BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਕੂਲ ਨੂੰ ਵਾਟਰ ਫਿਲਟਰ ਕੀਤਾ ਭੇਂਟ

ਸਕੂਲ ਨੂੰ ਵਾਟਰ ਫਿਲਟਰ ਭੇਂਟ ਕਰਦੇ ਹੋਏ ਦਾਨੀ ਸੱਜਣ
ਦੁਸਾਂਝ ਕਲਾਂ 12 ਜੂਨ (ਸੁਰਿੰਦਰ ਪਾਲ ਕੁੱਕੂ)- ਕਰੀਬੀ ਪਿੰਡ ਅਨੀਹਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਲਾਕ ਗੁਰਾਇਆਂੁ੨ ਨੂੰ ਐੱਨ.ਆਰ.ਆਈ ਮੇਜਰ ਸਿੰਘ ਜੌਹਲ, ਗੁਰਪਾਲ ਸਿੰਘ ਜੌਹਲ, ਸਪੁੱਤਰ ਅਜੀਤ ਸਿੰਘ ਜੌਹਲ ਵਲੋਂ  ਬੱਚਿਆ ਦੇ ਪੀਣ ਲਈ ਵਾਟਰ ਫਿਲਟਰ, ਟਾਟ, ਦਰੀ ਅਤੇ ਬੱਚਿਆਂ ਦੇ ਹੱਥ ਧੋਣ ਲਈ ਟੂਟੀਆਂ ਲਗਵਾ ਕੇ ਦਿੱਤੀਆਂ। ਇਸ ਮੌਕੇ ਦਾਨੀ ਸੱਜਣਾਂ ਵਲੌਨ ਸਕੂਲ ਨੂੰ ਆਰਥਿਕ ਸਹਾਇਤਾ ਦਿੱਤੀ ਗਈ ਅਤੇ ਅੱਗੇ ਤੋਂ ਸਕੂਲ ਨੂੰ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਮੈਨੇਜਮੈਂਟ ਕਮੇਟੀ ਗ੍ਰਾਮ ਪੰਚਾਇਤ ਅਤੇ ਸਕੂਲ਼ ਸਮੂਹ ਸਟਾਫ ਵਲੋਂ ਦਾਨੀ ਸੱਜਣਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਅਧਿਆਪਕ ਜਸਵੀਰ ਰਾਮ, ਰਾਕੇਸ਼ ਕੁਮਾਰ (ਪੀ.ਬੀ.ਸੀ.), ਤਰਸੇਮ ਲਾਲ, ਚੇਅਰਮੈਨ ਮੋਹਣ ਲਾਲ, ਉੱਪ ਚੇਅਰਮੈਨ ਜਸਵਿੰਦਰ ਲਾਲ, ਗੁਰਦੀਪ ਸਿੰਘ ਸਾਬਕਾ ਚੇਅਰਮੈਨ, ਮਹਿੰਦਰ ਸਿੰਘ, ਗੁਰਬਖਸ਼ ਲਾਲ, ਡਾ:ਸੱਤਪਾਲ, ਕੁਲਦੀਪ, ਜੋਗਿੰਦਰ ਪਾਲ ਅਤੇ ਹੋਰ ਕਮੇਟੀ ਮੈਂਬਰ ਹਾਜਰ ਸਨ।

No comments: