BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੁਲਿਸ ਸਿਰਫ ਜਨਤਾ ਦੀ ਸੇਵਾ ਲਈ ਹੈ- ਡੀ.ਆਈ.ਜੀ ਰਜਿੰਦਰ ਸਿੰਘ

ਜੰਡੂ ਸਿੰਘਾ/ਪਤਾਰਾ 21 ਜੂਨ (ਅਮਰਜੀਤ ਸਿੰਘ)- ਥਾਨਾ ਪਤਾਰਾ ਜਲੰਧਰ ਦੇ ਪਿੰਡ ਬੁਡਿਆਣਾ ਵਿੱਚ ਜਲੰਧਰ ਰੇਜ ਪੁਲਿਸ ਦੇ ਡੀ.ਆਈ.ਜੀ ਰਜਿੰਦਰ ਸਿੰਘ, ਦੀ ਵਿਸ਼ੇਸ਼ ਦੇਖਰੇਖ ਹੇਠ ਇੱਕ ਨਸ਼ੇ ਦੇ ਵਿਰੋਧ ਵਿੱਚ ਪਬਲਿਕ ਮੀਟ ਦਾ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਸਰਕਲ ਪਤਾਰਾ ਦੇ 32 ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ, ਅਤੇ ਹੋਰ ਮੋਹਤਵਰਾਂ ਨੇ ਵਿਸ਼ੇਸ਼ ਤੋਰ ਤੇ ਹਾਜਰੀ ਭਰੀ। ਇਸ ਮੋਕੇ ਤੇ ਡੀ.ਆਈ.ਜੀ ਰਜਿੰਦਰ ਸਿੰਘ ਨੇ ਪਿੰਡਾਂ ਦੇ ਵਸਨੀਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਨੇ ਹਮੇਸ਼ਾਂ ਲੋਕਾਂ ਦੀ ਸੇਵਾ ਲਈ ਪਹਿਲ ਕੀਤੀ ਹੈ, ਅਤੇ ਪੰਜਾਬ ਦੇ ਲੋਕ ਵੀ ਨਸ਼ੇ ਦਾ ਜੜੋਂ ਖਾਤਮਾ ਕਰਨ ਲਈ ਪੰਜਾਬ ਪੁਲਿਸ ਦਾ ਸਹਿਯੋਗ ਕਰਨ, ਉਨਾਂ ਕਿਹਾ ਕਿ 100 ਨੰਬਰ ਦੀ ਸਹਾਇਤਾ ਪੰਜਾਬ ਵਾਸੀਆਂ ਲਈ ਪੰਜਾਬ ਪੁਲਿਸ ਵੱਲੋਂ ਦਿਤੀ ਗਈ ਹੈ, ਜਿਸਤੇ ਕੋਈ ਵੀ ਸ਼ੱਕੀ ਵਿਆਕਤੀ, ਸ਼ੱਕੀ ਗੱਡੀਆਂ, ਨਸ਼ੇ ਦਾ ਕਾਰੋਬਾਰ ਕਰਨ ਵਾਲੇ, ਵਿਆਕਤੀਆਂ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜਿਸਦੇ ਲਈ ਪੰਜਾਬ ਦੇ ਵਸਨੀਕਾਂ ਨੂੰ ਹੀ ਪਹਿਲ ਕਰਨੀ ਪਵੇਗੀ। ਉਨਾਂ ਆਪਣੇ ਸੰਬੋਧਨ ਵਿੱਚ ਕਿਹਾ ਸਾਨੂੰ ਆਪਣੇ ਬਚਿਆਂ ਦਾ ਵੀ ਖਿਆਲ ਰੱਖਣਾਂ ਚਾਹੀਦਾ ਹੈ, ਕਿ ਉਹ ਕਿਸੇ ਮਾੜੀ ਸੰਗਤ ਦਾ ਸ਼ਿਕਾਰ ਤਾਂ ਨਹੀਂ ਹੋ ਰਹੇ। ਬੱਚੇ ਦਾ ਨੱਸ਼ਈ ਹੋ ਜਾਣਾ ਸਾਡਿਆਂ ਪਰਿਵਾਰਾਂ ਲਈ ਬਹੁਤ ਵੱਡਾ ਘਾਟਾ ਹੈ। ਉਨਾਂ ਕਿਹਾ ਹਰ ਇੱਕ ਪੰਜਾਬ ਵਾਸੀ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਨਸ਼ੇ ਦੇ ਖਾਤਮੇ ਲਈ ਪਹਿਲ ਕਦਮੀ ਕਰੇ। ਇਸ ਮੋਕੇ ਤੇ ਨੰਬਰਦਾਰ ਦਵਿੰਦਰ ਸਿੰਘ ਬੁਡਿਆਣਾ, ਨੰਬਰਦਾਰ ਬਲਵੀਰ ਸਿੰਘ, ਸੁਖਵਿੰਦਰ ਸਿੰਘ ਖਾਲਸਾ ਕੋਟਲੀ, ਅਰੁੱਨ ਸ਼ਰਮਾਂ ਭਾਜਪਾ ਆਗੂ, ਸਰਪੰਚ ਬਲਜਿੰਦਰ ਸਿੰਘ, ਸਰਪੰਚ ਗੁਰਦੀਪ ਸਿੰਘ ਫੰਗੂੜਾ ਵੱਲੋਂ ਡੀ.ਆਈ.ਜੀ ਸਾਹਿਬ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੋਕੇ ਤੇ ਐਸ.ਆਈ ਦਲੇਰ ਸਿੰਘ, ਏ.ਐਸ.ਆਈ ਸੁਖਵਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਸੰਘਾ ਕਪੂਰ ਪਿੰਡ, ਨੰਬਰਦਾਰ ਕਰਮਪਾਲ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ ਨਰੰਗਪੁਰ, ਜਸਵੀਰ ਸਿੰਘ ਬੂਰਾ, ਅਤੇ ਹੋਰ ਹਾਜਰ ਸਨ।
ਜੰਡੂ ਸਿੰਘਾ ਚੋਕੀ ਦੇ ਪਿੰਡਾਂ ਨਾਲ ਐਸ.ਐਸ.ਪੀ ਵੱਲੋਂ ਵਿਸ਼ੇਸ਼ ਮੀਟਿੰਗ ਦੇ ਸਰਪੰਚਾਂ- ਏਸੇ ਹੀ ਤਰਾਂ ਥਾਨਾ ਮਕਸੂਦਾਂ ਪੁਲਿਸ ਚੋਕੀ ਜੰਡੂ ਸਿੰਘਾ ਦੇ ਸਮੂਹ ਪਿੰਡਾਂ ਦੇ ਸਰਪੰਚਾਂ ਪੰਚਾਂ, ਮੋਹਤਾਵਰਾਂ ਦੀ ਪਿੰਡ ਸਿੰਕਦਰਪੁਰ ਵਿਖੇ ਜਲੰਧਰ ਐਸ.ਐਸ.ਪੀ ਹਰਮੋਹਨ ਸਿੰਘ ਸੰਧੂ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਨਾਂ ਨੇ ਇਲਾਕੇ ਦੇ ਲੋਕਾਂ ਨੂੰ ਆਪਣੇ ਸੰਬੋਧਨ ਰਾਹੀਂ ਅੱਜ ਦੀ ਨੋਜਵਾਨ ਪੀੜੀ ਅਤੇ ਨਵੀਂ ਪਨੀਰੀ ਨੂੰ ਨਸ਼ੇ ਦੀ ਭੈੜੀ ਲਾਹਣਤ ਤੋਂ ਦੂਰ ਰੱਖਣ ਲਈ ਜਾਗਰੂਕ ਕੀਤਾ। ਇਸ ਮੋਕੇ ਜੰਡੂ ਸਿੰਘਾ ਪੁਲਿਸ ਚੋਕੀ ਦੇ ਏ.ਐਸ.ਆਈ ਕਸ਼ਮੀਰ ਸਿੰਘ, ਸਰਪੰਚ ਰਣਜੀਤ ਸਿੰਘ ਮੱਲੀ, ਸਰਪੰਚ ਰਮੇਸ਼ ਲਾਲ ਕਬੂਲਪੁਰ, ਸਰਪੰਚ ਤਰਸੇਮ ਲਾਲ ਧੋਗੜੀ, ਸਰਪੰਚ ਹਰੀ ਚੰਦ ਮਦਾਰਾ, ਸਰਪੰਚ ਸੁਰਿੰਦਰ ਸਿੰਘ ਸ਼ੇਰਪੁਰੀ, ਸਰਪੰਚ ਰਾਜ ਕੁਮਾਰ ਨੰਗਲ ਸਲੇਮਪੁਰ, ਸਰਪੰਚ ਬੀਬੀ ਧੰਨੋ ਕੋਟਲਾ, ਸਰਪੰਚ ਅਮਰੀਕ ਸਿੰਘ ਸ਼ੇਖੇ, ਸਰਪੰਚ ਜਗਦੇਵ ਬੰਗੜ ਮੁਬਾਰਕਪੁਰ, ਅਕਾਲੀ ਆਗੂ ਰਜਿੰਦਰ ਸਿੰਘ ਧੋਗੜੀ, ਪ੍ਰਭੱਜੋਤ ਸਿੰਘ, ਨੰਬਰਦਾਰ ਜਤਿੰਦਰ ਸਿੰਘ, ਸੁਖਦੇਵ ਸਿੰਘ ਸੰਧੂ, ਅਤੇ ਨੰਬਰਦਾਰ, ਪੰਚ ਅਤੇ ਹੋਰ ਮੋਹਤਵਾਰ ਹਾਜਰ ਸਨ।

No comments: