BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਾ-ਬਾਪ ਤੋ ਵੱਧ ਕੇ ਇਸ ਦੁਨੀਆ ਚ ਕੋਈ ਰਿਸ਼ਤਾ ਨਹੀ-ਪਰਵੀਨ ਅਬਰੋਲ

ਜਲੰਧਰ 29 ਜੂਨ (ਦਲਵੀਰ ਸਿੰਘ)- ਪਿਛਲੇ ਦਿਨੀ ਬਸਤੀ ਬਾਵਾ ਖੇਲ ਦੇ ਪਲਾਟ ਚ ਨਵਜੰਮੀ ਬੱਚੀ ਮਿਲਣ ਤੇ ਦਿਵਯ ਸੰਸਥਾ ਦੀ ਪ੍ਰਧਾਨ ਪਰਵੀਨ ਅਬਰੋਲ ਨੇ ਨਿੰਦਾ ਕੀਤੀ ਹੈ ਉਹਨੇ ਪ੍ਰੈੱਸ ਨੂੰ ਜਾਰੀ ਕੀਤੇ ਬਿਆਨ ਚ ਕਿਹਾ ਹੈ ਕਿ ਮਾ-ਬਾਪ ਤੋ ਵੱਧ ਕੇ ਇਸ ਦੁਨੀਆ ਚ ਕੋਈ ਰਿਸ਼ਤਾ ਨਹੀ ਪਰ ਜੇਕਰ ਉਹ ਨਵਜੰਮੀ ਬੱਚੀ ਨੂੰ ਕਿਸੇ ਆਸ਼ਰਮ ਚ ਛੱਡਣ ਦੀ ਬਜਾਏ ਖਾਲੀ ਪਲਾਟ ਚ ਸੁਟ ਜਾਣ ਤਾ ਇਹ ਵੇਖ ਸੁਣ ਕੇ ਮਨ ਤੜਫ ਉਠਦਾ ਹੈ। ਉਨ੍ਹਾ ਕਿਹਾ ਕਿ ਉਹ ਮਾ ਕਿਹੋ ਜਿਹੀ ਹੋਵਗੀ, ਜਿਸ ਨੇ ਆਪਣੀ ਨਵਜੰਮੀ ਬੱਚੀ ਨੂੰ ਕੱਤਿਆ ਕਾਵਾਂ ਦੇ ਖਾਣੂ ਲਈ ਸੁਟ ਦਿੱਤਾ ਅਜਿਹਾ ਕਰਨ ਵਾਲਿਆ ਦੀ ਆਤਮਾ ਕਿਉ ਨਹੀ ਕੰਬੀ। ਉਨਾ ਕਿਹਾ ਕਿ ਹੋ ਸਕਦਾ ਹੈ ਕਿਸੇ ਵੱਡੀ ਮਜਬੂਰੀ ਨੇ ਉਨਾ ਨੂੰ ਅਜਿਹਾ ਕਰਨ ਨਾਲ ਪ੍ਰੇਰਿਆ ਹੋਵੇ ਪਰ ਜੇਕਰ ਮਾ ਦੀ ਮਮਤਾ ਹੀ ਹਾਰ ਜਾਵੇ ਤਾ ਦੁਨੀਆ ਚ ਇਸ ਤੋ ਵੱਡਾ ਹੋਰ ਕੋਈ ਸਰਾਪ ਤੇ ਪਾਪ ਨਹੀ ਹੈ।

No comments: