BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੁਸਾਂਝ ਕਲਾਂ ਰੋਡ ਤੇ ਪੰਜਾਬ ਰੋਡਵੇਜ਼ ਦੇ ਬੰਦ ਰੂਟ ਚਾਲੂ ਕਰਨ ਦੀ ਮੰਗ

ਰਾਮ ਪ੍ਰਕਾਸ਼ ਟੋਨੀ
ਦੁਸਾਂਝ ਕਲਾਂ 13 ਜੂਨ (ਸੁਰਿੰਦਰ ਪਾਲ ਕੁੱਕੂ)- ਸ਼੍ਰੀ ਜੋਗਿੰਦਰ ਰਾਮ ਪਰਿਵਾਰਕ ਯਾਦਾਂ ਭਲਾਈ ਟਰੱਸਟ ਦੁਸਾਂਝ ਕਲਾਂ ਦੇ ਪ੍ਰਧਾਨ ਅਤੇ ਪੰਜਾਬੀ ਦੇ ਉੱਘੇ ਸਾਹਿਤਕਾਰ ਸ੍ਰੀ ਰਾਮ ਪ੍ਰਕਾਸ਼ ਟੋਨੀ ਅਤੇ ਇਲਾਕੇ ਦੇ ਲੋਕਾਂ ਅਤੇ ਨੌਕਰੀ ਪੇਸ਼ਾ ਤੇ ਰੋਜ਼ਾਨਾਂ ਜਾਣ ਵਾਲੇ ਮੁਲਾਜ਼ਮਾਂ ਤੇ ਵਿਦਿਆਰਥੀਆਂ ਨੇ ਸਰਕਾਰ ਤੋ ਬੰਦ ਪਿਆ ਪੰਜਾਬ ਰੋਡਵੇਜ਼ ਡੀਪੂ ਸ.ਭ.ਸ.ਨਗਰ ਦਾ ਰੂਟ ਦੁਬਾਰਾ ਚਾਲੂ ਕਰਨ ਦੀ ਮੰਗ ਕੀਤੀ ਹੈ।ਜੋ ਕਿ ਦੁਸਾਂਝ ਕਲਾਂ ਦੇ ਅੱਡੇ ਤੋ ਸਵੇਰੇ 8 ਵਜੇ ਰੋਡਵੇਜ਼ ਦੀ ਬੱਸ ਚੱਲਦੀ ਸੀ ਤੇ ਸਿੱਧੀ ਜਲੰਧਰ ਜਾਦੀ ਸੀ।ਸ਼ਾਮ ਨੂੰ 5 ਵਜੇ ਵਾਪਸ ਦੁਸਾਝ ਕਲਾਂ ਦੇ ਅੱਡੇ ਤੇ ਆ ਕੇ ਰੁਕ ਦੀ ਸੀ। ਜੋ ਕਿ ਪਿੱਛਲੇ ਕਈ ਸਾਲਾਂ ਤੋ ਰੂਟ ਬੰਦ ਪਿਆ ਹੈ।ਟੋਨੀ ਨੇ ਅੱਗੇ ਦੱਸਿਆਂ ਕਿ ਰੋਡਵੇਜ਼ ਦੀ ਬੱਸ ਅੱਡੇ ਤੋ 8 ਵਜੇ ਚੱਲ ਦੀ ਸੀ।ਇਸ ਵਿਚ ਇਲਾਕੇ ਦੇ ਮੁਲਾਜ਼ਮ, ਸਕੂਲ ਦੇ ਵਿਦਿਆਰਥੀ ਤੇ ਆਮ ਲੋਕ ਸਫ਼ਰ ਕਰਦੇ ਸਨ।ਪਰ ਹੁਣ ਕਈ ਸਾਲਾਂ ਤੋ ਰੂਟ ਬੰਦ ਹੋਣ ਕਾਰਨ ਮੁਲਾਜ਼ਮ ਤੇ ਵਿਦਿਆਰਥੀ ਤੇ ਜਾਣ ਵਾਲੇ ਮੁਸਾਫ਼ਰਾ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।ਇਲਾਕੇ ਦੇ ਲੋਕਾਂ ਨੇ ਸਰਕਾਰ ਅਤੇ ਰੋਡਵੇਜ਼ ਦੇ ਉੱਚ ਅਫ਼ਸਰਾਂ ਤੋ ਇਸ ਬੱਸ ਦੇ ਰੂਟ ਨੁੰ ਦੁਬਾਰਾ ਚਾਲੂ ਕਰਨ ਦੀ ਜੋਰਦਾਰ ਮੰਗ ਕੀਤੀ ਹੈ।

No comments: