BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰ ਦੁਆਰਾ ਦਲਿਤ ਵਿਦਿਆਰਥੀਆਂ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ-ਬੇਗਮਪੁਰਾ ਟਾਇਗਰ ਫੋਰਸ

ਬੇਗਮਪੁਰਾ ਟਾਇਗਰ ਫੋਰਸ ਦੀ ਹੋਈ ਚੋਣ
ਹੁਸ਼ਿਆਰਪੁਰ 14 ਜੂਨ (ਤਰਸੇਮ ਦੀਵਾਨਾ)- ਪਿੰਡ ਸੋਤਲਾ ਵਿਖੇ ਬੇਗਮਪੁਰਾ ਟਾਇਗਰ ਫੋਰਸ ਦੀ ਇਕ ਅਹਿਮ ਮੀਟਿੰਗ ਸਰਕਲ ਪ੍ਰਧਾਨ ਸਾਜ਼ਨ ਭੂੰਗਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕੌਮੀ ਪ੍ਰਧਾਨ ਅਸ਼ੋਕ ਸੱਲਣ ਅਤੇ ਪੰਜਾਬ ਦੇ ਪ੍ਰਧਾਨ ਤਾਰਾ ਚੰਦ ਅਤੇ ਯੂਨਿਟ ਦੇ ਮੈਂਬਰ ਸਾਮਲ ਹੋਏ। ਇਸ ਮੌਕੇ ਪਿੰਡ ਸੋਤਲਾ ਵਿਖੇ ਬੇਗਮਪੁਰਾ ਟਾਇਗਰ ਫੋਰਸ ਯੂਨਿਟ ਸੋਤਲਾ ਦੀ ਨਵੀ ਚੋਣ ਕੀਤੀ ਗਈ। ਹਰਜੀਤ ਸਿੰਘ ਨੂੰ ਯੂਨਿਟ ਦਾ ਪ੍ਰਧਾਨ, ਗੁਰਦੀਪ ਸਿੰਘ ਉਪ ਪ੍ਰਧਾਨ, ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਅਤੇ ਸੰਦੀਪ ਸਿੰਘ ਨੂੰ ਸਕੱਤਰ ਬਣਾਇਆ ਗਿਆ ਹੈ। ਇਸ ਮੌਕੇ ਪੰਜਾਬ ਦੇ ਪ੍ਰਧਾਨ ਤਾਰਾ ਚੰਦ ਅਤੇ ਕੌਮੀ ਪ੍ਰਧਾਨ ਅਸੋਕ ਸੱਲਣ ਨੇ ਬੀ.ਟੀ.ਐਫ. ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰਾਂ ਦੁਆਰਾ ਦਲਿਤ ਵਿਦਿਆਰਥੀਆਂ ਨਾਲ ਕੀਤੇ ਵਆਦੇ ਪੂਰੇ ਨਹੀ ਕੀਤੇ ਗਏ, ਪੰਜਾਬ ਵਿਚ ਪੋਸਟ ਮੈਟਰਿਕ ਸਕੀਮ ਨੂੰ ਅਸਲੀ ਰੂਪ ਵਿਚ ਲਾਗੂ ਨਹੀ ਕੀਤਾ ਗਿਆ। ਅੱਜ ਵੀ ਬਹੁਤ ਸਾਰੇ ਕਾਲਜਾਂ ਵਿਚ ਵਿਚ ਦਲਿਤ ਵਿਦਿਆਰਥੀਆਂ ਤੋ ਜਬਰੀ ਤੋਰ ਤੇ ਫੀਸਾਂ ਵਸੂਲੀਆਂ ਜਾਦੀਆਂ ਹਨ ਜੇਕਰ ਇਸ ਦਾ ਕੋਈ ਵਿਦਿਆਰਥੀ ਵਿਰੋਧ ਕਰਦਾ ਹੈ ਤਾ ਉਸ ਨੂੰ ਡਰਾਇਆ ਧਮਕਾਇਆ ਜਾਦਾ ਹੈ। ਬੋਗਮਪੁਰਾ ਟਾਇਗਰ ਫੋਰਸ ਆਉਣ ਵਾਲੇ ਸਮੇ ਵਿਚ ਸਰਕਾਰ ਦੀਆਂ ਮਾਰੂ ਨੀਤੀਆਂ ਦਾ ਡੱਟਕੇ ਵਿਰੋਧ ਕਰੇਗੀ। ਇਸ ਮੌਕੇ ਤੇ ਰਣਜੀਤ ਸਿੰਘ, ਜਸਵੀਰ ਸਿੰਘ, ਗੋਪਾਲ ਸਿੰਘ, ਅਮਨਦੀਪ ਸਿੰਘ, ਹਰਦੀਪ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਵਿਜੇ ਕੁਮਾਰ, ਸਾਜ਼ਨ ਆਦਿ ਹਾਜਰ ਸਨ।

No comments: