BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਧਿਆਪਕਾਂ ਦੀ ਮਿਹਤਨ ਸਦਕਾ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦੀ ਨਾਂਹ ਪੱਖੀ ਸੋਚ ਵਿਚ ਤਬਦੀਲੀ ਆਈ-ਡੀ.ਸੀ.

  • ਸਕੂਲੀ ਬੱਚਿਆਂ ਵਿਚ ਸਮਾਜਿਕ ਕਦਰਾਂ ਕੀਮਤਾ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਵੇਗੀ-ਸ਼ਰੂਤੀ ਸੁਕਲਾ
  • ਡਿਪਟੀ ਕਮਿਸ਼ਨਰ ਵਲੋਂ ਡਾ. ਰਵਨੀਤ ਕੌਰ ਦੀ ਕੈਰੀਅਰ ਕਾਊਂਸਲਿੰਗ ਸਬੰਧੀ ਪੁਸਤਕ ਲੋਕ ਅਰਪਿਤ
ਜਲੰਧਰ 21 ਜੂਨ (ਜਸਵਿੰਦਰ ਆਜ਼ਾਦ)- ਸ੍ਰੀ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ ਅਤੇ ਸ੍ਰੀਮਤੀ ਸ਼ਰੂਤੀ ਸ਼ੁਕਲਾ ਸਟੇਟ ਕੋਆਰਡੀਨੇਟਰ ਕਮ ਡਿਪਟੀ ਡਾਇਰੈਕਟਰ ਗਾਈਡੈਂਸ ਬਿਊਰੋ ਪੰਜਾਬ ਨੇ ਨੌਜਵਾਨ ਬੱਚਿਆਂ ਨੂੰ ਕੈਰੀਅਰ ਸਬੰਧੀ ਸੇਧ ਪ੍ਰਦਾਨ ਕਰਦੀ ਗਾਈਡੈਂਸ ਕਾਊਂਸਲਰ ਰਵਨੀਤ ਕੌਰ ਵਲੋਂ ਤਿਆਰ ਕੀਤੀ ਪੁਸਤਕ 'ਸ਼ਮਾਦਾਨ' ਪਾਰਵਤੀ ਜੈਨ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਵਿਖੇ ਆਯੋਜਿਤ ਇਕ ਸਮਾਗਮ ਦੇ ਮੌਕੇ 'ਤੇ ਲੋਕ ਅਰਪਿਤ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ ਜਲੰਧਰ ਨੇ ਕੀਤੀ ਅਤੇ ਸ੍ਰੀਮਤੀ ਸ਼ਰੂਤੀ ਸੁਕਲਾ ਇਸ ਸਮਾਗਮ ਵਿਚ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ। ਡਿਪਟੀ ਕਮਿਸ਼ਨਰ ਨੇ ਇਸ ਮੌਕੇ 'ਤੇ ਕਿਹਾ ਕਿ ਬੱਚਿਆਂ ਦੇ ਕੈਰੀਅਰ ਸਬੰਧੀ ਇਹ ਪੁਸਤਕ ਜ਼ਿਲੇ ਨਹੀਂ ਬਲਕਿ ਪੂਰੇ ਪੰਜਾਬ ਦੇ ਬੱਚਿਆਂ ਦਾ ਮਾਰਗ ਦਰਸ਼ਨ ਕਰੇਗੀ । ਬੱਚੇ ਇਸ ਪੁਸਤਕ ਤੋਂ ਸੇਧ ਲੈ ਕੇ ਆਪਣੇ ਕੈਰੀਅਰ ਦੀ ਚੋਣ ਕਰਕੇ ਆਪਣਾ ਭਵਿੱਖ ਸੁਧਾਰ ਸਕਣਗੇ। ਉਨਾਂ ਕਿਹਾ ਕਿ ਜ਼ਿਲੇ ਵਿਚ ਬੱਚਿਆਂ ਦੀ ਕੈਰੀਅਰ ਕਾਊਂਸਲਿੰਗ ਸਬੰਧੀ ਲਾ ਮਿਸਾਲ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਚੰਗੇ ਨਤੀਜੇ ਆਉਣੇ ਸੁਰੂ ਹੋ ਚੁੱਕੇ ਹਨ। ਉਨਾਂ ਕਿਹਾ ਕਿ ਜ਼ਿਲੇ ਵਿਚ ਕੈਰੀਅਰ ਕਾਊਂਸਲਿੰਗ ਦੇ ਚੰਗੇ ਨਤੀਜਿਆ ਅਤੇ ਬੱਚਿਆਂ ਦੀ ਮਿਹਨਤ ਸਦਕਾ ਸਰਕਾਰੀ ਸਕੂਲਾਂ ਵਿਚ ਬੱਚਿਆਂ ਨੂੰ ਪੜਾਉਣ ਸਬੰਧੀ ਲੋਕਾਂ ਦੇ ਮਨਾਂ ਵਿਚ ਪੈਦਾ ਹੋਈ ਮਾੜੀ ਧਾਰਨਾ ਖਤਮ ਹੋਈ ਹੈ। ਉਨਾਂ ਇਸ ਪੁਸਤਕ ਦੀ ਲੇਖਿਕਾ ਦੇ ਚੰਗੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜ ਦੇ ਚਾਨਣ ਮੁਨਾਰੇ ਬਣਨ ਦੀ ਲੋੜ ਹੈ ਤਾਂ ਹੀ ਸਮਾਜ ਵਿਚੋਂ ਸਮਾਜਿਕ ਬੁਰਾਈਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ।
ਇਸ ਮੌਕੇ 'ਤੇ ਸ੍ਰੀਮਤੀ ਸ਼ਰੂਤੀ ਸ਼ੁਕਲਾ ਸਟੇਟ ਕੋਆਰਡੀਨੇਟਰ ਕਮ ਡਿਪਟੀ ਡਾਇਰੈਕਟਰ ਗਾਈਡੈਂਸ ਬਿਊਰੋ ਪੰਜਾਬ  ਨੇ ਦੱਸਿਆ ਕਿ  ਜਲੰਧਰ ਜ਼ਿਲੇ ਵਿਚ ਬੱਚਿਆਂ ਦੇ ਕੈਰੀਅਰ ਸਬੰਧੀ ਕੀਤੇ ਗਏ ਕੰਮਾਂ ਨੂੰ ਦੂਸਰੇ ਜਿਲਿਆਂ ਵਲੋਂ ਅਪਣਾਇਆ ਜਾ ਰਿਹਾ ਹੈ ਅਤੇ ਕੈਰੀਅਰ ਸਬੰਧੀ ਸਾਰੇ ਪਾਈਲੈਟ ਪ੍ਰੋਜੈਕਟ ਜਲੰਧਰ ਤੋਂ ਸੁਰੂ ਕੀਤੇ ਜਾ ਰਹੇ ਹਨ ਅਤੇ ਜਿਸ ਦਾ ਲਾਭ ਦੂਸਰੇ ਜ਼ਿਲੇ ਵੀ ਉਠਾ ਰਹੇ ਹਨ। ਉਨਾਂ ਕਿਹਾ ਕਿ ਜ਼ਿਲਾ ਗਾਈਡੈਂਸ ਕਾਊਂਸਲਰਾਂ ਅਤੇ ਕੈਰੀਅਰ ਅਧਿਆਪਕਾਂ ਵਲੋਂ ਬੱਚਿਆਂ ਵਿਚ ਸਮਾਜਿਕ ਕਦਰਾਂ ਕੀਮਤਾਂ ਪੈਦਾ ਕਰਨ ਸਬੰਧੀ ਜਾਗਰੂਕਤਾ ਲਈ ਪ੍ਰਾਈਲੈਟ ਪ੍ਰੋਜੈਕਟ ਜਲੰਧਰ ਵਿੱਚ ਸੁਰੂ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਨਾਲ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਬੱਚਿਆਂ ਦੀ ਗਾਈਡੈਂਸ ਕਾਊਂਸਲਿੰਗ ਵਾਸਤੇ ਵੀ ਇਕ ਵਿਸ਼ੇਸ਼ ਪਾਈਲੈਟ ਪ੍ਰੋਜੈਕਟ ਅਗਲੇ ਕੁਝ ਦਿਨਾਂ ਦੌਰਾਨ ਸੁਰੂ ਹੋਵੇਗਾ। ਉਨਾਂ ਕਿਹਾ ਕਿ ਸਕੂਲਾਂ ਦੇ ਬੱਚਿਆਂ ਨੂੰ ਚੰਗੀਆਂ ਸਖਸੀਅਤਾਂ ਨੂੰ ਅਪਣੇ ਮਾਰਗ ਦਰਸ਼ਕ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਬੱਚੇ ਉਨਾਂ ਤੋਂ ਮਾਰਗ ਦਰਸ਼ਨ ਲੈ ਕੇ ਭਵਿੱਖ ਵਿਚ ਉਨਾਂ ਵਰਗੇ ਚੰਗੇ ਕਾਮਯਾਬ ਨਾਗਰਿਕ ਬਣ ਸਕਣ।
ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਨੇ ਜਲੰਧਰ,ਲੁਧਿਆਣਾ ਅਤੇ ਪੰਜਾਬ ਦੇ ਹੋਰ ਵੱਖ ਵੱਖ ਜਿਲਿਆਂ ਤੋਂ ਆਈਆਂ ਹੋਈਆਂ ਸਮਾਜ ਲਈ ਚੰਗਾ ਕੰਮ ਕਰਨ ਵਾਲੀਆਂ ਕਰੀਬ ਦੋ ਦਰਜਨ ਸਮਾਜ ਸੇਵੀ ਸਖਸੀਅਤਾਂ ਨੂੰ ਸਨਮਾਨ ਪੱਤਰ ਭੇਟ ਕੀਤੇ। ਇਸ ਮੌਕੇ ਸ੍ਰੀ ਸੁਰਜੀਤ ਲਾਲ ਜ਼ਿਲਾ ਗਾਈਡੈਂਸ ਕਾਊਂਸਲਰ , ਡਾ.ਰਵਿੰਦਰ ਸਿੰਘ, ਪਿ੍ਰੰਸੀਪਲ ਐਸ.ਕੇ.ਖਰਬੰਦਾ, ਨਾਟਕਕਾਰ ਸੁਰਿੰਦਰ ਸ਼ਰਮਾ ,ਪ੍ਰਿੰਸੀਪਲ ਗੁਰਨਾਇਬ ਸਿੰਘ ਸਿੱਧੂ ਨੇ ਵੀ ਇਸ ਮੌਕੇ 'ਤੇ ਬੱਚਿਆਂ ਨੁੰ ਪ੍ਰੇਰਣਾ ਦਾਇਕ ਵਿਚਾਰ ਪੇਸ਼ ਕੀਤੇ। ਇਸ ਮੌਕੇ 'ਤੇ ਹਰਮਿੰਦਰ ਸਿੰਘ , ਸ੍ਰੀ ਗੁਰਵਿੰਦਰ ਸਿੰਘ ਸ਼ੇਰਗਿੱਲ, ਸ੍ਰੀਮਤੀ ਖੁਸ਼ਪ੍ਰੀਤ ਕੌਰ ਵਲੋਂ ਇਸ ਮੌਕੇ ਸਮਾਜ ਸੁਧਾਰਕ ਕਵਿਤਾ ਪੇਸ਼ ਕੀਤੀਆਂ ਗਈਆਂ। ਅਨੁਰੂਪ ਕੌਰ, ਅੰਮ੍ਰਿਤ ਰੂਪ ਕੌਰ ਅਤੇ ਸਮਸ਼ੇਰ ਸਿੰਘ ਵਲੋਂ ਕੌਰੀਓਗ੍ਰਾਫੀ ਪੇਸ਼ ਕੀਤੀ ਗਈ।

No comments: