BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੁੱਖ ਸੰਸਦੀ ਸਕੱਤਰ ਅਜਨਾਲਾ ਦਾ ਸ਼ਹਿਰ ਵਿਕਾਸ ਪੱਖੋਂ ਪੱਛੜਿਆ

ਅਧ ਵਿੱਚਕਾਰ ਰੁਕਿਆ ਔਰਤਾਂ ਦੀ ਸਹੂਲਤ ਲਈ ਬਣ ਰਿਹਾ ਲੇਡੀਜ਼ ਬਾਥਰੂਮ
ਅਜਨਾਲਾ 5 ਜੂਨ (ਕੁਲਬੀਰ ਸਿੰਘ ਢਿੱਲੋਂ)- ਪੰਜਾਬ ਸਰਕਾਰ ਰਾਜ ਨਹੀਂ ਸੇਵਾ ਦਾ ਨਾਅਰਾ ਲਗਾਉਂਦੀ ਥੱਕਦੀ ਨਹੀਂ ਅਤੇ ਪੰਜਾਬ ਅੰਦਰ ਵਿਕਾਸ ਦੀ ਲਹਿਰ ਸਿਰਫ ਕਾਗਜ਼ਾਂ ਅਤੇ ਅਖਬਾਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਿਤ ਹੈ।ਹਲਕਾ ਅਜਨਾਲਾ ਵਿਕਾਸ ਪੱਖੋਂ ਪੱਛੜਿਆ ਹੋਇਆ ਹੈ।ਅਜਨਾਲਾ ਸ਼ਹਿਰ ਦੀ ਨੁਮਾਂਇਦਗੀ ਅਕਾਲੀ ਭਾਜਪਾ ਦੇ ਮੁੱਖ  ਸੰਸਦੀ ਸੱਕਤਰ ਅਮਰਪਾਲ ਸਿੰਘ ਬੋਨੀ ਕਰ ਰਹੇ ਹਨ। ਅਜਨਾਲੇ ਸ਼ਹਿਰ ਦੇ ਅੰਦਰ ਨਗਰ ਪੰਚਾਇਤ ਕਰੀਬ ੧੯੮੫ ਵਿੱਚ ਬਣੀ ਪਰ ਅੱਜ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਅਜਨਾਲੇ ਸ਼ਹਿਰ ਦੇ ਵਿਕਾਸ  ਲਈ ਅਤੇ ਲੋਕਾਂ ਦੀਆਂ ਸਹੂਲਤਾਂ ਲਈ ਗਰਾਂਟਾਂ ਦਿੱਤੀਆਂ।੩੦ ਸਾਲਾਂ ਵਿੱਚ ਅਜਨਾਲਾ  ਸ਼ਹਿਰ ਅੱਜ ਵੀ ਵਿਕਾਸ ਪੱਖੋਂ ਪੱਛੜਿਆ ਹੈ ਅਤੇ ਸ਼ਹਿਰ ਅੰਦਰ ਲੋਕਾਂ ਦੀ ਸਹੂਲਤ ਲਈ ਕੋਈ ਵੀ ਬਾਥਰੂਮ ਨਹੀ ਬਣਿਆ ਅਤੇ ਨਾਂ ਹੀ ਔਰਤਾਂ ਵਾਸਤੇ ਕੋਈ ਬਾਥਰੂਮ ਹੈ ।ਸ਼ਹਿਰ ਦੇ ਬਾਈਪਾਸ ਅਤੇ ਸੜਕਾਂ  ਥਾਂ ਥਾਂ ਤੋਂ ਟੁੱਟੀਆਂ ਹਨ ਅਤੇ ਸੀਵਰੇਜ ਦੇ ਗਡਰ ਸੜਕਾਂ ਨਾਲੋਂ ਕਾਫੀ ਉੱਚੇ ਹਨ ਅਤੇ ਲੋਕਾਂ ਲਈ ਮੌਤ ਦਾ ਖੌਫ ਬਣੇ ਹਨ ਅਤੇ ਸ਼ਹਿਰ ਅੰਦਰ ਨਗਰ ਪੰਚਾਇਤ ਦੇ ਦਫਤਰ ਕੋਲ ਹੀ ਲੋਕਾਂ ਵਲੋਂ ਕੀਤੇ ਨਜ਼ਾਇਜ਼ ਕਬਜ਼ਿਆਂ ਦੀ ਭਰਮਾਰ ਹੈ  ਅਤੇ ਸ਼ਹਿਰ ਅੰਦਰ ਗੰਦਗੀ ਦੇ ਢੇਰ ਲੱਗੇ ਹੋਏ ਹਨ ।ਅਜਨਾਲਾ ਸ਼ਹਿਰ ਦੀ ਅਗਵਾਈ ਅਕਾਲੀ ਦਲ ਦੇ ਸਾਬਕਾ ਐਮ ਪੀ  ਡਾ ਰਤਨ ਸਿੰਘ ਅਜਨਾਲਾ ਦਾ ਪਰਿਵਾਰ ਹੀ ਕਰਦਾ ਆ ਰਿਹਾ ਹੈ ਅਤੇ ਸ਼ਹਿਰ ਅੰਦਰ ਹੀ ਮੁੱਖ ਸੰਸਦੀ ਸਕੱਤਰ ਦੀ  ਰਹਾਇਸ਼ ਵੱਲ ਜਾਂਦੀ ਸੜਕ ਦੀ ਹਾਲਤ ਵੀ ਕਾਫੀ ਤਰਸਯੋਗ ਬਣੀ ਹੋਈ ਹੈ।ਸ਼ਹਿਰ ਦੀ ਟਰੈਫਿਕ ਨੂੰ ਮੁੱਖ ਰਖਦਿਆਂ ਨਗਰ ਪੰਚਾਇਤ ਅਜਨਾਲਾ ਨੇ ਸਿਵਲ ਹਸਪਤਾਲ ਲਾਗੋਂ ਲੱਗੀਆਂ ਰੇੜੀਆਂ ਚੁਕਾਈਆਂ ਸਨ ਪਰ ਲੋਕੀ ਦੱਬੀ ਅਵਾਜ ਵਿੱਚ ਕਹਿੰਦੇ ਹਨ ਕਿ ਸ਼ਹਿਰ ਅੰਦਰ ਦੁਕਾਨਦਾਰਾਂ ਨੇ ਦੋ ਤੋਂ ਢਾਈ ਫੁੱਟ ਜਿਹੜੇ ਥੜੇ ਬਣਾ ਰੱਖੇ ਹਨ ਪ੍ਰਸ਼ਾਸ਼ਨ ਉਨ੍ਹਾਂ ਬਣੇ ਥੜਿਆਂ ਨੂੰ ਕਿਉਂ ਨਹੀਂ ਢਵਾ ਰਿਹਾ ਹਮੇਸ਼ਾ ਇਹ ਡਾਂਗ ਗਰੀਬ ਕਿਉਂ ਚਲਦੀ ਹੈ ਜਦਕਿ ਕਾਨੂੰਨ ਸਭ ਲਈ ਇੱਕੋ ਜਿਹਾ ਬਣਿਆ ਹੈ।ਸ਼ਹਿਰ ਅੰਦਰ ਸਿਵਲ ਹਸਪਤਾਲ ਨੇੜੇ ਇੱਕ ਲੋਕਾਂ ਦੀ ਸਹੂਲਤ ਲਈ ਬਾਥਰੂਮ ਸੀ ਨਗਰ ਪੰਚਾਇਤ ਅਜਨਾਲਾ ਵਲੋਂ ਢਾਹ ਦਿੱਤਾ ਗਿਆ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜ਼ਾਏ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਅਤੇ ਸਿਵਲ ਹਸਪਤਾਲ ਲਾਗੇ ਇੱਕ ਔਰਤਾਂ ਲਈ ਬਣ ਰਿਹਾ ਬਾਥਰੂਮ ਸ਼ਹਿਰ ਸੀਨੀਅਰ ਮੀਤ ਪ੍ਰਧਾਨ ਦੀ ਜਿੱਦ ਕਾਰਨ ਰੋਕ ਦਿੱਤਾ ਹੈ ਕਿਉਂਕਿ ਉਸਦੇ ਸਾਹਮਣੇ ਉੱਸਦਾ ਆਪਣਾ ਦਫਤਰ ਹੈ। ਅਜਨਾਲੇ ਅੰਦਰ ਲੋਕਾਂ ਦੇ ਪੀਣਯੋਗ ਪਾਣੀ ਦੀ ਕੋਈ ਵੀ ਸਹੂਲਤ ਨਹੀਂ ਹੈ।ਇਸ ਤਰ੍ਹਾਂ ਜਾਪਦਾ ਹੈ ਕਿ ਅਜਨਾਲਾ ਸ਼ਹਿਰ ਦਾ ਕੋਈ ਵੀ ਵਾਲੀ ਵਾਰਸ ਨਹੀਂ ਹੈ ਅਤੇ ਇਹ ਵਿਕਾਸ ਸਰਕਾਰ ਦੀਆਂ ਫਾਈਲਾਂ ਵਿੱਚ ਹੀ ਹੋਇਆ ਹੈ।

No comments: