BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ਭਲਾਈ ਟਰੱਸਟ (ਰਜਿ:) ਦੀ ਮਾਸਿਕ ਮੀਟਿੰਗ

ਪਟਿਆਲਾ 28 ਜੂਨ (ਬਿਊਰੋ)- ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ ਭਲਾਈ ਟਰੱਸਟ (ਰਜਿ:) ਦੀ ਮਾਸਿਕ ਮੀਟਿੰਗ ਟਰੱਸਟ ਦੇ ਮੁੱਖ ਦਫਤਰ ਅਨਾਰਦਾਣਾ ਚੌਂਕ ਵਿਖੇ ਫਾਊਂਡਰ ਚੇਅਰਮੈਨ ਡਾ. ਭਾਈ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿੱਚ ਟਰੱਸਟ ਦੇ ਟਰਸਟੀ ਡਾਇਰੈਕਟਰ ਅਤੇ ਹੋਰ ਜਿਲਾ ਇਕਾਈਆਂ ਨੇ ਭਾਗ ਲਿਆ। ਪਟਿਆਲਾ ਸ਼ਹਿਰ ਲਈ ਪ੍ਰਸਿੱਧ ਸਮਾਜਸੇਵੀ ਸ. ਰਾਜਿੰਦਰ ਸਿੰਘ ਵੋਹਰਾ ਖਾਲਸਾ ਮੁਹੱਲੇ ਵਾਲਿਆਂ ਨੂੰ ਟਰੱਸਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸਿਰੋਪਾ ਵੀ ਭੇਟ ਕੀਤਾ ਗਿਆ। ਸ. ਰਾਜਿੰਦਰ ਸਿੰਘ ਵੋਹਰਾ ਨੇ ਵਿਸ਼ਵਾਸ ਦਿਵਾਇਆ ਕਿ ਪਟਿਆਲਾ ਸ਼ਹਿਰ ਵਿੱਚ ਔਰਤਾਂ ਅਤੇ ਬੱਚੀਆਂ ਨੂੰ ਕੋਈ ਵੀ ਸ਼ਿਕਾਇਤ ਅਤੇ ਦਿੱਕਤ ਆਏ ਤਾਂ ਮੇਰਾ ਫੋਨ ਨੰਬਰ ਹਰ ਸਮੇਂ ਪਟਿਆਲਾ ਸ਼ਹਿਰ ਦੇ 50 ਵਾਰਡਾਂ ਲਈ ਤਤਪਰ ਰਹੇਗਾ। ਸ. ਵੋਹਰਾ ਨੇ ਪਟਿਆਲਾ ਦੇ ਐਸ.ਐਸ.ਪੀ. ਤੋਂ ਮੰਗ ਕੀਤੀ ਕਿ ਉਨਾਂ ਦੀ ਟਰੱਸਟ ਨੂੰ ਵੂਮੈਨ ਸੈਲ ਵਿੱਚ ਨੁਮਾਇੰਦਗੀ ਦਿੱਤੀ ਜਾਵੇ। ਮੋਹਾਲੀ ਯੂਨਿਟ ਨੇ ਬਲੋਗੀ ਪਿੰਡ ਦੀਆਂ ਗਰੀਬ ਬੱਚੀਆਂ  ਨੂੰ ਫਰੀ ਸਿੱਖਿਆ ਦੇਣ ਦਾ ਐਲਾਨ ਕੀਤਾ ਅਤੇ ਚੰਡੀਗੜ ਪੁਲਿਸ ਨੂੰ ਹੋਰ ਚੁਸਤ ਦਰੁਸਤ ਕਰਨ ਲਈ ਆਖਿਆ। ਪਟਿਆਲਾ ਸ਼ਹਿਰੀ ਯੂਨਿਟ ਦੇ ਜ਼ਿਲਾ ਪ੍ਰਧਾਨ ਭਰਤ ਗੋਇਲ ਐਸ.ਸੀ. ਸਨੌਰ ਨੇ ਕਿਹਾ ਕਿ ਉਨਾਂ ਦੇ ਖੇਤਰ ਦੀਆਂ ਪੀੜਤ ਮਹਿਲਾਵਾਂ ਨੂੰ ਕਾਨੂੰਨੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ ਅਤੇ ਔਰਤਾਂ ਬੱਚੀਆਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਲਈ ਇੱਕ ਵਕੀਲ ਸਾਹਿਬ ਪੱਕੇ ਤੌਰ ਤੇ ਨਿਯੁਕਤ ਕਰਨ ਦਾ ਵੀ ਨਿਰਣਾ ਲਿਆ ਗਿਆ। ਡਾ. ਭਾਈ ਪਰਮਜੀਤ ਸਿੰਘ ਨੇ ਆਏ ਸਾਰੇ ਅਹੁੱਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਵੱਧ ਤੋਂ ਵੱਧ ਮੈਂਬਰ ਬਣਾਉਣ ਦੀ ਬੇਨਤੀ ਕੀਤੀ। ਇਸ ਤੋਂ ਇਲਾਵਾ ਡਾਂ ਸੁਖਸਾਗਰ ਸਿੰਘ ਮੁੱਖ ਸੇਵਾਦਾਰ, ਮਹਿਲਾ ਇੰਚਾਰਜ, ਬੀਬੀ ਦਰਸ਼ਨ ਪੁਰੀ, ਬੀਬੀ ਅਰਵਿਨ ਸੰਧੂ, ਬੀਬੀ ਨਿਸ਼ਾ, ਬੀਬੀ ਲਵਲੀਨ ਕੌਰ, ਸਕੱਤਰ ਸੁਰਿੰਦਰ ਸਿੰਘ, ਗੁਰਪ੍ਰੀਤ ਸਿੰਘ ਸਨੌਰ ਨੇ ਵੀ ਆਪਣੇ ਵੀਚਾਰ ਰੱਖੇ।

No comments: