BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

ਗੁਰੂਹਰਸਹਾਏ, 9 ਜੂਨ (ਮਨਦੀਪ ਸਿੰਘ ਸੋਢੀ) : ਜ਼ਿਲਾ ਫਿਰੋਜ਼ਪੁਰ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਅੱਜ ਡੀ.ਐਸ.ਪੀ.ਗੁਰੂਹਰਸਹਾਏ ਸੁਲੱਖਣ ਸਿੰਘ ਮਾਨ ਦੀ ਸੁਪਰਵਿਜਨ ਹੇਠ ਥਾਣਾ ਗੁਰੂਹਰਸਹਾਏ ਦੇ ਮੁਖੀ ਪ੍ਰਦੀਪ ਸਿੰਘ ਵੱਲੋਂ ਪੁਲਿਸ ਮੁਹਿੰਮ ਤੇਜ ਕਰਕੇ ਸਮਾਜ ਵਿਰੋਧੀ ਅਨਸਰਾਂ ਨੂੰ ਭਾਜਣਾ ਪਾ ਦਿੱਤੀਆਂ ਹਨ। ਛੇੜੀ ਗਈ ਇਸ ਮੁਹਿੰਮ ਤਹਿਤ ਥਾਣਾ ਗੁਰੂਹਰਸਹਾਏ ਪੁਲਿਸ ਵੱਲੋਂ ਡਕੈਤਾਂ ਤੇ ਚੋਰਾਂ ਨੂੰ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਨਾਕਾਬੰਦੀ ਦੌਰਾਨ ਮੰਗਲ ਸਿੰਘ ਪੁੱਤਰ ਬਹਾਲ ਸਿੰਘ, ਜੀਤਾ ਉਰਫ਼ ਕਾਕੂ ਪੁੱਤਰ ਰਾਮਾ ਉਰਫ਼ ਆਮਾ ਨੂੰ ਕਾਬੂ ਕੀਤਾ ਗਿਆ ਹੈ, ਜਿੰਨਾਂ ਤੋਂ ਪੁਲਿਸ ਨੇ ਪੁੱਛਪੜਤਾਲ ਦੌਰਾਨ ਇਲਾਕੇ ਅੰਦਰ ਕੀਤੀਆਂ ਗਈਆਂ ਵਾਰਦਾਤਾਂ ਵਿਚ ਦੋਸ਼ੀ ਪਾਇਆ ਗਿਆ ਹੈ। ਪੁੱਛਪੜਤਾਲ ਦੌਰਾਨ ਉਕਤ ਵਿਅਕਤੀਆਂ ਨੇ ਮੰਨਿਆ ਹੈ ਕਿ ਉਨਾਂ ਨੇ ਜੋਗਿੰਦਰ ਸਿੰਘ ਪੁੱਤਰ ਗੁਰਵੀਰ ਸਿੰਘ ਵਾਸੀ ਸਰੂਪ ਸਿੰਘ ਵਾਲਾ ਦੇ ਘਰ ਪਾੜ ਲਗਾ ਕੇ 2 ਸਿਲੰਡਰ ਅਤੇ 1800 ਰੁਪਏ ਨਗਦ ਚੋਰੀ ਕੀਤੇ ਸਨ। ਇਸ ਤੋਂ ਇਲਾਵਾ ਸੁਰਜੀਤ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਜੁਆਈ ਸਿੰਘ ਵਾਲਾ ਦੇ ਘਰ ਸਨ ਲਗਾ ਕੇ ਘਰ ਅੰਦਰ ਪੇਟੀ ਵਿਚ ਪਿਆ ਸੋਨਾ ਚੋਰੀ ਕੀਤਾ ਸੀ, ਜੋ ਪੁਲਿਸ ਪਾਰਟੀ ਨੇ ਚੋਰੀ ਕੀਤੇ ਗਏ ਸਮਾਨ ਵਿਚੋਂ ਕੁਝ ਚੀਜਾਂ ਬਰਾਮਦ ਕਰ ਲਈਆਂ ਹਨ, ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ.ਸੁਲੱਖਣ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਗਿਰੋਹ ਵਿਚ ਹੋਰ ਵੀ ਮੈਂਬਰ ਸ਼ਾਮਲ ਹਨ, ਜਿੰਨਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪਹਿਲਾਂ ਦਰਜ ਹੋਏ ਮੁਕੱਦਮਿਆਂ ਦੀ ਬੜੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ, ਜਿਸ ਵਾਸਤੇ ਸਪੈਸ਼ਲ ਥਾਣਾ ਗੁਰੂਹਰਸਹਾਏ ਅੰਦਰ ਇਕ ਪੁਲਿਸ ਪਾਰਟੀ ਤਿਆਰ ਕੀਤੀ ਗਈ ਹੈ, ਜਿੰਨਾਂ ਨੂੰ ਪੂਰੀ ਮੁਸ਼ਤੈਦੀ ਨਾਲ ਕੰਮ ਕਰਨ ਕਿਹਾ ਗਿਆ ਹੈ। ਗਿਰੋਹ ਦੇ ਜੋ ਵਿਅਕਤੀ ਹਾਲੇ ਤੱਕ ਨਹੀਂ ਫੜੇ ਗਏ ਉਨਾਂ ਨੂੰ ਜਲਦ ਫੜ ਲਿਆ ਜਾਵੇਗਾ।

No comments: