BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਧਿਆਪਕਾਂ ਉਪਰ ਹੋਏ ਲਾਠੀਚਾਰਜ ਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋ ਨਿਖੇਧੀ

ਗੁਰੂਹਰਸਹਾਏ 15 ਜੂਨ (ਮਨਦੀਪ ਸਿੰਘ ਸੋਢੀ)- ਸਥਾਨਕ ਸ਼ਹਿਰ ਵਿਖੇ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਜਿਲਾ ਫਿਰੋਜਪੁਰ ਦੀ ਇਕ ਅਹਿਮ ਮੀਟਿੰਗ ਜਿਲਾ ਪ੍ਰਧਾਨ ਚਰਨਜੀਤ ਸਿੰਘ ਗੁਰੂਹਰਸਹਾਏ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਬਠਿੰਡੇ ਵਿਖੇ ਈ.ਜੀ.ਐਸ./ ਸ.ਜੀ.ਆਰ./ ਏ.ਆਈ.ਈ. ਅਧਿਆਪਕਾਂ ਉਪਰ ਪੁਲਿਸ ਵੱਲੋ ਕੀਤੇ ਗਏ ਲਾਠੀਚਾਰਜ ਦੀ ਘੋਰ ਨਿਖੇਧੀ ਕੀਤੀ ਗਈ। ਇਸ ਸਬੰਧੀ ਜਿਲਾ ਪ੍ਰਧਾਨ ਚਰਨਜੀਤ ਸਿੰਘ ਨੇ ਦੱਸਿਆ ਕਿ ਰੈਗੁਲਰ ਹੋਣ ਦੀ ਮੰਗ ਨੂੰ ਲੈ ਕੇ ਬਠਿੰਡਾ ਵਿਖੇ ਸ਼ਾਂਤੀ ਪੂਰਵਕ ਰੋਸ ਮੁਜਾਹਿਰਾ ਕਰ ਰਹੇ ਅਧਿਆਪਕਾਂ ਤੇ ਪੁਲਿਸ ਨੇ ਲਾਠੀਚਾਰਜ ਕਰਕੇ ਅੰਗਰੇਜਾਂ ਦੇ ਸਮੇਂ ਦੀ ਲੋਕਾਂ ਨੂੰ ਯਾਦ ਤਾਜਾ ਕਰਵਾ ਦਿੱਤੀ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋ ਲਾਠੀਚਾਰਜ ਕਰਦੇ ਸਮੇਂ ਮਹਿਲਾ ਅਧਿਆਪਕਾਂਵਾਂ ਨੂੰ ਵੀ ਨਹੀ ਬਖਸ਼ੀਆ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਅਧਿਆਪਕਾਂ ਨੂੰ ਤੁਰੰਤ ਰੈਗੁਲਰ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਹਨਾਂ ਨਾਲ ਬਲਰਾਜ ਥਿੰਦ, ਜਸਵੰਤ ਸ਼ੇਖੜਾ, ਗੁਰਬਚਨ ਭੁੱਲਰ, ਸਤੀਸ਼ ਕੰਬੋਜ,ਸਤਨਾਮ ਚਾਂਦੀ ਵਾਲਾ,ਦਾਰਾ ਸਿੰਘ ਪਵਾਰ,ਰਾਜਨ ਮਾਨਕਟਾਲਾ, ਪ੍ਰਦੀਪ ਗੁਪਤਾ,ਬਲਵਿੰਦਰ ਸਫਰੀ, ਅਨਿਲ ਪ੍ਰਭਾਕਰ,ਸੁਖਵਿੰਦਰ ਭੁੱਲਰ ਅਤੇ ਮਹਿੰਦਰ ਸ਼ੈਲੀ ਆਦਿ ਮੌਜੂਦ ਸਨ।

No comments: