BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੋਗਾ ਅਵੈਅਰਨਸ ਕੈਂਪ ਦਾ ਕੀਤਾ ਆਯੋਜਨ

ਹੁਸ਼ਿਆਰਪੁਰ 14 ਜੂਨ (ਤਰਸੇਮ ਦੀਵਾਨਾ)- ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਪੰਜਾਬ ਵਲੋਂ ਨਹਿਰੂ ਯੁਵਾ ਕੇਦਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਡੀ. ਐਨ. ਸ਼ਰਮਾਂ ਜਿਲਾਂ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਦਰ ਹੁਸ਼ਿਆਰਪੁਰ ਦੇ ਦਿਸ਼ਾਂ ਨਿਰਦੇਸ਼ ਤੇ ਭੂੁੰਗਾ ਵਿਖੇ ਨੇਬਰ ਹੁੱਡ ਯੂਥ ਪਾਰਲੀਮੈਟ ਅਤੇ ਯੋਗਾਂ ਅਵੈਅਰਨਸ ਕੈਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਲੱਬਾ ਦੇ ਅਹੁਦੇਦਾਰਾ ਵੱਲੋ ਆ ਰਹੀਆ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ ਅਤੇ ਯੋਗਾ ਦੇ ਜੀਵਨ ਵਿੱਚ ਮਹੱਤਵ ਬਾਰੇ ਅਤੇ ਭਾਰਤ ਸਰਕਾਰ ਦੁਆਰਾ ਚਲਾਈਆ ਜਾ ਰਹੀਆ ਲੋਕ ਹਿੱਤੀ ਸਕੀਮਾ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਡਾ: ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਹੁਸ਼ਿਆਰਪੁਰ ਅਤੇ ਨਿਪੁੰਨ ਸ਼ਰਮਾਂ ਪ੍ਰਧਾਨ ਬੀ.ਜੇ.ਪੀ. ਅਨਵੈਸਟਰ ਸੈਲ ਪੰਜਾਬ ਨੇ ਨੌਜ਼ਵਾਨਾ ਨੂੰ ਨਸ਼ੇ ਤਿਆਗਣ ਅਤੇ ਯੋਗਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਰਵਿੰਦਰ ਸਿੰਘ ਕਾਹਲੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਪੰਜਾਬ ਨੇ ਨੌਜ਼ਵਾਨਾ ਨੂੁੰ ਕਿੱਤਾ ਮੁੱਖੀ ਸਿੱਖਿਆ ਪ੍ਰਾਪਤ ਕਰਕੇ ਸਵੈ ਰੋਜ਼ਗਾਰ ਨੂੰ ਅਪਨਾਉਣ ਲਈ ਕਿਹਾ ਗਿਆ। ਇਸ ਮੌਕੇ ਅਮਿਤ ਪ੍ਰਾਸ਼ਰ ਸੀਨੀਅਰ ਮੇੈਨੇਜਰ ਪੀ.ਐਨ.ਬੀ. ਭੂੰਗਾਂ ਨੇ ਸਰਕਾਰੀ ਸਕੀਮਾ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ। ਯੂਥ ਕਲੱਬਾ ਦੇ ਬੁਲਾਰਿਆ ਵੱਲੋ ਨੌਜ਼ਵਾਨ ਵਰਗ ਨੂੰ ਸਮਾਜਿਕ ਬੁਰਾਈਆ ਨੂੰ ਖਤਮ ਕਰਨ, ਨਸ਼ਿਆਂ ਦਾ ਤਿਆਗ ਕਰਨ, ਯੋਗਾ ਨੂੰ ਜੀਵਨ ਵਿੱਚ ਅਪਨਾਉਣ ਤੇ ਜੋਰ ਦਿੱਤਾ ਗਿਆ। ਇਸ ਮੌਕੇ ਤੇ ਉਕਾਂਰ ਸਿੰਘ ਸਰਪੰਚ ਕੋਈ, ਉਪਦੇਸ਼ ਬੀ ਕੋਸ਼ਲ, ਨੀਤੂ ਬਾਲਾ, ਸੰਦੀਪ ਕੁਮਾਰ, ਬਬਨਦੀਪ ਸ਼ਰਮਾ, ਅੰਜੂ ਬਾਲਾ, ਪਲਵਿੰਦਰ ਕੌਰ, ਰਾਜ ਕੁਮਾਰੀ, ਪੁੂਜਾ ਸ਼ਰਮਾਂ ਬਭਿਆ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਆਦਿ ਹਾਜ਼ਰ ਸਨ।

No comments: