BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖੇਡਾਂ ਹੀ ਨੋਜਵਾਨਾਂ ਦੇ ਸਰੀਰ ਨੂੰ ਨਰੋਆ ਰੱਖ ਸਕਦੀਆਂ ਹਨ-ਵਿੱਕੀ ਤੁਲਸੀ

ਖਿਡਾਰੀਆਂ ਹੋਸਲਾ ਅਫਜਾਈ ਕਰਨ ਲਈ ਪੁੱਜੇ, ਰੋਹਿਤ ਕੁਮਾਰ ਉਰਫ ਵਿੱਕੀ ਤੁਲਸੀ, ਬਲਵਿੰਦਰਜੀਤ, ਹੰਸ ਰਾਜ, ਸੁਖਵਿੰਦਰ ਖਾਲਸਾ ਅਤੇ ਹੋਰ ਪਤਵੰਤੇ।
ਆਦਮਪੁਰ ਜੰਡੂ ਸਿੰਘਾ 18 ਜੂਨ (ਅਮਰਜੀਤ ਸਿੰਘ)- ਅਗਰ ਨੋਜਵਾਨ ਵੱਧ ਤੋਂ ਵੱਧ ਖੇਡਾਂ ਵੱਲ ਆਪਣੀ ਰੁੱਚੀ ਦਿਖਾਉਣ ਤਾਂ ਉਨਾਂ ਦਾ ਤੰਨਮੰਨ ਨਿਰੋਗ ਰਹਿ ਸਕਦਾ ਹੈ, ਕਿਉਕਿ ਨੋਜਵਾਨ ਹੀ ਸਾਡੇ ਦੇਸ਼ ਦਾ ਅਸਲੀ ਭਵਿੱਖ ਹਨ, ਅਤੇ ਉਹ ਹੀ ਸਾਡੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਦੇ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਰੋਹਿਤ ਕੁਮਾਰ ਉਰਫ  ਵਿੱਕੀ ਤੁਲਸੀ ਨੇ ਪਿੰਡ ਤੱਲਣ ਵਿੱਚ ਸ਼੍ਰੀ ਗੁਰੂ ਰਵਿਦਾਸ ਨੋਜਵਾਨ ਸਭਾ ਵੱਲੋਂ ਕਰਵਾਏ, 10ਵੇਂ ਸੱਤ ਦਿਨਾਂ ਕ੍ਰਿਕਟ ਟੂਰਨਾਂਮੈਂਟ ਦੋਰਾਨ ਕੀਤਾ। ਇਨਾਂ ਮੈਂਚਾਂ ਦੋਰਾਨ ਭਾਰੀ ਗਿਣਤੀ ਵਿੱਚ ਟੀਮਾਂ ਨੇ ਭਾਗ ਲਿਆ ਅਤੇ ਫਾਇਨਲ ਮੈਂਚਾਂ ਵਿੱਚ ਪਹਿਲੇ ਨੰਬਰ ਤੇ ਪਿੰਡ ਨੰਗਲ ਕਰਾਰ ਖਾਂ ਦੀ ਟੀਮ 81 ਸੋਂ ਅਤੇ ਟਰਾਫੀ ਨਾਲ ਜੈਤੂ ਰਹੀ। ਦੂਜੇ ਨੰਬਰ ਤੇ ਪਿੰਡ ਪਰਾਗਪੁਰ ਦੀ ਟੀਮ 41 ਸੋ ਟਰਾਫੀ ਨਾਲ ਜੈਤੂ ਰਹੀ। ਇਸ ਮੋਕੇ ਤੇ ਸੁਖਵਿੰਦਰ ਸਿੰਘ ਖਾਲਸਾ, ਬਲਾਕ ਸੰਮਤੀ ਮੈਂਬਰ ਗੁਰਦੀਪ ਸਿੰਘ, ਸੁਨੀਤਾ ਰਾਣੀ ਸਰਪੰਚ, ਹੰਸ ਰਾਜ ਜੱਸੀ ਸਾਬਕਾ ਸਰਪੰਚ, ਮੰਗੂ ਰਾਮ, ਕੁਲਵਿੰਦਰ ਚਾਹਲ, ਮਦਨ ਮੋਹਨ ਪੰਚ, ਅਕਾਸ਼ ਪੰਚ, ਅਜੈਬ ਸਿੰਘ ਪੰਚ, ਬਲਵਿੰਦਰ ਕੋਰ ਪੰਚ, ਪਰਮਿੰਦਰ ਕੋਰ ਪੰਚ, ਯਸ਼ਪਾਲ ਕੋਰ ਪੰਚ, ਭੁਪਿੰਦਰ ਕੁਮਾਰ, ਸੁਰਜਨ ਨੰਬਰਦਾਰ, ਜਥੇਦਾਰ ਦਲਵੀਰ ਸਿੰਘ, ਸ਼ੀਤਲ ਸਿੰਘ, ਮਾਹਨ ਸਿੰਘ, ਹੰਸ ਰਾਜ ਚਾਹਲ, ਨਰਿੰਦਰ ਚਾਹਲ, ਚੰਨਣ ਰਾਮ ਪਾਲ, ਨਰਿੰਦਰ ਸਿੰਘ ਭੋਗਲ, ਟੀ.ਆਰ. ਬਾਲੀ, ਬਲਵਿੰਦਰਜੀਤ, ਅਤੇ ਹੋਰ ਪਤਵੰਤੇ ਹਾਜਰ ਸਨ।

No comments: