BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਨੈਸ਼ਨਲ ਸੈਮੀਨਾਰ

ਜਲੰਧਰ 27 ਜੂਨ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿਖੇ ਮਾਸ ਕਮਯੂਨਿਕੇਸ਼ਨ ਅਤੇ ਵਿਡਿਓ ਪ੍ਰੋਡਕਸ਼ਨ ਵਿਭਾਗ ਵਲੋਂ ਯੂਜੀਸੀ ਦੀ ਕਮਯੂਨਿਟੀ ਕਾਲਜ ਸਕੀਮ ਦੇ ਅਧੀਨ 'ਜਰਨੇਲਿਜ਼ਮ: ਗੈਪਸ ਬਿਟਵੀਨ ਥਿਯੋਰੇਟਿਕਲ ਏਂਡ ਪ੍ਰੈਕਟੀਕਲ ਏਪ੍ਰੋਚਿਜ਼' ਵਿਸ਼ੇ ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਜਿਸ ਵਿੱਚ ਜਲੰਧਰ ਦੂਰਦਰਸ਼ਨ ਦੇ ਸਟੇਸ਼ਨ ਡਾਇਰੈਕਟਰ ਸ਼੍ਰੀ ਅੋਮ ਗੌਰੀ ਦੱਤ ਜੀ ਨੇ ਮੁਖਮਹਿਮਾਨ ਦੀ ਭੂਮਿਕਾ ਨਿਭਾਈ।  ਪੋ੍ਰਗਰਾਮ ਦਾ ਸ਼ੁਭਾਰੰਭ ਮੰਗਲ ਟਿੱਕਾ ਲਾ ਕੇ ਅਤੇ ਜਯੋਤਿ ਜਲਾ ਕੇ ਕੀਤਾ ਗਿਆ, ਇਸ ਤੋਂ ਬਾਅਦ ਸਭਾਗ੍ਰਹਿ ਵਿੱਚ ਮੌਜੂਦ ਸਾਰਿਆਂ ਨੇ ਡੀ.ਏ.ਵੀ ਗਾਇਨ ਵਿੱਚ ਪ੍ਰਤਿਭਾਗਿਤਾ ਕੀਤੀ। ਇਸ ਸੈਮੀਨਾਰ ਦੇ ਮੁੱਖ ਵਕਤਾ ਡਾ. ਸੰਜੀਵ ਭਨਾਵਤ, ਪ੍ਰਧਾਨ ਮਾਸ ਕਮਯੂਨੀਕੇਸ਼ਨ ਅਤੇ ਜਰਨੇਲਿਜ਼ਮ ਵਿਭਾਗ, ਰਾਜਸਥਾਨ ਯੂਨੀਵਰਸਿਟੀ, ਜੈਪੁਰ, ਸੰਸਾਧਨ ਵਿਅਕਤੀ ਸ਼੍ਰੀ ਬਲਜੀਤ ਬੱਲੀ, ਸੰਪਾਦਕ ਬਾਬੂਸ਼ਾਹੀ ਡਾੱਟ ਕਾਮ, ਸੰਸਾਧਨ ਵਿਅਕਤੀ ਸ਼੍ਰੀਮਤੀ ਰਾਧਾ ਸਾਹਨੀ, ਪ੍ਰਮੁੱਖ ਨਿਊਜ਼ ਏਂਕਰ ਅਤੇ ਪ੍ਰੋਡਯੂਸਰ, ਨਵੀਂ ਦਿੱਲੀ, ਰਹੇ।  ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਸਾਰੇ ਵਿਦਵਾਨਾਂ ਦਾ ਸਵਾਗਤ ਫੁੱਲ ਅਤੇ ਪਲਾਂਟਰ ਭੇਂਟ ਕਰਕੇ ਸਨਮਾਨ ਚਿੰਨ ਪੇਸ਼ ਕੀਤਾ।  ਪ੍ਰਿੰਸੀਪਲ ਨੇ ਕਿਹਾ ਕਿ ਆਧੁਨਿਕ ਯੁਗ ਵਿੱਚ ਮੀਡਿਆ ਦੀ ਅਹਿਮ ਭੂਮਿਕਾ ਅਤੇ ਮਹੱਤਵ ਹੈ।  ਇਸ ਲਈ ਮੀਡਿਆ ਦਾ ਇਹ ਫਰਜ਼ ਹੈ ਕਿ ਉਹ ਸਿਧਾਂਤ ਅਤੇ ਵਿਵਹਾਰ ਦੇ ਅੰਤਰਾਲ ਨੂੰ ਖ਼ਤਮ ਕਰਕੇ ਬਿਨ੍ਹਾ ਕਿਸੇ ਪੱਖਪਾਤ ਦੇ ਜਨਤਾ ਨੂੰ ਵਾਸਤਵਿਕ ਸਥਿਤੀ ਨਾਲ ਅਵਗਤ ਕਰਾਏ ਅਤੇ ਇਹ ਨਿਰਵਿਵਾਦ ਸੱਚ ਹੈ ਕਿ ਮੀਡਿਆ ਲੋਕਤੰਤਰ ਅਤੇ ਮਾਨਵ ਅਧਿਕਾਰਾਂ ਦਾ ਇਕ ਸਸ਼ਕਤ ਰਖਿਅਕ ਹੈ।  ਮੁਖ ਮਹਿਮਾਨ ਸ਼੍ਰੀ ਅੋਮ ਗੌਰੀ ਦੱਤ ਜੀ ਨੇ ਕਿਹਾ ਕਿ ਅੱਜਕਲ ਮੀਡਿਆ ਨੇ ਅੱਜਕਲ ਮੀਡਿਆ ਵਿੱਚ ਬਾਜ਼ਾਰਵਾਦ ਦਾ ਬਹੁਤ ਮਹੱਤਵ ਹੈ। ਛੇ ਮਿੰਟ ਦੇ ਪ੍ਰੋਗਰਾਮ ਵਿੱਚ ਅੱਧਾ ਘੰਟਾ ਵਿਗਿਆਪਨ ਚਲਦੇ ਹਨ।  ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਪੈਸਾ ਕਮਾਉਣ ਵਿੱਚ ਇਕ ਸੰਤੁਲਨ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ।
ਡਾ. ਸੰਜੀਵ ਭਨਾਵਤ ਨੇ ਕਿਹਾ ਕਿ ਮੀਡਿਆ ਦਾ ਕੰਮ ਸਿਰਫ ਸੈਧਾਂਤਿਕ ਨਹੀਂ ਹੈ, ਬਲਕਿ ਇਹ ਸਾਧਨਾਤਮਕ ਕਾਰਜ ਹੈ। ਮੀਡਿਆ ਨੂੰ ਆਪਣੀ ਕਲਪਨਾ ਸ਼ਕਤੀ ਅਤੇ ਸ੍ਰਜਨਾਤਮਕ ਵ੍ਰਤਿ, ਸ਼ਮਤਾ, ਸੋਚ ਅਤੇ ਚਿੰਤਨ ਤੇ ਆਧਾਰਿਤ ਕਾਰਜ ਕਰਕੇ ਆਧੁਨਿਕ ਯੁਗ ਦੀਆਂ ਚੁਣੋਤਿਆਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਰਿਸੋਰਸ ਪਰਸਨ ਸ਼੍ਰੀ ਬਲਜੀਤ ਬੱਲੀ ਜੀ ਨੇ ਨਾਰੀ ਸਿਖਿਆ ਦੀ ਗੱਲ ਕਰਦੇ ਹੋਏ ਭਾਸ਼ਾ ਦੀ ਸ਼ੁਧਤਾ ਅਤੇ ਮੀਡਿਆ ਦੇ ਅਨੇਕ ਪ੍ਰਕਾਰ, ਪ੍ਰਿੰਟ ਮੀਡਿਆ, ਸੋਸ਼ਲ ਮੀਡਿਆ, ਆੱਨ ਲਾਈਨ ਮੀਡਿਆ ਦਾ ਵਿਵਰਣ ਦਿੰਦੇ ਹੋਏ ਮੀਡਿਆ ਪ੍ਰਦੂਸ਼ਨ ਦੀ ਗੱਲ ਕੀਤੀ।  ਹੌਰ ਰਿਸੋਰਸ ਪਰਸਨ ਸ਼੍ਰੀਮਤੀ ਰਾਧਾ ਸਾਹਨੀ ਜੀ ਨੇ ਕਿਹਾ ਕਿ ਮੀਡਿਆ ਨੂੰ ਚਾਹੀਦਾ ਹੈ ਕਿ ਉਹ ਲੇਖਨਕਲਾ ਦੇ ਆਧਾਰ ਤੇ ਖਬਰਾਂ ਦਾ ਉਚਿਤ ਅਤੇ ਸੰਵੇਦਨਾਤਮਕ ਪੱਖ ਹੀ ਪੇਸ਼ ਕਰਨ ਅਤੇ ਸਕਾਰਾਤਮਕ ਸੋਚ ਦੇ ਨਾਲ ਰਾਸ਼ਟਰ ਦੇ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਦੇਣ।
ਸੈਮੀਨਾਰ ਦੇ ਅੰਤਿਮ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਡਾ. ਕੇ.ਕੇ. ਰੱਤੂ, ਡਾਇਰੈਕਟਰ ਮੀਡਿਆ ਸਟਡੀਜ਼ ਡੀ.ਏ.ਵੀ ਯੂਨੀਵਰਸਿਟੀ, ਜਲੰਧਰ ਅਤੇ ਸ਼੍ਰੀ ਇਰਵਿਨ ਖੰਨਾ, ਸੰਪਾਦਕ ਉੱਤਮ ਹਿੰਦੂ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ।  ਰੱਤੂ ਜੀ ਨੇ ਮੀਡਿਆ ਨੂੰ ਭਾਰਤੀ ਪ੍ਰਸ਼ਾਸਨ ਦੇ ਚੌਥੇ ਮਹੱਤਵਪੂਰਨ ਸਤੰਭ ਦੇ ਰੂਪ ਵਿੱਚ ਰਾਸ਼ਟਰ ਨਿਰਮਾਣ ਦਾ ਪ੍ਰਹਰੀ ਕਿਹਾ।  ਡੀਨ ਅਕਾਦਮਿਕ ਅਤੇ ਯੂ.ਜੀ.ਸੀ ਕੋਆਰਡੀਨੇਟਰ ਡਾ. ਮੀਨਾਕਸ਼ੀ ਸਿਆਲ ਨੇ ਸੈਮੀਨਾਰ ਵਿੱਚ ਮੌਜੂਦ ਸਾਰੇ ਵਿਦਵਾਨਾਂ ਦਾ ਧੰਨਵਾਦ ਕੀਤਾ।  ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਸੈਮੀਨਾਰ ਦੀ ਕੋਆਰਡੀਨੇਟਰ ਅਤੇ ਮਾਸ ਕਮਯੂਨਿਕੇਸ਼ਨ ਅਤੇ ਵੀਡਿਓ ਪ੍ਰੋਡਕਸ਼ਨ ਵਿਭਾਗ ਦੀ ਹੈਡ ਪ੍ਰੋ. ਰਮਾ ਸ਼ਰਮਾ ਅਤੇ ਆਯੋਜਨ ਸਮਿਤਿ ਨੂੰ ਸੈਮੀਨਾਰ ਦੀ ਸਫਲਤਾ ਦੀ ਵਧਾਈ ਦਿੱਤੀ।  ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਨਵੀਂ ਦਿੱਲੀ ਤੋਂ 100 ਤੋਂ ਜਿਆਦਾ ਪ੍ਰਤਿਨਿਧਿਆਂ ਨੇ ਇਸ ਸੈਮੀਨਾਰ ਵਿੱਚ ਪ੍ਰਤਿਭਾਗਿਤਾ ਕੀਤੀ।

No comments: