BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀ.ਸੀ.ਸੈੱਲ ਦੇ ਸਰਟੀਫਿਕੇਟ ਨੂੰ ਬਣਾਉਣ ਤੇ ਰੋਕ ਲਗਾਉਣਾ ਪੰਜਾਬ ਸਰਕਾਰ ਦੀ ਘਟੀਆ ਰਣਨੀਤੀ-ਰੋਬਟ ਪਸ਼ੀਆ

ਆਲ ਇੰਡੀਆ ਦਲਿਤ ਇਸਾਈ ਮੋਰਚਾ ਦੇ ਕੌਮੀ ਪ੍ਰਧਾਨ ਰੋਬਟ ਮਸੀਹ ਪਸ਼ੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤੇ ਹੋਰ
ਰਮਦਾਸ 27 ਜੂਨ (ਸਾਹਿਬ ਖੋਖਰ)- ਇਸਾਈ ਭਾਈਚਾਰੇ ਦੇ ਬੀ.ਸੀ.ਸੈੱਲ ਦੇ ਸਰਟੀਫਿਕੇਟ ਨੂੰ ਬਣਾਉਣ ਤੇ ਰੋਕ ਲਗਾਉਣਾ ਪੰਜਾਬ ਸਰਕਾਰ ਦੀ ਘਟੀਆ ਰਣਨੀਤੀ ਦਾ ਇੱਕ ਹਿੱਸਾ ਹੈ ਜਿਸ ਤਹਿਤ ਅਕਾਲੀ ਭਾਜਪਾ ਸਰਕਾਰ ਦੀਆ ਗਰੀਬ , ਲੋਕ  ਮਾਰੂ ਨੀਤੀਆ ਜਗ ਜਾਹਰ ਹੋਈਆ ਹਨ ਇੰਨ੍ਹਾ ਸ਼ਬਦਾ ਦਾ ਪ੍ਰਗਟਾਵਾ ਆਲ ਇੰਡੀਆ ਦਲਿਤ ਇਸਾਈ ਮੋਰਚਾ ਦੇ ਕੌਮੀ ਪ੍ਰਧਾਨ ਤੇ ਆਮ ਆਦਮੀ ਪਾਰਟੀ ਹਲਕਾ ਅਜਨਾਲਾ ਤੋ ਸੰਭਾਵਿਤ ਉਮੀਦਵਾਰ ਰੋਬਟ ਮਸੀਹ ਪਸ਼ੀਆ ਨੇ ਕੀਤਾ। ਉਹਨਾ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਤੇ ਕਾਂਗਰਸ ਸਰਕਾਰ ਨੇ ਹਮੇਸ਼ਾ ਇਸਾਈ ਭਾਈਚਾਰੇ ਨਾਲ ਵਿਤਕਰਾ ਕੀਤਾ ਹੈ ਤੇ ਉਹਨਾ ਦੇ ਬਣਦੇ ਹੱਕਾਂ ਤੋ ਵਾਂਝਿਆ ਰੱਖਿਆਂ ਹੈ ਅਤੇ ਚੋਣਾ ਦੌਰਾਨ ਕੀਤੇ ਵਾਅਦੇ ਸਿਰਫ ਵੋਟਾਂ ਬਟੋਰਨ ਤੱਕ ਹੀ ਸੀਮਿਤ ਰਹਿ ਗਏ ਹਨ ਉਹਨਾ ਇਹ ਵੀ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਪਿੰਡ ਪਿੰਡ ਜਾ ਕੇ ਅਕਾਲੀ ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਆਮ ਗਰੀਬ ਜਨਤਾ ਦੀ ਹੋ ਰਹੀ ਲੁੱਟ ਖਸੁੱਟ ਨੂੰ ਬੰਦ ਕੀਤਾ ਜਾ ਸਕੇ । ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਸਿਰਫ ਇਸਾਈ ਭਾਈਚਾਰੇ ਦੇ ਉਹਨਾਂ ਲੋਕਾਂ ਦਾ ਹੀ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਜਿੰਨ੍ਹਾ ਨੇ ਆਪਣਾ ਧਰਮ ਤਬਦੀਲ ਕਰਕੇ ਇਸਾਈ ਭਾਈਚਾਰੇ ਨੂੰ ਬਣਾਇਆ ਹੈ । ਜਿਹੜੇ ਲੋਕ ਜੱਦੀ ਪੁਸ਼ਤੀ ਇਸਾਈ ਭਾਈਚਾਰੇ ਨਾਲ ਸਬੰਧਤ ਹਨ ਉਹਨਾ ਦਾ ਸਰਟੀਫਿਕੇਟ ਨਹੀ ਬਣਾਇਆ ਜਾਵੇਗਾ । ਇਸ ਤਰ੍ਹਾ ਇਸਾਈ ਭਾਈਚਾਰੇ ਨਾਲ ਸਬੰਧਤ ਗਰੀਬ ਲੋਕ ਸਰਕਾਰ ਵੱਲੋਂ ਮਿਲਣ ਵਾਲੀਆ ਸਹੂਲਤਾ ਤੋ ਵਾਂਝੇ ਹੋ ਜਾਣਗੇ। ਉਹਨਾ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਜਲਦ ਇਸ ਸਬੰਧੀ ਆਪਣਾ ਰਵੱਈਆ ਨਾ ਬਦਲਿਆਂ ਤੇ ਸਮੂਹ ਇਸਾਈ ਭਾਈਚਾਰਾ ਪੰਜਾਬ ਪੱਧਰ ਤੇ ਸਰਕਾਰ ਦੇ ਖਿਲਾਫ ਅਰਥੀਫੂਕ ਮੁਜਾਹਰੇ ਕਰਨ ਲਈ ਮਜਬੂਰ ਹੋਵੇਗਾ । ਉਹਨਾ ਕਿਹਾ ਆਉਣ ਵਾਲੀਆ ਵਿਧਾਨ ਸਭਾ ਚੋਣਾ 'ਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ ।ਇਸ ਮੌਕੇ ਮੰਗਾ ਮਸੀਹ ਜੱਟਾ, ਹਰਬੰਸ ਮਸੀਹ ਮੰਦਰਾਂਵਾਲ, ਵਿਜੈ ਮਸੀਹ ਕੋਟਲੀ, ਲਿਆਕਤ ਮਸੀਹ, ਹਰਦਿਆਲ ਮਸੀਹ, ਵਿੱਕੀ ਮਸੀਹ ਨਿੱਸੋਕੇ, ਗੋਰਾ ਮਸੀਹ ਪੰਡੋਰੀ, ਗੁਰਨਾਮ ਮਸੀਹ, ਦਿਲਬਾਗ ਮਸੀਹ ਅਵਾਣ, ਗੁਰਦੇਵ ਸਿੰਘ, ਰਾਜੂ , ਸਾਜਨ ਮਸੀਹ ਮਲਕਪੁਰ, ਹੈਪੀ ਮਸੀਹ ਆਦਿ ਤੋ ਇਲਾਵਾ ਵੱਡੀ ਗਿਣਤੀ ਵਿੱਚ ਮਸੀਹ ਭਾਈਚਾਰੇ ਦੇ ਲੋਕ ਹਾਜਰ ਸਨ।

No comments: