BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੰਡੂ ਸਿੰਘਾ ਵਿੱਚ ਤਕੀਏ ਦਾ ਜੋੜ ਮੇਲਾ ਸ਼ੁਰੂ

ਦਰਬਾਰ ਪੀਰ ਬਾਬਾ ਗੈਬ ਗਾਜੀ
ਆਦਮਪੁਰ ਜੰਡੂ ਸਿੰਘਾ 29 ਜੂਨ (ਅਮਰਜੀਤ ਸਿੰਘ)- ਦਰਗਾਹ ਬਾਬਾ ਪੀਰ ਗੈਬ ਗਾਜੀ ਪਿੰਡ ਜੰਡੂ ਸਿੰਘਾ ਜਲੰਧਰ ਦੇ ਮਕੱਦਸ ਦਰਬਾਰ ਤੇ ਸਲਾਨਾਂ ਜੋੜ ਮੇਲਾ (ਮੇਲਾ ਤਕੀਏ ਦਾ) 30 ਜੂਨ ਅਤੇ 1 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਜਿਸਦੇ ਸਬੰਧ ਵਿੱਚ 30 ਜੂਨ ਨੂੰ 10 ਤੋਂ 12 ਵਜੇ ਤੱਕ ਮਹਿਫਿਲ ਏ ਕਵਾਲੀ, 12 ਤੋਂ 2 ਵਜੇ ਤੱਕ ਨਕਲਾਂ ਦਾ ਪ੍ਰੋਗਰਾਮ, 2 ਤੋਂ ਸ਼ਾਮ 5 ਵਜੇ ਤੱਕ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਪ੍ਰਬੰਧਕਾਂ ਨੇ ਦਸਿਆ ਕਿ 1 ਜੁਲਾਈ ਨੂੰ 10 ਤੋਂ 1 ਸਵੇਰੇ ਨਕਲਾਂ ਦਾ ਪ੍ਰੋਗਰਾਮ ਹੋਵੇਗਾ, 2 ਤੋਂ ਸ਼ਾਮ 5 ਵਜੇ ਤੱਕ ਸਭਿਆਚਾਰਕ ਸਮਾਗਮ ਕਰਵਾਇਆ ਜਾਵੇਗਾ। ਜਿਸ ਵਿੱਚ ਮਾਨ ਸਾਬ, ਬੂਟਾ ਜੰਡੂ ਸਿੰਘੀਆ, ਡਿਊਟ ਜੋੜੀ ਅਮਰ ਅਰਸ਼ੀ ਅਤੇ ਨਰਿੰਦਰ ਜੋਤ, ਵਿੱਕੀ ਸਾਰੰਗ, ਵਿਜੈ ਜੰਡੂ ਸਿੰਘਾ ਆਪਣੇ ਫੱਨ ਦਾ ਮੁਜਾਹਰਾਂ ਕਰਨਗੇ। ਪ੍ਰਬੰਧਕਾਂ ਨੇ ਦਸਿਆ ਕਿ 1 ਜੁਲਾਈ ਨੂੰ ਸ਼ਾਮ 4 ਵਜੇ ਪਟਕੇ ਦੀ ਕੁਸ਼ਤੀ ਕਰਵਾਈ ਜਾਵੇਗੀ, ਜਿਸਦੇ ਜੇਤੂ ਪਹਿਵਾਨ ਨੂੰ ਕਮੇਟੀ ਵੱਲੋਂ ਫਰੀਕ ਸਿੰਘ ਸੰਘਾ ਦੇ ਪਰਿਵਾਰ ਦੇ ਸਹਿਯੋਗ ਨਾਲ ਮੋਟਰਸਾਇਕਲ ਇਨਾਮ ਵੱਜੋਂ ਦਿਤਾ ਜਾਵੇਗਾ। ਕੁਸ਼ਤੀ ਮੁਕਾਬਲੇ ਮੋਕੇ ਵਿਧਾਇਕ ਕਰਤਾਰਪੁਰ ਸਰਵਣ ਸਿੰਘ ਫਿਲੋਰ ਜੈਤੂ ਟੀਮਾਂ ਨੂੰ ਪ੍ਰਬੰਧਕਾਂ ਦੀ ਹਾਜਰੀ ਵਿੱਚ ਇਨਾਮਾਂ ਦੀ ਵੰਡ ਕਰਨਗੇ। ਬਾਬਾ ਜੀ ਦਾ ਲੰਗਰ ਦੋਵੇਂ ਦਿਨ ਅਤੁੱਟ ਵਰਤੇਗਾ। ਇਹ ਜਾਣਕਾਰੀ ਦਰਗਾਹ ਪੀਰ ਬਾਬਾ ਗੈਬ ਗਾਜੀ ਜੰਡੂ ਸਿੰਘਾ ਰਜਿ. ਜਲੰਧਰ ਦੀ ਸਮੂਹ ਪ੍ਰੰਬਧਕ ਕਮੇਟੀ ਵੱਲੋਂ ਦਿਤੀ ਗਈ।

No comments: