BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜ਼ਿਲੇ ਦੇ 50 ਪ੍ਰਾਇਮਰੀ ਸਕੂਲਾਂ ਵਿੱਚ ਸੁਰੂ ਹੋਵੇਗਾ ਅਬੈਕਸ ਪ੍ਰੋਜੈਕਟ-ਡਿਪਟੀ ਕਮਿਸ਼ਨਰ

  • ਨਵੋਦਿਆਂ ਦਾਖਲੇ ਲਈ ਜ਼ਿਲੇ ਦੇ ਚੁਣੇ ਗਏ 80 ਵਿਦਿਆਰਥੀਆਂ ਵਿਚੋਂ 71 ਵਿਦਿਆਰਥੀ ਸਰਕਾਰੀ ਪ੍ਰਾਇਮਰੀ ਸਕੂਲਾਂ ਨਾਲ ਸਬੰਧਿਤ
ਜਲੰਧਰ 16 ਜੂਨ (ਜਸਵਿੰਦਰ ਆਜ਼ਾਦ)- ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਗਣਿਤ ਵਿਸ਼ੇ ਵਿੱਚ ਮਜਬੂਤ ਕਰਨ ਦੇ ਮੰਤਵ ਨਾਲ ਜ਼ਿਲਾ ਪ੍ਰਸਾਸ਼ਨ ਵਲੋਂ ਜ਼ਿਲੇ ਦੇ ਹੋਰ 50 ਪ੍ਰਾਇਮਰੀ ਸਕੂਲਾਂ ਵਿੱਚ ਅਬੈਕਸ ਪ੍ਰੋਜੈਕਟ ਸੁਰੂ ਕੀਤਾ ਜਾਵੇਗਾ। ਅੱਜ ਇਥੇ ਜ਼ਿਲਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਸ਼ਾਹਕੋਟ ਡਵੀਜ਼ਨ ਦੇ ਦਰਿਆ ਨਾਲ ਲਗਦੇ 10 ਪਿੰਡਾਂ ਦੇ ਪ੍ਰਾਇਮਰੀ ਸਕੂਲਾਂ ਵਿਚ ਅਬੈਕਸ ਪਾਇਲਟ ਪ੍ਰੋਜੈਕਟ ਸੁਰੂ ਕੀਤਾ ਗਿਆ ਸੀ ਤਾਂ ਜੋ ਇਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਬੈਕਸ ਕਿੱਟ ਦੀ ਸਹਾਇਤਾ ਨਾਲ ਖੇਡਾਂ ਤੇ ਹੋਰ ਵਿਧੀਆਂ ਜ਼ਰੀਏ ਗਣਿਤ ਵਿਸ਼ੇ ਵਿੱਚ ਪਰਪੱਕ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਉਸਾਰੂ ਨਤੀਜਿਆ ਨੂੰ ਦੇਖਦਿਆਂ 50 ਹੋਰ ਸਕੂਲਾਂ ਵਿੱਚ ਇਸ ਪ੍ਰੋਜੈਕਟ ਨੂੰ ਸੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਦੀਆਂ 5 ਸਬ ਡਵੀਜ਼ਨਾਂ ਪ੍ਰਤੀ ਡਵੀਜ਼ਨ 10 ਸਕੂਲਾਂ ਦੀ ਚੋਣ ਕੀਤੀ ਜਾਵੇਗੀ। ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਵਿੱਚ ਹੋਏ ਸੁਧਾਰ ਦਾ ਹਵਾਲਾ ਦਿੰਦਿਆਂ ਸ੍ਰੀ ਯਾਦਵ ਨੇ ਦੱਸਿਆ ਕਿ ਇਸ ਮਹੀਨੇ ਨਵੋਦਿਆ ਵਿਦਿਆਲਾ ਵਿੱਚ 6ਵੀਂ ਜਮਾਤ ਦੇ ਦਾਖਲਿਆਂ ਲਈ ਆਏ ਨਤੀਜਿਆਂ ਦੇ ਅਧਾਰ 'ਤੇ ਜਲੰਧਰ ਜ਼ਿਲੇ ਦੇ 5ਵੀਂ ਜਮਾਤ ਦੇ ਚੁਣੇ ਗਏ 80 ਵਿਦਿਆਰਥੀਆਂ ਵਿਚੋਂ 71 ਵਿਦਿਆਰਥੀ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਹਨ। ਉਨਾਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਵਲੋਂ ਕੀਤੀ ਜਾ ਰਹੀ ਮਿਹਨਤ ਅਤੇ ਅਧਿਆਪਕਾਂ ਵਲੋਂ ਸੰਜੀਦਗੀ ਨਾਲ ਨਿਭਾਈ ਜਾ ਰਹੀ ਡਿਊਟੀ ਦਾ ਨਤੀਜਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਹਰਿੰਦਰਪਾਲ ਸਿੰਘ ਅਤੇ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰੀ ਮੱਸਾ ਸਿੰਘ ਨੂੰ ਕਿਹਾ ਕਿ ਆ ਰਹੇ ਮਾਨਸੂਨ ਸੀਜਨ ਨੂੰ ਦੇਖਦਿਆਂ ਸਰਕਾਰੀ ਸਕੂਲਾਂ ਅੰਦਰ ਪੌਦੇ ਲਗਾਉਣ ਦੀ ਮੁਹਿੰਮ ਲਈ ਖਾਕਾ ਉਲੀਕਿਆ ਜਾਵੇ। ਉਨਾਂ ਕਿਹਾ ਕਿ ਹਰ ਸਕੂਲ ਪਾਸੋਂ ਪੌਦਿਆਂ ਦੀ ਮੰਗ ਬਾਰੇ ਸੂਚਨਾ ਇਕੱਤਰ ਕੀਤੀ ਜਾਵੇ ਅਤੇ ਇਸ ਮੁਹਿੰਮ ਨੂੰ ਯੋਜਨਾ ਮਈ ਤਰੀਕੇ ਨਾਲ ਚਲਾਇਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਮਿੱਡ ਡੇਅ ਮੀਲ,ਸਿਵਲ ਵਰਕਸ,ਆਈ.ਟੀ.ਈ,ਰਮਸਾ,ਪ੍ਰਵੇਸ਼ ਤੇ ਹੋਰ ਯੋਜਨਾਵਾਂ ਸਬੰਧੀ ਜਾਇਜ਼ਾ ਲਿਆ। ਇਸ ਮੌਕੇ ਜ਼ਿਲਾ ਗਾਈਡੈਂਸ ਕਾਊਂਸਲਰ ਸ੍ਰੀ ਸੁਰਜੀਤ ਲਾਲ, ਸ੍ਰੀ ਰਾਜੇਸ਼ ਸ਼ਰਮਾ ਡਿਪਟੀ ਡੀ.ਈ.ਓ., ਸ੍ਰੀ ਸੁਰਿੰਦਰ ਸੈਣੀ ਅਤੇ ਹੋਰ ਹਾਜ਼ਰ ਸਨ।

No comments: