BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿੱਖ ਰਹਿਤ ਮਰਿਆਦਾ 'ਤੇ ਟਿੱਪਣੀ ਕਰਨਾ ਪੂਰੀ ਤਰ੍ਹਾ ਗਲਤ-ਸਰਨਾ

ਨਵੀ ਦਿੱਲੀ 14 ਜੂਨ (ਬਿਊਰੋ)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਮਦਮੀ ਟਕਸਾਲ ਦੇ ਕੁਝ ਪ੍ਰਚਾਰਕਾਂ ਵੱਲੋ ਸਿੱਖ ਰਹਿਤ ਮਰਿਆਦਾ 'ਤੇ ਕੀਤੀ ਗਈ ਟਿੱਪਣੀ ਨੂੰ ਬੇਲੋੜੀ ਤੇ ਪੰਥ ਵਿਰੋਧੀ ਗਰਦਾਨਦਿਆ ਕਿਹਾ ਕਿ ਸਿੱਖ ਰਹਿਤ ਮਰਿਆਦਾ ਨੂੰ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਕੋਲੋ ਪ੍ਰਵਾਨਗੀ ਮਿਲੀ ਹੈ ਤੇ ਬੜੀ ਜਦੋਜਹਿਦ ਤੋ ਬਾਅਦ ਇਹ ਖਰੜਾ ਤਿਆਰ ਕੀਤਾ ਗਿਆ ਪਰ ਦਮਦਮੀ ਟਕਸਾਲ ਵੱਲੋ ਨਵਾਂ ਬਿਖੇੜਾ ਖੜਾ ਕਰਕੇ ਪੰਥ ਵਿਰੋਧੀਆ ਦੇ ਹੱਥਾਂ ਵਿੱਚ ਖੇਡ ਕੇ ਨਵੀ ਦੁਬਿੱਧਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ।
ਜਾਰੀ ਇੱਕ ਬਿਆਨ ਸ੍ਰ ਸਰਨਾ ਨੇ ਕਿਹਾ ਕਿ ਦਮਦਮੀ ਟਕਸਾਲ ਪਿਛਲੇ ਕਈ ਦਹਾਕਿਆ ਨੂੰ ਜੇਕਰ ਸ੍ਰੀ ਅਕਾਲ ਤਖਤ ਤੋ ਪ੍ਰਵਾਨਤ ਰਹਿਤ ਮਰਿਆਦਾ ਅਨੁਸਾਰ ਅੰਮ੍ਰਿਤ ਅਭਿਲਾਖੀਆ ਨੂੰ ਅੰਮ੍ਰਿਤਪਾਨ ਕਰਵਾ ਰਹੀ ਤਾਂ ਹੁਣ ਇਸ ਉਪਰ ਕਿੰਤੂ ਕਰਨਾ ਸਿੱਖ ਪੰਥ ਵਿੱਚ ਵੰਡੀਆ ਪਾਉਣਾ ਹੈ। ਉਹਨਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਬਾਰੇ ਜਿਹੜੇ ਸਵਾਲ ਦਮਦਮੀ ਟਕਸਾਲ ਦੇ ਪ੍ਰਚਾਰਕਾਂ ਨੇ ਉਠਾਏ ਹਨ ਉਹ ਨਾਵਾਜਬ ਹਨ ਤੇ ਕਿੰਨਾ ਚੰਗਾ ਹੁੰਦਾ ਜੇਕਰ ਉਹ ਇਤਰਾਜ਼ ਉਠਾਉਣ ਤੋ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪਿਛਲੇ ਗ਼ਜ਼ਟਾਂ ਦੀ ਪੜਤਾਲ ਕਰ ਲੈਦੀ ਕਿਉਕਿ ਰਹਿਤ ਮਰਿਆਦਾ ਦੇ ਖਰੜੇ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਤੇ ਸ੍ਰੀ ਅਕਾਲ ਤਖਤ ਸਾਹਿਬ ਤੋ ਪ੍ਰਵਾਨਗੀ ਮਿਲਣ ਉਪਰੰਤ ਹੀ ਲਾਗੂ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਦੇ ਕਿਸੇ ਵੀ ਮੁੱਖੀ ਨੇ ਅੱਜ ਤੱਕ ਰਹਿਤ ਮਰਿਆਦਾ ਤੇ ਕੋਈ ਕਿੰਤੂ ਪਰੰਤੂ ਨਹੀ ਕੀਤਾ ਸਗੋ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਕਰਤਾਰ ਸਿੰਘ ਵਰਗੀਆ ਸ਼ਖਸ਼ੀਅਤਾਂ ਇਸੇ ਤਹਿਤ ਮਰਿਆਦਾ ਅਨੁਸਾਰ ਹੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਅੰਮ੍ਰਿਤਪਾਨ ਕਰਵਾ ਚੁੱਕੇ ਹਨ। ਉਹਨਾਂ ਕਿਹਾ ਕਿ ਦਮਦਮੀ ਟਕਸਾਲ ਕਿਸੇ ਸੁਝਾ ਦੇ ਰੂਪ ਵਿੱਚ ਤਾਂ ਆਪਣੀ ਪੇਸ਼ਕਸ਼ ਕਰ ਸਕਦੀ ਪਰ ਰਹਿਤ ਮਰਿਆਦਾ ਚੁਨੌਤੀ ਦੇਣਾ ਸਾਬਤ ਕਰਦਾ ਹੈ ਕਿ ਚੁਨੋਤੀ ਦੇਣ ਵਾਲੇ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਖੇਡ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਦਮਦਮੀ ਟਕਸਾਲ ਦੇ ਇਹਨਾਂ ਪ੍ਰਚਾਰਕਾਂ ਦਾ ਜਵਾਬ ਰਹਿਤ ਮਰਿਆਦਾ ਦੀ ਪ੍ਰਵਨਾਗੀ ਵਾਲੇ ਦਸਤਾਵੇਜ਼ ਮੀਡੀਆ ਵਿੱਚ ਪੇਸ਼ ਕਰਕੇਦੇਵੇ ਤਾਂ ਕਿ ਪੰਥ ਵਿਰੋਧੀ ਸਾਜਿਸ਼ਾਂ ਨੂੰ ਨਾਕਾਮ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਪੰਥ ਤਾਂ ਪਹਿਲਾਂ ਹੀ ਧੜਿਆ ਤੇ ਬੱਟਿਆ ਵਿੱਚ ਵੰਡਿਆ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਪਵਿੱਤਰ ਤੇ ਨੌਨਿਹਾਲ ਸੰਸਥਾ ਨੂੰ ਵੀ ਕੁਝ ਲੋਕ ਆਪਣੇ ਸੁਆਰਥ ਕਾਰਨ ਢਾਹ ਲਗਾ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਹਨਾਂ ਸਮੂਹ ਸੇਵਾ ਸੁਸਾਇਟੀਆ, ਵੱਖ ਵੱਖ ਸਭਾ ਸੁਸਾਇਟੀਆ ਤੇ ਪੰਥ ਪ੍ਰਚਾਰਕਾਂ ਤੇ ਗੁਰੂ ਘਰ ਦੇ ਕੀਰਤਨੀਆ ਨੂੰ ਅਪੀਲ ਕੀਤੀ ਕਿ ਉਹ ਸੰਗਤਾਂ ਨੂੰ ਸਮੇ ਸਮੇਂ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਜਾਣਕਾਰੀ ਸੰਗਤਾਂ ਦਿੰਦੇ ਰਹਿਣ ਤਾਂ ਕਿ ਪੰਥ ਵਿਰੋਧੀਆ ਦੀਆ ਚਾਲਾਂ ਸਫ਼ਲ ਨਾ ਹੋ ਸਕਣ।

No comments: