BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੀਟੀ ਗਰੁੱਪ ਆਫ ਇੰਸਟੀਚਿਊਸ਼ਨ ਦੀ ਪ੍ਰੋਫੈਸਰ 'ਭਾਰਤ ਜੋਤੀ ਅਵਾਰਡ' ਨਾਲ ਸਨਮਾਨਿਤ

  • ਡਾ ਮੰਜੂ ਬਾਲਾ ਨੂੰ ਵਧੀਆ ਕਾਰਗੁਜ਼ਾਰੀ ਅਤੇ ਸਮਾਜ ਲਈ ਸੇਵਾਵਾਂ ਕਰਨ ਲਈ ਕੀਤਾ ਗਿਆ ਸਨਮਾਨਿਤ
  • 55 ਐਵਾਰਡ ਧਾਰਕਾਂ ਵਿੱਚੋਂ ਪੰਜਾਬ ਦੀ ਇੱਕੋ ਇੱਕ ਐਵਾਰਡ ਧਾਰਕ ਹਨ ਡਾ. ਮੰਜੂ ਬਾਲਾ
ਜਲੰਧਰ 17 ਜੂਨ (ਜਸਵਿੰਦਰ ਆਜ਼ਾਦ)- ਸੀਟੀ ਇੰਸਟੀਚਿਊਟ ਆਫ ਇੰਜਨੀਅਰਿੰਗ, ਮੈਨੇਜਮੈਂਟ ਅਤੇ ਤਕਨਾਲੋਜੀ, ਸ਼ਾਹਪੁਰ ਦੀ ਪ੍ਰੋਫੈਸਰ ਡਾ. ਮੰਜੂ ਬਾਲਾ ਨੂੰ 'ਭਾਰਤ ਜੋਤੀ ਐਵਾਰਡ' ਨਾਲ ਸਮਾਨਿਤ ਕੀਤਾ ਗਿਆ। ਇਹ ਅਵਾਰਡ ਇੰਡੀਆ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿੱਚ ਆਯੋਜਿਤ 'ਇਕਨਾਮਿਕ ਗਰੋਥ ਐੰਡ ਨੈਸ਼ਨਲ ਇੰਟੀਗਰੇਸ਼ਨ' 'ਤੇ ਅਧਾਰਿਤ ਸੈਮੀਨਾਰ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਅਤੇ ਸਮਾਜ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਦਿੱਤਾ ਗਿਆ।
ਉਹਨਾਂ ਨੂੰ ਇਹ ਐਵਾਰਡ ਇਸ ਸਮਾਗਮ ਦੇ ਚੀਫ ਗੈਸਟ ਤਾਮਿਲਨਾਡੂ ਅਤੇ ਅਸਾਮ ਦੇ ਸਾਬਕਾ ਗਵਰਨਰ ਡਾ. ਭੀਸ਼ਮ ਨਰਾਇਣ ਸਿੰਘ ਨੇ ਦਿੱਤਾ। ਇਸ ਸਮਾਗਮ ਵਿੱਚ ਜਿੱਥੇ ਸਾਬਕਾ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਸਾਬਕਾ ਗਵਰਨਰ ਸ਼੍ਰੀ ਸ਼ਿਵਰਾਜ ਪਾਟਿਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਉੱਥੇ ਹੀ ਸਾਬਕਾ ਚੋਣ ਕਮਿਸ਼ਨਰ ਸ਼੍ਰੀ ਜੀ.ਵੀ.ਜੀ. ਕ੍ਰਿਸ਼ਨਾਮੂਰਤੀ. ਹਿਮਾਚਲ ਦੇ ਸੇਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਕੌਲ ਸਿੰਘ ਠਾਕੁਰ ਅਤੇ ਸੀਬੀਆਈ ਦੇ ਸਾਬਕਾ ਡਾਇਰੈਕਟਰ ਸ਼੍ਰੀ ਜੋਗਿੰਦਰ ਸਿੰਘ ਮੁੱਖ ਪਤਵੰਤਿਆ ਦੇ ਤੌਰ ਤੇ ਪਹੁੰਚੇ।
ਇੱਥੇ ਰਿਸਰਚ, ਸਿੱਖਿਆ ਅਤੇ ਸਮਾਜਿਕ ਸੇਵਾਵਾਂ ਨਾਲ ਸਬੰਧਿਤ ਵੱਖ ਵੱਖ ਰਾਜਾਂ ਤੋਂ ਆਏ 55 ਵਿਦਵਾਨਾਂ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਹਿਮਾਚਲ ਦੇ ਸੇਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਕੌਲ ਸਿੰਘ ਠਾਕੁਰ ਨੂੰ ਵੀ ਸਨਮਾਨ ਦਿੱਤਾ ਗਿਆ।
ਇਹ ਐਵਾਰਡ ਸਰਵੇ ਅਧਾਰਿਤ ਸੀ ਜਿਸ ਵਿੱਚ ਸਮਾਜ ਲਈ ਕੰਮ ਕਰਨ ਵਾਲੇ ਨੂੰ ਨੋਮੀਨੇਟ ਕਰਨਾ ਸੀ। ਇਹ ਨੋਮੀਨੇਸ਼ਨ ਸਿਰਫ ਉਹ ਵਿਅਕਤੀ ਕਰ ਸਕਦਾ ਸੀ ਜਿਸ ਨੇ ਕਿਸੇ ਦੀ ਮਦਦ ਲਈ ਹੋਵੇ ਅਤੇ ਉਹ ਹੋਰ ਵੀ ਵਿਅਕਤੀਆਂ ਦੀ ਮਦਦ ਕਰਦਾ ਹੋਵੇ। ਇਸ ਤੋਂ ਬਾਅਦ ਭਾਰਤ ਜੋਤੀ ਐਵਾਰਡ ਕਮੇਟੀ ਨੇ 55 ਵਿਅਕਤੀਆਂ ਨੂੰ ਉਹਨਾਂ ਦੀ ਨਾਮੀਨੇਸ਼ਨ ਅਤੇ ਬਾਇਓ-ਡਾਟਾ ਦੇ ਅਧਾਰ ਤੇ ਫਾਈਨਲ ਕੀਤਾ ਗਿਆ। ਡਾ. ਮੰਜੂ ਬਾਲਾ ਵਿਦਿਆਰਥੀਆਂ ਨੂੰ ਮੁਫਤ ਪੜਾ ਕੇ ਆਪਣੀਆਂ ਸੇਵਾਵਾਂ ਦੇਣ ਦੇ ਨਾਲ ਨਾਲ ਮੁਫਤ ਕਿਤਾਬਾਂ ਅਤੇ ਡਾਕਟਰਾਂ ਸਹੂਲਤਾਂ ਵੀ ਦੇ ਰਹੀ ਹੈ। ਡਾ. ਬਾਲਾ ਨੇ ਦੱਸਿਆ ਕਿ ਇਸ ਐਵਾਰਡ ਨੇ ਮੈਨੂੰ ਹੋਰ ਇਹੋ ਜਿਹੇ ਨਵੇਂ ਕੰਮ ਕਰਨ ਲਈ ਪ੍ਰੇਰਿਆ ਹੈ। ਉਹਨਾਂ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰੇ ਇਹਨਾਂ ਕੰਮਾਂ ਨੂੰ ਪਛਾਣ ਮਿਲੀ ਹੈ ਅਤੇ ਮੇਰੀਆਂ ਸੇਵਾਵਾਂ ਨੂੰ ਸਰਾਹਿਆ ਗਿਆ ਹੈ। ਉਹ ਭਵਿੱਖ ਵਿੱਚ ਵੀ ਸਮਾਜਿਕ ਸੇਵਾਵਾਂ ਜਾਰੀ ਰੱਖਣਗੇ।
ਜ਼ਿਕਰਯੋਗ ਹੈ ਕਿ ਡਾ. ਬਾਲਾ ਨੇ 2013 ਅਤੇ 2016 ਵਿੱਚ ਇੰਡੀਅਨ ਸੋਸਾਇਟੀ ਆਫ ਟੈਕਨੀਕਲ ਐਜੂਕੇਸ਼ਨ  ਦੁਆਰਾ ਬੈਸਟ ਟੀਚਰ ਐਵਾਰਡ ਵੀ ਜਿੱਤਿਆ ਹੋਇਆ ਹੈ।
ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਅਤੇ ਡਾਇਰੈਕਟਰ ਕੈਂਪਸ ਡਾ. ਪੀ.ਐਸ.ਬੇਦੀ ਨੇ ਡਾ. ਮੰਜੂ ਬਾਲਾ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

No comments: