BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇਜਰੀਵਾਲ ਦਿੱਲੀ ਦੰਗਿਆ ਦੀ ਜਾਂਚ ਲਈ ਤੁਰੰਤ ਐਸ.ਆਈ.ਟੀ. ਬਣਾਏ-ਸਰਨਾ

ਨਵੀ ਦਿੱਲੀ 21 ਜੂਨ (ਬਿਊਰੋ)- ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਨੇ ਜਿਹੜਾ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸੰਗਤਾਂ ਨੂੰ ਜਿਹੜੀ ਦਿੱਲੀ ਦੰਗਿਆ ਦੀ ਜਾਂਚ ਵਿੱਚ ਹੋ ਰਹੀ ਦੇਰੀ ਦੀ ਜਾਣਕਾਰੀ ਦਿੱਤੀ ਹੈ ਉਹ ਸ਼ਲਾਘਾਯੋਗ ਕਦਮ ਹੈ ਪਰ ਉਹ ਕੇਂਦਰ ਦੀ ਐਸ.ਆਈ.ਟੀ ਨੂੰ ਆਪਣਾ ਕੰਮ ਕਰਨ ਦੇਵੇ ਅਤੇ ਦਿੱਲੀ ਸਰਕਾਰ ਵੱਲੋ ਐਸ.ਆਈ.ਟੀ ਬਣਾ ਕੇ ਦਿੱਲੀ ਦੰਗਿਆ ਦੀ ਜਾਂਚ ਨੂੰ ਸਮਾਂਬੰਦ ਕਰਕੇ ਚਾਰ ਮਹੀਨਿਆ ਵਿੱਚ ਪੂਰਾ ਕਰਵਾਏ।
ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਕੇਜਰੀਵਾਲ ਨੇ ਆਪਣੀ ਸਰਕਾਰ ਬਣਨ ਤੋ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਉਣ ਤੋ ਬਾਅਦ ਤਿੰਨ ਮਹੀਨਿਆ ਵਿੱਚ ਦਿੱਲੀ ਦੰਗਿਆ ਦੇ ਦੋਸ਼ੀਆ ਨੂੰ ਸਲਾਖਾ ਪਿੱਛੇ ਖੜਾ ਕਰੇਗਾ ਪਰ ਇੱਕ ਸਾਲ ਤੋ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਕਾਰਵਾਈ ਨਹੀ ਕੀਤੀ ਗਈ। ਉਹਨਾਂ ਕਿਹਾ ਕਿ ਕੇਂਦਰ ਨੇ ਜੇਕਰ ਆਪਣੀ ਐਸ.ਆਈ.ਟੀ ਬਣਾਈ ਹੈ ਤਾਂ ਉਸ ਨੂੰ ਆਪਣਾ ਕੰਮ ਕਰਨ ਦਿੱਤਾ ਜਾਵੇ ਅਤੇ ਸੂਬਾ ਸਰਕਾਰ ਐਸ.ਆਈ.ਟੀ ਬਣਾ ਕੇ ਜਿਹੜਾ ਵਾਅਦਾ ਸਿੱਖਾਂ ਨਾਲ ਚੋਣਾਂ ਤੋ ਪਹਿਲਾਂ ਕੀਤਾ ਸੀ ਉਸ ਨੂੰ ਪੂਰਾ ਕਰੇ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋ ਬਣਾਈ ਐਸ.ਆਈ.ਟੀ ਕੇਂਦਰ ਕੋਲੋ ਜਾਂਚ ਲਈ ਦਸਤਾਵੇਜ਼ਾਂ ਦੀ ਮੰਗ ਕਰਦੀ ਹੈ ਤਾਂ ਕੇਂਦਰ ਕਦੇ ਵੀ ਇਨਕਾਰ ਕਰ ਸਕਦੀ ਕਿਉਕਿ ਮਾਮਲਾ ਸੰਗੀਨ ਤੇ ਸਿੱਖਾਂ ਨੂੰ ਇਨਸਾਫ ਦਿਵਾਉਣ ਦਾ ਹੈ।  ਉਹਨਾਂ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੇ ਆਗੂ ਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ੍ਰ ਹਰਵਿੰਦਰ ਸਿੰਘ ਫੂਲਕਾ ਇਹ ਦਾਅਵਾ ਕਰਦੇ ਹਨ ਕਿ ਉਹਨਾਂ ਨੇ ਦਿੱਲੀ ਦੰਗਿਆ ਦੇ ਕੇਸਾਂ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਹੈ ਤਾਂ ਬਹੁਤ ਸਾਰੇ ਦਸਤਾਵੇਜ਼ ਤਾਂ ਉਹਨਾਂ ਕੋਲ ਵੀ ਜ਼ਰੂਰ ਹੋਣੇ ਚਾਹੀਦੇ ਹਨ। ਉਹਨਾਂ ਕੇਜਰੀਵਾਲ ਨੂੰ ਕਿਹਾ ਕਿ ਉਹ ਸੁਪਰੀਮ ਦੇ ਸਾਬਕਾ ਜੱਜਾਂ ਅਤੇ ਸੀਨੀਅਰ ਵਕੀਲਾਂ ਦੇ ਆਧਾਰ 'ਤੇ ਇੱਕ ਐਸ.ਆਈ.ਟੀ ਬਣਾ ਕੇ ਕਾਰਵਾਈ ਸ਼ੁਰੂ ਕੀਤੀ ਜਾਵੇ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਉਸ ਨੂੰ ਹਰ ਪ੍ਰਕਾਰ ਦਾ ਸਹਿਯੋਗ ਦੇਵੇਗਾ। ਉਹਨਾਂ ਕਿਹਾ ਕਿ ਕੇਜਰੀਵਾਲ ਜੀ ਹੁਣ ਬਾਲ ਇਸ ਵੇਲੇ ਤੁਹਾਡੇ ਪਾਲੇ ਵਿੱਚ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਵਾਅਦੇ ਮੁਤਾਬਕ ਸਿੱਖਾਂ ਇਨਸਾਫ ਦਿਉਗੇ ਕਿਉਕਿ ਸਿੱਖਾਂ ਨੇ ਆਮ ਆਦਮੀ ਪਾਰਟੀ ਨੂੰ ਲੱਖਾਂ ਦੀ ਤਦਾਦ ਵਿੱਚ ਵੋਟਾਂ ਪਾ ਕੇ ਤੁਹਾਨੂੰ ਮੁੱਖ ਮੰਤਰੀ ਬਨਣ ਦਾ ਸੁਨਿਹਰੀ ਮੌਕਾ ਇਨਸਾਫ ਮਿਲਣ ਦੀ ਆਸ ਨਾਲ ਹੀ ਦਿੱਤਾ ਹੈ।

No comments: