BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਪੁਲਿਸ ਵਿੱਚ ਭਰਤੀ ਲਈ ਪ੍ਰੀ ਰਿਕਰੂਟਮੈਂਟ ਕੋਚਿੰਗ ਕੈਂਪ ਦੌਰਾਨ ਸਿਹਤ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ

ਇਸ ਕੈਂਪ ਦੌਰਾਨ 176 ਲੜਕੇ ਤੇ 104 ਲੜਕੀਆਂ ਨੇ ਉਠਾਇਆ ਲਾਭ
ਜਲੰਧਰ 28 ਜੂਨ (ਜਸਵਿੰਦਰ ਆਜ਼ਾਦ)- ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿੱਖਿਆ ਵਿਭਾਗ ਦੇ ਸਾਂਝੇ ਯਤਨਾ ਸਦਕਾ ਪੰਜਾਬ ਪੁਲਿਸ ਵਿਚ ਭਰਤੀ ਲਈ ਚਾਹਵਾਨ 10+2 ਪਾਸ ਲੜਕੇ ਤੇ ਲੜਕੀਆਂ ਲਈ ਦੂਜੇ ਪ੍ਰੀ-ਰਿਕਰੂਟਮੈਂਟ ਕੋਚਿੰਗ ਕੈਂਪ ਦੀ ਸੁਰੂਆਤ ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਚੌਕ ਜਲੰਧਰ ਵਿਖੇ ਕੀਤੀ ਗਈ ਜਿਸ ਵਿਚ 300 ਦੇ ਕਰੀਬ ਪੁਲਿਸ ਵਿਚ ਭਰਤੀ ਹੋਣ ਦੇ ਚਾਹਵਾਨ ਨੌਜਵਾਨ ਲੜਕੇ ਤੇ ਲੜਕੀਆਂ ਸਿਖਲਾਈ ਪ੍ਰਾਪਤ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਰਸ ਕੋਆਰਡੀਨੇਟਰ- ਕਮ-ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ੍ਰੀ ਸੁਰਜੀਤ ਲਾਲ ਨੇ ਦੱਸਿਆ ਕਿ ਇਸ ਪ੍ਰੀ ਰਿਕਰੂਮੈਂਟ ਕੋਚਿੰਗ ਕੈਂਪ ਵਿਚ ਸਾਬਕਾ ਫੌਜੀਆਂ ਅਤੇ ਸਕੂਲ ਦੇ ਸਰੀਰਿਕ ਸਿੱਖਿਆ ਅਧਿਆਪਕਾਂ ਵਲੋਂ ਨੌਜਵਾਨਾ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕੋਚਿੰਗ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ ਦੀਆਂ ਹਦਾਇਤਾਂ ਅਨੁਸਾਰ ਮੈਡੀਕਲ ਟੀਮ ਸਿਖਿਆਰਥੀਆਂ ਵਿਚ ਸਿਹਤ ਜਾਗਰੂਕਤਾ ਪੈਦਾ ਕਰ ਰਹੀ ਹੈ। ਉਨ੍ਹਾਂ ਅਗੇ ਦੱਸਿਆ ਕਿ ਇਸ ਤੋਂ ਇਲਾਵਾ ਕੈਪਟਨ(ਰਿਟਾ.) ਹਰਭਜਨ ਸਿੰਘ ਅਤੇ ਸੂਬੇਦਾਰ ਪਰਮਜੀਤ ਸਿੰਘ ਨੂੰ ਸਿਖਲਾਈ ਅਫਸਰ ਲਗਾਇਆ ਗਿਆ ਹੈ।
ਇਸ ਮੌਕੇ ਡਾ.ਭਾਵਨਾ ਅਤੇ ਡਾ.ਸੁਖਪਾਲ ਸਿੰਘ ਵਲੋਂ ਵਿਦਿਆਰਥੀਆਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਨ,ਡਾਇਟ,ਨਿਊਰੋ ਮਸਕੁਲਰ ਤਾਲਮੇਲ ਪੈਦਾ ਕਰਨ ਲਈ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਸੰਤੁਲਨ ਭੋਜਨ ਲੈਣ ਅਤੇ ਜੰਕ ਫੂਡ ਤੋਂ ਗੁਰੇਜ ਕਰਨ ਲਈ ਪ੍ਰੇਰਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਸ.ਹਰਿੰਦਰਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ,ਜਲੰਧਰ, ਕੈਪਟਨ(ਰਿਟਾ.) ਹਰਭਜਨ ਸਿੰਘ ਅਤੇ ਸੂਬੇਦਾਰ ਪਰਮਜੀਤ ਸਿੰਘ ਸ.ਪਰਮਜੀਤ ਸਿੰਘ ਮੁੱਖ ਕੋਚ , ਸ੍ਰੀ ਭੁਪਿੰਦਰ ਸਿੰਘ ,ਸ੍ਰੀ ਨਿਰਮਲ ਸਿੰਘ ਅਤੇ ਸ੍ਰੀ ਮਨਜੀਤ ਸਿੰਘ ਤੋਂ ਇਲਾਵਾ ਸਿਖਿਆਰਥੀ ਹਾਜ਼ਰ ਸਨ।

No comments: