BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵਿਸ਼ਨੂੰ ਸ਼ਰਮਾਂ ਨੂੰ ਵਲੋਂ ਟਰਸੱਟ ਦੀਆਂ ਵੱਖ ਵੱਖ ਸਕੀਮਾਂ ਦਾ ਦੋਰਾ

ਪਟਿਆਲਾ 14 ਜੂਨ (ਬਿਊਰੋ)- ਸ਼੍ਰੀ ਵਿਸ਼ਨੂੰ ਸ਼ਰਮਾਂ ਚੇਅਰਮੈਨ ਇੰਪਰੂਵਮੈਂਟ ਟਰਸੱਟ ਪਟਿਆਲਾ ਨੇ ਅੱਜ ਟਰਸੱਟ ਦੀਆਂ ਵੱਖ ਵੱਖ ਸਕੀਮਾਂ ਦਾ ਦੋਰਾ ਕੀਤਾ ਜਿਨਾਂ ਵਿਚ ਸ਼੍ਰੀ ਪਟੇਲ ਇਨਕਲੇਵ, ਬੰਡੂਗਰ ਰੋਡ ਤੇ ਫਲੈਟਾਂ ਦਾ ਕੰਮ ਜਲਦੀ ਮੁਕੰਮਲ ਕਰਨ ਦੀ ਹਦਾਇਤ ਕੀਤੀ। ਮਹਾਰਾਜਾ ਯਾਦਵਿੰਦਰਾ ਇਨਕਲੇਵ ਗਰੁਪ ਹਾਊਸਿੰਗ ਤੇ ਹੋਰ ਖਾਲੀ ਪਲਾਟਾਂ ਦੀ ਬੋਲੀ ਛੇਤੀ ਕਰਨ ਲਈ ਸਕੀਮ ਭੇਜਣ ਲਈ ਕਿਹਾ। ਨਰਿੰਦਰਾ ਇਨਕਲੇਵ, ਤ੍ਰਿਪੜੀ ਰੋਡ ਵਿਚ ਵੀ ਖਾਲੀ ਪਲਾਂਟਾ ਦੀ ਬੋਲੀ ਲਈ ਸਕੀਮ ਭੇਜਣ ਲਈ ਕਿਹਾ। ਮਹਾਂਵੀਰ ਇਨਕਲੇਵ, ਸਰਹਿੰਦ ਰੋਡ ਤੇ 12 ਏਕੜ ਦੀ ਨਵੀਂ ਸਕੀਮ ਕਟ ਕੇ ਪਲਾਟ ਵੇਚਣ ਲਈ ਤਜਵੀਜ ਬਨਾਣ ਲਈ ਕਿਹਾ। ਸੇਵਾ ਸਿੰਘ ਠੀਕਰੀ ਵਾਲਾ ਨਗਰ ਵਿਖੇ ਫਲੈਟਾਂ ਦੀ ਉਸਾਰੀ ਜਲਦੀ ਮੁਕੰਮਲ ਕਰਨ ਦੀ ਹਦਾਇਤ ਕੀਤੀ। ਇਸ ਤੋਂ ਇਲਾਵਾ ਮਹਿੰਦਰਾ ਕਾਲਜ ਸਕੀਨ ਵਿਖੇ ਕੰਮ ਛੇਤੀ ਮੁਕੰਮਲ ਕਰਨ ਲਈ ਕਿਹਾ। ਸੁਰਿੰਦਰ ਕੌਰ ਬਾਦਲ ਸਕੀਮ ਕਬਾੜੀ ਮਾਰਕੀਟ ਵਾਲੀ ਜਗਾਂ ਦੀ ਤਜਵੀਜ ਬਣਾ ਕੇ ਭੇਜਣ ਲਈ ਕਿਹਾ। ਧਰਮਪੁਰਾ ਬਜਾਰ ਪੁਰਾਣੀ ਨਗਰ ਪਾਲਿਕਾ ਸਕੀਮ ਦੀਆਂ ਦੁਕਾਨਾਂ ਵੇਚਣ ਲਈ ਤਜਵੀਜ ਬਨਾਣ ਦੀ ਹਦਾਇਤ ਵੀ ਕੀਤੀ।

No comments: