਵਲ ਡਿਫੈਂਸ ਸਕੀਮ ਤਹਿਤ ਲੜੀਵਾਰ ਤਿੰਨ ਕੈਪਾਂ ਦਾ ਪਹਿਲਾ ਤਿੰਨ ਦਿਨਾਂ ਕੈਂਪ ਸਥਾਨਕ ਸਿਵਲ ਹਸਪਤਾਲ ਵਿੱਚ ਸੰਪੰਨ ਹੋ ਗਿਆ। ਡੀ.ਜੀ.ਪੀ.-ਕਮ-ਕਮਾਂਡੈਂਟ ਜਨਰਲ ਪੰਜਾਬ ਹੋਮ ਗਾਰਡਜ ਅਤੇ ਡਾਇਰੈਕਟਰ ਸਿਵਲ ਡਿਫੈਂਸ ਦੀਆਂ ਹਦਾਇਤਾਂ 'ਤੇ ਕਰਵਾਏ ਇਸ ਕੈਂਪ ਵਿਚ ਫਾਇਰ ਫਾਇਟਿੰਗ ਰੈਸਕਿਊ, ਕੁਦਰਤੀ ਆਫਤਾਂ ਅਤੇ ਹੋਰ ਮੁਸੀਬਤਾਂ ਆਦਿ ਮੌਕੇ ਵਰਤੇ ਜਾਣ ਵਾਲੇ ਬਚਾਅ ਦੇ ਢੰਗ-ਦਤਰੀਕਿਆਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਦੂਸਰਾ ਕੈਪ ਜੋ ਕਿ 29-6-16 ਤੋ 01-7-16 ਤੱਕ ਸਿਵਲ ਹਸਪਤਾਲ ਬਠਿੰਡਾ ਵਿਖੇ ਜੀ.ਐਨ.ਐਮ ਟਰੇਨਿੰਗ ਕਾਲਜ ਵਿਖੇ ਹੀ ਚੱਲੇਗਾ ਦੀ ਸੁਰੂਆਤ ਜਿਲਾ ਕਮਾਂਡਰ ਪੰਜਾਬ ਹੋਮ ਗਾਰਡਜ ਬਠਿੰਡਾ ਸ੍ਰੀ ਕੇ.ਕੇ.ਸਾਹ ਅਤੇ ਸ੍ਰੀ ਸੁਰਿੰਦਰ ਮੋਹਨ ਜਿੰਦਲ ਚੀਫ ਵਾਰਡਨ ਸਿਵਲ ਡਿਫੈਸ ਵੱਲੋ ਕੀਤੀ ਗਈ  ਇਸ ਮੋਕੇ ਐਨ.ਡੀ.ਆਰ.ਐਫ ਵੱਲੋ ਕੁਦਰਤੀ ਆਫਤਾਂ ਤੇ ਮੈਨ ਮੇਡ ਆਫਤਾਂ ਸਮੇ ਲੋਕਾਂ ਦੀ ਜਾਣਮਾਲ ਦੀ ਹਿਫਾਜਤ/ਰਖਵਾਲੀ ਲਈ ਵਰਤੇ ਜਾਂਦੇ ਇਨਸਟਰੂਮੈਟਾਂ ਦੀ ਪ੍ਰਦਰਸਣੀ ਲਗਾਈ ਗਈ ਜਿਸ ਸਬੰਧੀ ਟਰੇਨਿੰਗ ਹਾਸਿਲ ਕਰ ਰਹੇ ਅਤੇ ਟਰੇਨਿੰਗ ਕਰ ਚੁੱਕੇ ਸਿਖਿਆਰਥੀਆਂ ਨੂੰ ਹਰ ਔਜਾਰ ਦੀ ਵਿਸਥਾਰਪੁੂਰਵਕ ਜਾਣਕਾਰੀ ਦਿੱਤੀ ਗਈ ਕਿ ਕਿਸ ਤਰਾਂ ਸੰਕਟਲੀਨ ਸਥਿਤੀ ਵਿਚ ਇਹਨਾਂ ਦੀ ਵਰਤੋ ਕੀਤੀ ਜਾਂਦੀ ਹੈ ਅਤੇ ਡੈਮੋ ਵੀ ਕਰਕੇ ਦਿਖਾਇਆ ਗਿਆ  ਇਸ ਤੋ ਇਲਾਵਾ ਇਹਨਾਂ ਟਰੇਨਿੰਗ ਕੈਪਾਂ ਵਿਚ ਸਿਖਿਆਰਥੀਆਂ ਦੇ ਉਤਸਾਹਤ ਕਰਨ ਹਿੱਤ ਪ੍ਰਾਪਤ ਫੰਡਾਂ ਵਿਚੋਂ ਜਿਲਾ ਕਮਾਂਡਰ ਪੰਜਾਬ ਹੋਮ ਗਾਰਡਜ ਬਠਿੰਡਾ ਸ੍ਰੀ ਕੇਵਲ ਕ੍ਰਿਸਨ ਸਾਹ ਦੀ ਪ੍ਰਧਾਨਗੀ ਹੇਠ ਹਰ ਸਿਖਿਆਰਥੀ ਨੂੰ ਪ੍ਰਤੀ ਦਿਨ 200/-(ਦੋ ਸੋ ਰੁਪਏ) ਟਰੇਨਿੰਗ ਅਲਾੳਂੂਸ ਅਤੇ ਡਾਈਟਿੰਗ ਅਲਾਊਂਸ 100/-( ਇਕ ਸੋ ਰੁਪਏ) ਪ੍ਰਤੀ ਦਿਨ ਦੇ ਹਿਸਾਬ ਨਾਲ ਸਮਾਪਤ ਹੋਏ ਟਰੇਨਿੰਗ ਕੈਪ ਦੇ 50 ਸਿਖਿਆਰਥੀਆਂ ਨੂੰ 900/-ਰੁਪਏ ਪ੍ਰਤੀ ਸਿਖਿਆਰਥੀ ਨੂੰ ਅਦਾ ਕੀਤੇ ਗਏ।

No comments: