BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਰੋਗ ਰਹਿਣ ਲਈ ਯੋਗ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ-ਹਰਸਿਮਰਤ ਕੌਰ ਬਾਦਲ

  • ਬੱਚਿਆਂ ਵਿੱਚ ਯੋਗ ਅਭਿਆਸ ਦਾ ਰੁਝਾਨ ਵਧਾਉਣਾ ਅਤਿ ਜ਼ਰੂਰੀ
  • ਪ੍ਰਧਾਨ ਮੰਤਰੀ ਵਲੋਂ ਯੋਗ ਨੂੰ ਵਿਸ਼ਵ ਦੇ ਨਕਸ਼ੇ 'ਤੇ ਉਭਾਰਨਾ ਇਤਿਹਾਸਕ ਪਹਿਲਕਦਮੀ
  • ਬਠਿੰਡਾ ਰੋਜ਼ ਗਾਰਡਨ ਵਿੱਚ ਕੌਮਾਂਤਰੀ ਯੋਗਾ ਦਿਵਸ ਸਮਾਗਮ ਵਿੱਚ  ਕੀਤੀ ਸ਼ਿਰਕਤ
ਬਠਿੰਡਾ 21 ਜੂਨ (ਬਿਊਰੋ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਸਮਰਤ ਕੌਰ ਬਾਦਲ ਨੇ ਅੱਜ ਇਥੇ ਕੌਮਾਂਤਰੀ ਯੋਗ ਦਿਵਸ ਮੌਕੇ ਕਿਹਾ ਕਿ ਨਿਰੋਗ ਅਤੇ ਸਿਹਤਮੰਦ ਜੀਵਨ ਲਈ ਯੋਗ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ, ਜਿਸ ਦਾ ਹੇਠਲੇ ਪੱਧਰ ਤੱਕ ਪਾਸਾਰ ਹੋਣਾ ਬੇਹੱਦ ਲਾਜ਼ਮੀ ਹੈ। ਸਥਾਨਕ ਰੋਜ ਗਾਰਡਨ ਵਿਚ ਜ਼ਿਲਾ ਪ੍ਰਸ਼ਾਸਨ, ਆਯੂਸ਼ ਵਿਭਾਗ ਅਤੇ ਪਤੰਜਲੀ ਯੋਗ ਸਮਿਤੀ ਵਲੋਂ ਕੌਮਾਂਤਰੀ ਯੋਗਾ ਦਿਵਸ ਸਬੰਧੀ ਕਰਵਾਏ ਯੋਗ ਅਭਿਆਸ ਪ੍ਰੋਗਰਾਮ ਵਿੱਚ ਮੁੱਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ ਅਤੇ ਸਾਬਕਾ ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਸਮੇਤ ਪੁੱਜੇ  ਸ਼੍ਰੀਮਤੀ  ਬਾਦਲ ਨੇ ਕਿਹਾ ਕਿ  ਮੌਜੂਦਾ ਤਣਾਅ ਭਰਪੂਰ ਅਤੇ ਬੇਹੱਦ ਰੁਝੇਵਿਆਂ ਭਰੇ ਜੀਵਨ ਵਿਚ ਨਿਰੋਗ ਰਹਿਣ ਲਈ ਯੋਗ ਅਭਿਆਸ ਅਪਨਾਉਣਾ ਜਰੂਰੀ ਹੈ ਜੋ ਮਾਨਸਿਕ ਅਤੇ ਸਰੀਰਕ ਤੌਰ 'ਤੇ ਮਨੁੱਖ ਨੂੰ ਤੰਦਰੁਸਤ ਰਖਣ ਵਿਚ ਕਾਰਗਰ ਸਾਬਤ ਹੁੰਦਾ ਹੈ। ਉਨਾਂ ਕਿਹਾ ਕਿ ਯੋਗ ਦੀਆਂ ਵੱਖ-ਵੱਖ  ਵਿਧੀਆਂ ਰਾਹੀਂ ਹਰ ਉਮਰ ਵਿਅਕਤੀਆਂ, ਔਰਤਾਂ ਅਤੇ ਬੱਚਿਆਂ  ਵਿਚ ਚੁਸਤੀ-ਫੁਰਤੀ ਤੋਂ ਇਲਾਵਾ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਹ ਵਿਧੀਆਂ ਆਸਾਨ ਅਤੇ ਖਰਚਾ ਰਹਿਤ ਹੋਣ ਕਾਰਨ ਹਰ ਕੋਈ ਇਨਾਂ ਨੂੰ ਅਪਣਾ ਕੇ ਆਪਣੇ ਜੀਵਨ ਨੂੰ ਤਣਾਅ ਮੁਕਤ ਅਤੇ ਸਿਹਤਮੰਦ ਬਣਾ ਸਕਦਾ ਹੈ।
ਯੋਗ ਅਭਿਆਸ ਨੂੰ ਭਾਰਤ ਦੀ ਮਹਾਨ ਪੁਰਾਤਨ ਵਿਰਾਸਤ ਦੱਸਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਪੂਰੇ ਦੇਸ਼ ਲਈ ਇਹ ਬੜੇ ਫਖ਼ਰ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਰਾਹੀਂ ਯੋਗ ਨੂੰ ਦੁਨੀਆ ਦੇ ਨਕਸ਼ੇ 'ਤੇ ਉਭਾਰਨਾ ਇਕ ਇਤਿਹਾਸਕ ਪਹਿਲਕਦਮੀ ਸੀ ਜਿਸਦੇ ਨਤੀਜੇ ਵਜੋਂ ਅੱਜ 177 ਦੇਸ਼ ਯੋਗ ਅਭਿਆਸ ਨਾਲ ਜੁੜ ਚੁੱਕੇ ਹਨ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਭਾਰਤ ਅੰਦਰ ਯੋਗ ਵਿਧੀਆਂ ਦਾ ਹੇਠਲੇ ਪੱਧਰ ਤੱਕ ਅਸਰਦਾਰ ਪ੍ਰਸਾਰ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ  ਅਹਿਮ ਭੂਮਿਕਾ ਨਿਭਾ ਸਕਦਾ ਹੈ।
ਕੇਂਦਰੀ  ਮੰਤਰੀ ਨੇ ਬੱਚਿਆਂ ਅੰਦਰ ਯੋਗ ਅਭਿਆਸ ਦੇ ਰੁਝਾਨ ਨੂੰ ਹੋਰ ਵਧਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਜੇਕਰ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੂਕ ਕੀਤਾ ਜਾਵੇ ਤਾਂ ਸਿਹਤਮੰਦ, ਸਾਫ਼ ਸੁਥਰਾ, ਸ਼ਾਂਤਮਈ, ਨਿਰੋਗ ਅਤੇ ਸੁਖਾਲਾ ਜੀਵਨ ਸੌਖੇ ਹੀ ਸੰਭਵ ਹੋ ਸਕਦਾ ਹੈ। ਉਨਾਂ ਕਿਹਾ ਕਿ ਮੌਜੂਦਾ ਮੁਕਾਬਲੇਬਾਜ਼ੀ ਅਤੇ ਉੱਚ ਪੱਧਰ ਦੀਆਂ ਪੜਾਈਆਂ ਦੌਰਾਨ ਵੀ ਯੋਗ ਵਿਧੀਆਂ ਬੱਚਿਆਂ ਤਣਾਅ ਰਹਿਤ ਰੱਖ ਸਕਦੀਆਂ ਹਨ।
ਸ਼ਹਿਰ ਵਾਸੀਆਂ ਵਲੋਂ ਕੌਮਾਂਤਰੀ ਯੋਗ ਦਿਵਸ ਨੂੰ ਦਿੱਤੇ ਭਰਵੇਂ ਹੁੰਗਾਰੇ ਦੀ ਸਲਾਹੁਤਾ ਕਰਦਿਆਂ  ਸ਼੍ਰੀਮਤੀ ਬਾਦਲ ਨੇ ਕਿਹਾ ਕਿ ਅਜਿਹੇ ਅਭਿਆਸ ਦੀ ਲਗਾਤਾਰਤਾ ਬਰਕਰਾਰ ਰਖਣਾ ਬਹੁਤ ਹੀ ਮਹੱਤਵਪੂਰਨ ਹੈ ਜਿਸ ਵੱਲ ਸਾਰਿਆਂ ਨੂੰ ਵਿਸ਼ੇਸ਼ ਤਵੱਜੋਂ ਦੇਣੀ ਚਾਹੀਦੀ ਹੈ । ਇਸ ਸਾਰਿਆ ਵਲੋਂ ਇਹ ਅਹਿਦ ਲਿਆ ਗਿਆ ਕਿ ਉਹ ਇਸ ਅਭਿਆਸ ਨੂੰ ਨਿਯਮਤ ਰਖਣਗੇ। ਕੇਂਦਰੀ ਮੰਤਰੀ ਵਲੋਂ ਯੋਗ ਅਭਿਆਸ ਪ੍ਰੋਗਰਾਮ ਨੂੰ ਸਫ਼ਲ ਬਨਾਉਣ ਲਈ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ ਇਸ ਅਭਿਆਸ ਪ੍ਰੋਗਰਾਮ ਵਿੱਚ ਕੌਮੀ ਸੇਵਾ ਯੋਜਨਾ ਇਕਾਈਆਂ ਅਤੇ ਯੂਥ ਕਲੱਬਾਂ ਤੋਂ 150 ਤੋਂ ਵੱਧ ਬੱਚਿਆਂ ਨੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਘਵੀਰ ਸਿੰਘ ਮਾਨ ਦੀ ਅਗਵਾਈ ਵਿੱਚ ਹਿੱਸਾ ਲਿਆ। ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ ਅਤੇ ਸਾਬਕਾ ਲੋਕ ਸਭਾ ਮੈੈਂਬਰ ਬੀਬੀ  ਪਰਮਜੀਤ ਕੌਰ ਗੁਲਸ਼ਨ ਨੇ ਹਾਜ਼ਰੀਨ ਨੂੰ ਯੋਗ ਅਭਿਆਸ ਦੇ ਮਹੱਤਵ ਬਾਰੇ ਦੱਸਿਆ । ਕੇਂਦਰੀ ਮੰਤਰੀ ਸਮੇਤ ਸ੍ਰੀ ਸਿੰਗਲਾ, ਬੀਬੀ ਗੁਲਸ਼ਨ, ਮੇਅਰ ਬਲਵੰਤ ਰਾਏ ਨਾਥ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਪਾਲ ਕੌਰ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਸ਼ੇਨਾ ਅਗਰਵਾਲ, ਕਮਿਸ਼ਨਰ ਨਗਰ ਨਿਗਮ ਅਨਿਲ ਗਰਗ, ਡਾ. ਉਮ ਪ੍ਰਕਾਸ਼ ਸ਼ਰਮਾ ਆਦਿ ਨੇ ਯੋਗ ਅਭਿਆਸ ਵਿਚ ਸ਼ਿਰਕਤ ਕੀਤੀ। ਹੋਰਨਾਂ ਤੋ ਇਲਾਵਾ ਜ਼ਿਲਾ ਪੁਲਿਸ ਮੁਖੀ ਸਵਪਨ ਸ਼ਰਮਾ, ਐਸ.ਡੀ.ਐਮ. ਅਨਮੋਲ ਸਿੰਘ ਧਾਲੀਵਾਲ , ਪਤਾਂਜ਼ਲੀ ਯੋਗ ਸਮਿਤੀ ਦੇ ਪ੍ਰਧਾਨ ਸ੍ਰੀ ਵਿਜੇਂਦਰ ਸ਼ਰਮਾ, ਜ਼ਿਲਾ ਆਯੁਰਵੈਦਿਕ ਅਧਿਕਾਰੀ ਡਾ. ਸਮਰਾਟ ਵਿਕਰਮ ਸਹਿਗਲ, ਨੋਡਲ ਅਧਿਕਾਰੀ ਆਯੂਸ਼ ਵਿਭਾਗ ਡਾ. ਰਸ਼ਮੀ ਖੰਨਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ  ਅਤੇ ਕਰਮਚਾਰੀ ਮੌਜੁਦ ਸਨ।

No comments: