BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਨੀਸ਼ ਸਸੋਦੀਆ ਦੀ ਗ੍ਰਿਫਤਾਰੀ ਦੀ ਕੀਤਾ ਆਪ ਆਗੂ ਮਲਕੀਤ ਥਿੰਦ ਵੱਲੋ ਨਿਖੇਥੀ

ਮਲਕੀਤ ਥਿੰਦ
ਗੁਰੂਹਰਸਹਾਏ 26 ਜੂਨ (ਮਨਦੀਪ ਸਿੰਘ ਸੋਢੀ)- ਦਿਲੀ ਦੇ ਆਪ ਆਦਮੀ ਪਾਰਟੀ ਦੇ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਅਤੇ ਆਪ ਦੇ ਐਮ.ਐਲ.ਏ. ਦੀ ਬਿਨਾਂ ਵਜਾਂ ਦਿਲੀ ਪੁਲਿਸ ਵੱਲੋ ਕੀਤੀ ਗ੍ਰਿਫਤਾਰੀ ਤੇ ਆਮ ਆਦਮੀ ਪਾਰਟੀ ਦੇ ਹਲਕਾ ਗੁਰੂਹਰਸਹਾਏ ਦੇ ਸੀਨੀਅਰ ਆਗੂ ਮਲਕੀਤ ਥਿੰਦ ਵੱਲੋ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਙਨਾਂ ਕਿਹਾ ਕਿ ਮੋਦੀ ਸਰਕਾਰ ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋ ਕੀਤੇ ਜਾ ਰਹੇ ਵਿਕਾਸ ਕੰਮਾਂ ਤੋਂ ਬੁਖਲਾਈ ਹੋਈ ਹੈ। ਇਹੀ ਕਾਰਨ ਹੈ ਕਿ ਉਥੇ ਆਪ ਦੇ ਆਗੂਆਂ ਤੇ ਵਿਧਾਇਕਾਂ ਨੂੰ ਬਿਨਾਂ ਵਜਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਹਰ ਕੰਮ ਵਿੱਚ ਅੜਿਕਾ ਪਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਥਿੰਦ ਨੇ ਕਿਹਾ ਕਿ ਮੋਦੀ ਜੀ ਨੂੰ ਬਦਲੇ ਦੀ ਰਾਜਨੀਤੀ ਛੱਡ ਕੇ ਸਾਫ ਸੁਥਰੀ ਰਾਜਨੀਤੀ ਕਰਨੀ ਚਾਹੀਦੀ ਹੈ ਕਿ ਉਹ ਦਿਲੀ ਸਰਕਾਰ ਨੂੰ ਸਹਿਯੋਗ ਦੇਵੇ।

No comments: