BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਅੰਦਰ ਜੰਗਲ ਰਾਜ ਨੂੰ ਖਤਮ ਕਰਨ ਲਈ ਦੇਵਾਂਗੇ ਹਰ ਤਰਾਂ ਦੀ ਕੁਰਬਾਨੀ-ਔਜਲਾ

ਗੁਰਜੀਤ ਸਿੰਘ ਔਜਲਾ ਪਾਰਟੀ ਵਰਕਰਾਂ ਨਾਲ ਮੀਟਿੰਗ ਦੌਰਾਨ
ਅਜਨਾਲਾ 5 ਜੂਨ (ਕੁਲਬੀਰ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ ਦੇ ਅੰਦਰ ਕਾਂਗਰਸ ਪਾਰਟੀ ਦੀ ਇੱਕ ਭਰਵੀਂ ਮੀਟਿੰਗ ਸੁੱਖ ਨਿੱਜਰ ਦੇ ਗ੍ਰਹਿ ਵਿਖੇ ਹੋਈ ।ਮੀਟਿੰਗ ਵਿੱਚ  ਕਾਂਗਰਸ ਪਾਰਟੀ ਅੰਮ੍ਰਿਤਸਰ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਔਜਲਾ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਗੁਰਜੀਤ ਸਿੰਘ ਔਜਲਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਕਾਲੀ ਭਾਜਪਾ ਦੀ ਸਰਕਾਰ ਨੇ ਆਪਣੇ ੧੦ ਸਾਲਾਂ ਦੇ ਰਾਜ ਵਿੱਚ ਪੰਜਾਬ ਨੂੰ ਕੰਗਾਲ ਕਰਕੇ ਰੱਖ ਦਿੱਤਾ ਹੈ ਅਤੇ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਅੱਜ ਪੰਜਾਬ ਦਾ ਕਿਸਾਨ ਆਰਥਿਕ ਪੱਖੋਂ ਤੰਗ ਹੋ ਕੇ ਖੁਦਕੁਸ਼ੀਆਂ ਕਰ ਰਿਹਾ ਹੈ। ਅੱਜ ਪੰਜਾਬ ਭਾਰਤ ਵਿੱਚੋਂ ਖੁਦਕੁਸ਼ੀਆਂ ਵਿੱਚ ਪਹਿਲੇ ਨੰਬਰ ਤੇ ਹੈ ਕਦੇ ਇਹ  ਪੰਜਾਬ ਦੁਨੀਆਂ ਦਾ ਅੰਨਦਾਤਾ ਕਹਾਉਂਦਾ ਸੀ। ਅੱਜ ਪੰਜਾਬ ਅੰਦਰ ਗੁੰਡਿਆਂ ਦਾ ਰਾਜ ਹੈ ਅਤੇ ਲੁੱਟਾਂ ਖੋਹਾਂ ਆਮ ਵਾਪਰਨ ਵਾਲੀਆਂ ਘਟਨਾਵਾਂ ਹੋ ਚੁੱਕੀਆਂ ਹਨ।ਲੋਕਾਂ ਨੂੰ ਨਿਆਂ ਨਹੀਂ ਮਿਲ ਰਿਹਾ ਤੇ ਕੈਪਟਨ ਦੀ ਸਰਕਾਰ ਵੇਲੇ ਕਿਸਾਨ ਖੁਸ਼ਹਾਲ ਸਨ ਪਰ ਅੱਜ ਵੀ ਲੋਕ ਕੈਪਟਨ ਸਾਬ ਨੂੰ ਯਾਦ ਕਰਦੇ ਹਨ ਅਤੇ ਆਉ ਸਾਰੇ ਰਲਕੇ ਆਪਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚੋਂ ਅਕਾਲੀ ਭਾਜਪਾ ਨੂੰ ਹਰਾ ਕੇ ਕਾਂਗਰਸ ਸਰਕਾਰ ਬਣਾਈਏ ਅਤੇ ਇਸ ਮੌਕੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਉਨ੍ਹਾਂ ਦਾ ਹੱਲ ਕੀਤਾ ਅਤੇ ਉਨ੍ਹਾ ਕਿਹਾ ਕਿ ਜੇ ਪ੍ਰਸ਼ਾਸ਼ਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਨਾ ਕੀਤੀਆਂ ਤਾਂ ਅਸੀਂ ਲੋਕਾਂ ਦੇ ਹਿੱਤਾਂ ਲਈ ਪ੍ਰਸ਼ਾਸ਼ਨ ਦੇ ਮੂਹਰੇ ਧਰਨੇ ਵੀ ਦਿਆਂਗੇ।ਇਸ ਮੌਕੇ ਵਰਿਆਮ ਸਿੰਘ, ਪਰਗਟ ਸਿੰਘ ਸਰਾਏ,ਚਰਨਜੀਤ ਸਿੰਘ ਰਾਜੂ, ਸਰਵਨ ਸਿੰਘ, ਸੁਲੱਖਣ ਸਿੰਘ, ਸੋਹਣ ਸਿੰਘ ਅਤੇ ਰੋਸ਼ਨ ਆਦਿ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

No comments: