BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਦੇ ਸੂਝਵਾਨ ਵੋਟਰ ਕਾਂਗਰਸ ਤੇ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ-ਸੰਨੀ ਰੰਧਾਵਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਆਪਣੇ ਵਰਕਰਾਂ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ।
ਰਮਦਾਸ 11 ਜੂਨ (ਰਜਿੰਦਰ ਭਗਤ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਪਿੰਡ ਜੱਟਾ ਵਿਖੇ ਇੱਕ ਵਿਸ਼ਾਲ ਬੈਠਕ ਹੋਈ ਜਿਸ ਵਿੱਚ ਸੰਨੀ ਰੰਧਾਵਾ ਨੇ 'ਆਪ' ਦੇ ਆਗੂਆਂ ਤੇ ਵਰਕਰਾਂ ਨੂੰ 2017 ਦੀਆਂ ਚੋਣਾਂ ਸਬੰਧੀ ਕਮਰਕੱਸੇ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ 'ਆਪ' ਦਾ ਪ੍ਰਭਾਵ ਪੰਜਾਬ ਵਿੱਚ ਦਿਨੋਂ-ਦਿਨ ਵੱਧ ਰਿਹਾ ਹੈ ਜਿਸ ਨੂੰ ਅਕਾਲੀ ਭਾਜਪਾ ਤੇ ਕਾਂਗਰਸ ਪਾਰਟੀ ਵੇਖ ਕੇ ਘਬਰਾਹਟ 'ਚ ਹਨ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਲੋਕਾਂ ਨਾਲ ਧਰੋਹ ਕਮਾਇਆ ਤੇ ਸੱਤਾ ਹਾਸਲ ਕਰਨ ਉਪਰੰਤ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਪੰਜਾਬ 'ਚ ਬਦਲਾਵ ਚਾਹੁੰਦੇ ਹਨ ਕਿਉਂਕਿ ਪੰਜਾਬ ਦੇ ਸੂਝਵਾਨ ਵੋਟਰ ਕਾਂਗਰਸ ਤੇ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ ਤੇ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਆਪ ਦੀ ਸਰਕਾਰ ਬਣਾ ਕੇ ਕਾਂਗਰਸ ਤੇ ਭਾਜਪਾ ਦਾ ਬੋਰੀ ਬਿਸਤਰਾ ਗੋਲ ਕਰ ਦੇਣਗੇ ਅਤੇ ਇਸ ਵਾਰ ਪੰਜਾਬ 'ਚ ਅਕਾਲੀਆਂ ਦਾ ਹਸ਼ਰ ਦਿੱਲੀ ਵਾਲਾ ਹੋਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਪੰਜਾਬ 'ਚ 'ਆਪ' ਦੇ ਹੱਕ ਵਿੱਚ ਫਤਵਾ ਦੇਣ ਤਾਂ ਜੋ ਪੰਜਾਬ ਦੀ ਵਿਗੜੀ ਸਥਿਤੀ ਨੂੰ ਮੁੜ ਲੀਹ ਤੇ ਲਿਆਂਦਾ ਜਾਵੇ। ਇਸ ਮੌਕੇ ਸੁੱਚਾ ਸਿੰਘ, ਸਾਬਕਾ ਸਰਪੰਚ ਗੁਲਜਾਰ ਸਿੰਘ, ਮਨਜੀਤ ਸਿੰਘ, ਕਰਨਬੀਰ ਸਿੰਘ, ਪਿਆਰਾ ਸਿੰਘ, ਬਿੱਲਾ ਸਿੰਘ, ਲਖਵਿੰਦਰ ਸਿੰਘ, ਅਜੀਤ ਸਿੰਘ ਰੰਧਾਵਾ, ਮੇਜਰ ਸਿੰਘ, ਚੰਦਰ ਮੋਹਣ, ਲੱਡੂ ਮਸੀਹ, ਪਹਿਲਵਾਨ ਬੀਰ ਸਿੰਘ, ਸਰਕਲ ਇੰਚਾਰਜ ਜਗੀਰ ਸਿੰਘ, ਪਹਿਲਵਾਨ ਗੋਗੀ ਪੱਛੀਆ ਆਦਿ ਹਾਜਰ ਸਨ।

No comments: