BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਪੂਰ ਪਿੰਡ ਦੇ ਦਸਤਾਰ ਸਿਖਲਾਈ ਕੈਂਪ ਵਿੱਚ ਗੁਰਵਿੰਦਰ ਸਿੰਘ ਅੱਵਲ ਰਿਹਾ

ਕਪੂਰ ਪਿੰਡ ਦੇ ਦਸਤਾਰ ਸਿਖਲਾਈ ਕੈਂਪ ਵਿੱਚ 86 ਬਚਿਆਂ ਨੇ ਲਿਆ ਭਾਗ, ਸਜਾਈਆਂ ਸੁੰਦਰ ਰੰਗ ਬਿਰੰਗੀਆਂ ਦਸਤਾਰਾਂ
 
ਕਪੂਰ ਪਿੰਡ ਵਿੱਚ ਸੁੰਦਰ ਦਸਤਾਰ ਸਜਾਉਣ ਲਈ ਇਨਾਮ ਹਾਸਲ ਕਰਦੇ ਬੱਚੇ, ਜੱਜ ਸਹਿਬਾਨਾਂ ਨਾਲ।
ਆਦਮਪੁਰ ਜੰਡੂ ਸਿੰਘਾ 20 ਜੂਨ (ਅਮਰਜੀਤ ਸਿੰਘ)- ਸਰਕਲ ਪਤਾਰਾ ਦੇ ਕਪੂਰ ਪਿੰਡ ਜਲੰਧਰ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਨੂੰ ਸਮਰਪਿੱਤ ਤੀਸਰਾ ਦਸਤਾਰ ਸਿਖਲਾਈ ਕੈਂਪ ਸੁੰਦਰ ਮੁਕਾਬਲੇ ਨਗਰ ਦੀਆਂ ਸਮੂਹ ਸੰਗਤਾਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ 10 ਤੋਂ 19 ਜੂਨ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ (ਕਪੂਰ ਪਿੰਡ) ਵਿੱਖੇ ਕਰਵਾਇਆ ਗਿਆ। ਜਿਸਦੇ ਸਬੰਧ ਵਿੱਚ ਪਹਿਲਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਰਾਗੀ ਕੁਲਦੀਪ ਸਿੰਘ ਨਾਨਕਸਰ ਠਾਠਮਜਾਰੀ ਵਾਲਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਤਰਨ ਰਾਹੀਂ ਨਿਹਾਲ ਕੀਤਾ। ਇਸ 10 ਦਿਨਾਂ ਲਗਾਏ ਇਸ ਕੈਂਪ ਵਿੱਚ ਦਸ਼ਮੇਸ਼ ਇੰਟਰਨੈਸ਼ਨਲ ਦਸਤਾਰ ਅਕੈਡਮੀ ਰਾਮਾਂਮੰਡੀ ਜਲੰਧਰ ਦੇ ਸੰਚਾਲਕਾਂ ਵੱਲੋਂ ਬਚਿਆਂ ਨੂੰ ਦਸਤਾਰ ਸਜਾਉਣ ਸਬੰਧੀ ਗੁਰ ਸਿਖਾਏ ਗਏ। ਅੱਜ ਕਰਵਾਏ ਸੁੰਦਰ ਦਸਤਾਰ ਮੁਕਾਬਲੇ ਵਿੱਚ ਸੀਨੀਅਰ ਗਰੁੱਪ ਦੇ ਗੁਰਵਿੰਦਰ ਸਿੰਘ ਕੁੱਕੜ ਪਿੰਡ ਪਹਿਲੇ ਨੰਬਰ ਤੇ, ਮਨਪ੍ਰੀਤ ਸਿੰਘ ਜੋਹਲਾਂ ਦੂਜੇ ਨੰਬਰ ਤੇ, ਚਰਨਪ੍ਰੀਤ ਸਿੰਘ ਸਲੇਮਪੁਰ ਤੀਜੇ ਨੰਬਰ ਤੇ ਜੈਤੂ ਰਿਹਾ। ਯੂਨੀਅਰ ਗਰੁੱਪ ਵਿੱਚ ਮਨਪ੍ਰੀਤ ਸਿੰਘ ਜੋਹਲ ਪਹਿਲੇ ਨੰਬਰ ਤੇ, ਹਰਪ੍ਰੀਤ ਸਿੰਘ ਜੋਹਲ ਦੂਜੇ ਨੰਬਰ ਤੇ, ਅਮਰਜੀਤ ਸਿੰਘ ਨੋਲੀ ਤੀਜੇ ਨੰਬਰ ਤੇ ਰਿਹਾ। ਪਿੰਡ ਪੱਧਰ ਤੇ ਅਮਨਦੀਪ ਸਿੰਘ ਪਹਿਲੇ ਨੰਬਰ ਤੇ, ਜੋਬਨਪ੍ਰੀਤ ਸਿੰਘ ਦੂਜੇ ਨੰਬਰ ਤੇ, ਜਸਦੀਪ ਸਿੰਘ ਤੀਜੇ ਨੰਬਰ ਤੇ ਰਿਹਾ। ਇਸ ਮੋਕੇ ਤੇ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਦੋਰਾਨ ਜੈਤੂ ਬਚਿਆਂ ਨੂੰ ਇਨਾਮਾਂ ਦੀ ਵੰਡ ਬਾਬਾ ਕੁਲਦੀਪ ਸਿੰਘ, ਸੰਤੋਖ ਸਿੰਘ ਸੰਘਾ, ਅਤੇ ਸਰਪੰਚ ਸੁਖਵਿੰਦਰ ਸਿੰਘ ਸੰਘਾ ਵਲੋਂ ਕੀਤੀ ਗਈ, ਅਤੇ ਜੱਜ ਸਹਿਬਾਨ ਦੀ ਭੂਮਿਕਾ ਕੁਲਵੀਰ ਸਿੰਘ, ਹਰਦੇਵ ਸਿੰਘ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਬੰਸ ਸਿੰਘ, ਜਗਤਾਰ ਸਿੰਘ, ਨੇ ਨਿਭਾਈ।

No comments: