BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦ੍ਰਿੜ ਨਿਸ਼ਚੇ

ਬਚਪਨ ਜੱਦ ਕਦੇ ਪੜਾਈ ਵਿੱਚੋ ਨੰਬਰ ਘੱਟ ਆਉਣੇ ਤਾਂ ਸਿਆਣੇ ਮਾਂ ਬਾਪ ਨੇ ਕਈ ਲੋਕਾਂ ਦੀਆਂ ਉਦਾਹਰਨਾ ਦੇਣੀਆਂ ਜ਼ੋ ਜਿਦੰਗੀ ਵਿੱਚ ਕਾਫ਼ੀ ਰਸਤਾ ਪੈਦਲ ਤਹਿ ਕਰਕੇ ਜਾਂ ਗਰੀਬੀ ਦੋਰਾਨ ਪੜ੍ਹ ਲਿਖ ਕੇ ਉਚੇ ਅਹੁੱਦੇ ਤੇ ਤੈਨਾਤ ਸਨ। ਉਹ ਲੋਕ ਸਮਾਜ ਦਾ ਚਾਨਣ ਮੁਨਾਰਾ ਹੁੰਦੇ ਸਨ ਅਤੇ ਮੀਲ ਪੱਥਰ ਵਾਂਗ ਲੋਕਾਂ ਦਾ ਮਾਰਗ ਦਰਸਨ ਕਰਦੇ ਸਨ। ਅੱਜ ਕੱਲ੍ਹ ਸਕੂਲੀ ਬੱਚਿਆ ਵਿੱਚ ਸਹਿਨਸ਼ੀਲਤਾ ਦੀ ਕਾਫ਼ੀ ਕਮੀ ਪਾਈ ਜਾਂਦੀ ਹੈ ਜਿਸ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀਆਂ ਸਹੂਲਤਾਂ ਕਾਫ਼ੀ ਵਾਧਾ ਕਰ ਰਹੀਆਂ ਹਨ। ਜਿਸ ਨਾਲ ਬੱਚਿਆਂ ਵਿੱਚ ਬਰਾਬਰ ਦੀ ਚੀਜ ਜਿਵੇਂ ਲੈਪਟੋਪ, ਮੋਬਾਇਲਾ ਆਦਿ ਨਾ ਹੋਣ ਕਾਰਣ ਵੀ ਨਿਰਾਸ਼ਾ ਪਾਈ ਜਾਂਦੀ ਹੈ ਅਤੇ ਇਨ੍ਹਾਂ ਦੀ ਪੂਰਤੀ ਲਈ ਕਈ ਪ੍ਰਕਾਰ ਦੇ ਯਤਨ ਕੀਤੇ ਜਾਂਦੇ ਹਨ ਮਾਪਿਆ ਨੂੰ ਤੰਗ ਪ੍ਰੇਸ਼ਾਨ ਤੱਕ ਵੀ ਕੀਤਾ ਜਾਂਦਾ ਹੈ।
ਲੋੜ ਹੈ ਤਾਂ ਅੱਜ ਬੱਚਿਆਂ ਵਿੱਚ ਸ਼ਹਿਨਸੀਲਤਾ ਭਰਨ ਦੀ ਤਾਂ ਜ਼ੋ ਉਨ੍ਹਾ ਵਿੱਚ ਆਤਮਨਿਰਭਰਤਾ ਐਨੀ ਕੁ ਹੋਣੀ ਚਾਹੀਦੀ ਹੈ ਜੇਕਰ ਅੱਜ ਉਹ ਮਿੱਥੇ ਟੀਚੇ ਤੇ ਨਹੀਂ ਪੁੱਜੇ ਤਾਂ ਇਸ ਨਾਲ ਨਿਰਾਸ਼ ਹੋ ਕੇ ਬੈਠਣ ਦੀ ਲੋੜ ਨਹੀਂ ਫਿਰ ਯਤਨਸ਼ੀਲ ਰਹਿਣਾ ਚਾਹੀਦਾ ਅਤੇ ਇਸ ਵਿੱਚ ਮਾਂ ਬਾਪ ਨੂੰ ਵੀ ਪੂਰਾ ਸਹਿਯੋਗ ਦੇਣ ਦੀ ਲੋੜ ਹੈ ਨਾ ਕਿ ਹਰੇਕ ਗੱਲ ਤੇ ਬੱਚਿਆਂ ਦੀ ਤੁਲਨਾ ਦੂਜਿਆ ਨਾਲ ਕੀਤੀ ਜਾਵੇ ਕਿ ਫਲਾਣਾ ਬੱਚਾ ਤੇਰੇ ਨਾਲੋਂ ਜ਼ਿਆਦਾ ਹੁਸ਼ਿਆਰ ਹੈ। ਇਸ ਨਾਲ ਬੱਚਿਆਂ ਦੇ ਮਨੋਬੱਲ ਵਿੱਚ ਘਿਰਾਵਟ ਆਉਂਦੀ ਹੈ।
ਹਰੇਕ ਸਾਲ ਅਸੀਂ ਕਲਾਸਾਂ ਦੇ ਨਤੀਜੇ ਆਉਣ ਤੇ ਅਕਸਰ ਪੜਦੇ ਸੁਣਦੇ ਹਾਂ ਕਿ ਕਈ ਬੱਚੇ ਕਲਾਸ ਵਿੱਚੋਂ ਫੇਲ ਹੋਣ ਕਾਰਣ ਇਸ ਦੁਨਿਆ ਨੂੰ ਅਲਵਿਦਾ ਕਹਿ ਗਏ ਜ਼ੋ ਪੜ ਸੁਣ ਕੇ ਰੂਹ ਕੰਬ ਜਾਂਦੀ ਹੈ।ਇਸ ਲਈ ਸਾਨੂੰ ਖੁੱਦ ਅਤੇ ਬੱਚਿਆਂ ਨੂੰ ਆਪਣੇ ਮਨੋਬੱਲ ਨੂੰ ਮਜਬੂਤ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਦਾ ਨਿਕਾਰਾ ਕੰਮ ਕਰਨ ਦੀ ਬਜਾਏ ਅਗਾਂਹ ਤੋ ਦ੍ਰਿੜ ਨਿਸ਼ਚੇ ਨਾਲ ਮੰਜਿਲਾਂ ਨੂੰ ਸਰ ਕਰਨ ਦਾ ਇਰਾਦਾ ਬਣਾਉਣਾ ਚਾਹੀਦਾ ਹੈ।
-ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਕਰਤਾਰਪੁਰ (ਜਲੰਧਰ)

No comments: