BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਲ.ਪੀ.ਯੂ ਗਰਾਂਉਡ ਵਿੱਚ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਸ਼ੁਰੂ ਹੋਇਆ ਪੰਜ ਦਿਨਾਂ ਕ੍ਰਿਕਟ ਟੂਰਨਾਂਮੈਂਟ

ਖਿਡਾਰੀਆਂ ਨਾਲ ਇੱਕ ਯਾਦਗਾਰੀ ਤਸਵੀਰ ਵਿੱਚ ਹਾਜਰ ਸੰਤ ਕ੍ਰਿਸ਼ਨ ਨਾਥ ਜੀ, ਹਰੀਸ਼ ਬੰਗਾ, ਅਤੇ ਸਮੂਹ ਨੋਜਵਾਨ ਵੀਰ।
ਆਦਮਪੁਰ ਜੰਡੂ ਸਿੰਘਾ 30 ਜੂਨ (ਅਮਰਜੀਤ ਸਿੰਘ)- ਡੇਰਾ ਸੰਤ ਬਾਬਾ ਫੂਲ ਨਾਥ ਜੀ.ਟੀ ਰੋਡ ਚਿਹੈੜੂ ਦੇ ਮੋਜੂਦਾ ਗੱਦੀ ਨਸ਼ੀਨ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਐਲ.ਪੀ.ਯੂ ਦੀ ਗਰਾਂਉਡ ਵਿੱਚ ਵਿਸ਼ੇਸ਼ ਤੋਰ ਤੇ ਪੁੱਜ ਕੇ, ਸੰਤ ਫੂਲ ਨਾਥ ਸਪੋਰਟਸ ਕਲੱਬ ਨਾਨਕ ਨਗਰੀ ਚਿਹੈੜੂ ਦੇ ਸਮੂਹ ਮੈਂਬਰਾਂ ਵੱਲੋਂ ਗਾ੍ਰਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ, ਪੰਜ ਦਿਨਾਂ ਕ੍ਰਿਕਟ ਟੂਰਨਾਂਮੈਂਟ ਦੀ ਅਰੰਭਤਾ ਆਪਣੇ ਸ਼ੁਭ ਕਰ ਕਮਲਾਂ ਨਾਲ ਕੀਤੀ। ਇਸ ਮੋਕੇ ਤੇ ਪਹਿਲਾ ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਖਿਡਾਰੀਆਂ ਦੀ ਤੰਦਰੁਸਤੀ ਅਤੇ ਟੂਰਨਾਂਮੈਂਟ ਦੀ ਚੜਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਮੋਕੇ ਤੇ ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਇਸ ਟੂਰਨਾਂਮੈਂਟ ਵਿੱਚ 96 ਟੀਮਾਂ ਭਾਗ ਲੈਣਗੀਆਂ, ਅਤੇ ਇਹ ਮੈਂਚ ਲਗਾਤਾਰ ਪੰਜ ਦਿਨ ਚੱਲਣਗੇ। ਇਸ ਮੋਕੇ ਤੇ ਆਮ ਆਦਮੀ ਪਾਰਟੀ ਦੇ ਆਗੂ ਹਰੀਸ਼ ਬੰਗਾ ਵਿਸੇਸ਼ ਤੋਰ ਤੇ ਪੁੱਜੇ, ਜਿਨਾਂ ਦਾ ਸੰਤ ਬਾਬਾ ਕ੍ਰਿਸ਼ਨ ਨਾਥ ਜੀ ਨੇ ਵਿਸ਼ੇਸ਼ ਸਨਮਾਨ ਕੀਤਾ। ਮਹਾਪੁਰਸ਼ਾਂ ਨੇ ਸਮੂਹ ਖਿਡਾਰੀਆਂ ਨੂੰ ਇਸ ਟੂਰਨਾਂਮੈਂਟ ਦੀਆਂ ਵਧਾਈਆਂ ਦਿਤੀਆਂ। ਇਸ ਮੋਕੇ ਤੇ ਸੈਕਟਰੀ ਕਮਲਜੀਤ ਖੋਥੜਾਂ, ਸੀਤਲ ਸਿੰਘ ਢੰਡਾ, ਜਸਵਿੰਦਰ ਬਿੱਲਾ, ਧਰਮਪਾਲ, ਡਾ. ਹੁਸਨ ਲਾਲ, ਦਵਾਰਕਾ ਦਾਸ, ਸਰਪੰਚ ਪ੍ਰਸ਼ੋਤਮ ਲਾਲ, ਪੰਚ ਹਰਜੀਤ ਕਲੇਰ, ਕੁਲਦੀਪ ਸਿੰਘ, ਲਸ਼ਮਣ ਦਾਸ ਮਾਣੀ, ਭਲਵਾਨ, ਸੁਖਵੀਰ ਸਿੰਘ, ਮੰਗਤ ਰਾਮ ਮਹਿਮੀ, ਹੈਂਡ ਗ੍ਰੰਥੀ ਭਾਈ ਪ੍ਰਵੀਨ ਜੀ, ਪਵਨ ਕੁਮਾਰ, ਮਨੰਤ ਰਾਮ ਪੰਚ, ਰਾਮ ਦਾਸ ਕਲੇਰ, ਹੰਸ ਰਾਜ ਸੋਡੀ, ਕੇਵਲ ਕ੍ਰਿਸ਼ਨ, ਰੋਕੀ ਅਤੇ ਹੋਰ ਸੇਵਾਦਾਰ ਹਾਜਰ ਸਨ।

No comments: