BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੋਕਾਂ ਦੇ ਹਰਮਨ ਪਿਆਰੇ ਸਨ- ਪ੍ਰੋਫੈਸਰ ਗੁਰਪ੍ਰਤਾਪ ਸਿੰਘ ਕਪੂਰ ਪਿੰਡ

01 ਜੁਲਾਈ 2016 ਨੂੰ ਕਪੂਰ ਪਿੰਡ ਵਿਖੇ ਹੋਵੇਗੀ, ਅੰਤਿਮ ਰਸਮ
ਸਵ. ਪ੍ਰੋਫੈਸਰ ਗੁਰਪ੍ਰਤਾਪ ਸਿੰਘ ਕਪੂਰ ਪਿੰਡ।
ਆਦਮਪੁਰ ਜੰਡੂ ਸਿੰਘਾ 29 ਜੂਨ (ਅਮਰਜੀਤ ਸਿੰਘ)- ਪ੍ਰੋਫੈਸਰ ਗੁਰਪ੍ਰਤਾਪ ਸਿੰਘ ਦਾ ਜਨਮ ਟਕਸਾਲੀ ਅਕਾਲੀ ਆਗੂ ਸਵ. ਮਾਸਟਰ ਸੋਹਣ ਸਿੰਘ ਦੇ ਘਰ ਮਾਤਾ ਪ੍ਰਕਾਸ਼ ਕੋਰ ਦੀ ਕੁੱਖੋਂ 01-04-2065 ਨੂੰ ਉਨਾਂ ਦੇ ਜੱਦੀ ਪਿੰਡ, ਕਪੂਰ ਪਿੰਡ ਜਲੰਧਰ ਵਿਖੇ ਹੋਇਆ। ਪ੍ਰੋਫੈਸਰ ਸਾਹਿਬ ਸਭ ਦੇ ਹਰਮਨ ਪਿਆਰੇ ਦੋਸਤ ਸਨ। ਉਨਾਂ ਨੇ 10ਵੀਂ ਕਲਾਸ ਤੱਕ ਦੀ ਵਿਦਿਆ ਪਿੰਡ ਈਸ਼ਰਵਾਲ ਦੇ ਸਕੂਲ ਵਿੱਚੋਂ ਹਾਸਲ ਕੀਤੀ, ਅਤੇ ਐਮ.ਏ ਪੰਜਾਬੀ ਦੀ ਡਿਗਰੀ ਜੀ.ਐਨ.ਡੀ.ਯੂ ਅਮ੍ਰਿਤਸਰ ਦੇ ਅਧੀਨ ਕੀਤੀ। ਪ੍ਰੋਫੈਸਰ ਸਾਹਿਬ ਨੇ ਭਾਈ ਗੁਰਦਾਸ ਜੀ ਦੀਆਂ ਵਾਂਰਾ ਤਹਿਤ ਪੀ.ਐਚ.ਡੀ ਦੀ ਡਿਗਰੀ ਪੰਜਾਬੀ ਯੂਨੀਵਰਸਿਟੀ  ਪਟਿਆਲਾ ਤੋਂ ਕੀਤੀ, ਅਤੇ ਉਨਾਂ ਤ੍ਰਾਵੇਡੀਅਨ ਲੈਂਗੂਇਸਟਿਕ ਨਾਂਅ ਦੀ ਸੰਸਥਾ ਅਧੀਨ ਤਰਾਵੈਦਰਮ ਚੈਨੱਈ, ਹੈਦਰਾਬਾਦ, ਚਦੈਂਬਰਮ ਆਦਿ ਸ਼ਹਿਰਾਂ ਦੀਆਂ ਕਾਨਫਰੰਸਾਂ ਵਿੱਚ ਵੀ ਹਿੱਸਾ ਲਿਆ। ਪੀ.ਐਚ.ਡੀ ਦੀ ਡਿਗਰੀ ਕਰਨ ਉਪਰੰਤ ਲਾਇਲਪੁਰ ਖਾਲਸਾ ਕਾਲਜ ਵਿਖੇ ਇਨਾਮ ਵੰਡ ਸਮਾਰੋਹ ਦੋਰਾਨ ਪ੍ਰਿੰਸੀਪਲ ਗੁਰਪਿੰਦਰ ਸਿੰਘ ਸਮਰਾ ਅਤੇ ਸਮੂਹ ਕਾਲਜ ਸਟਾਫ ਦੁਆਰਾ ਪ੍ਰੋਫੈਸਰ ਸਾਹਿਬ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਪ੍ਰੋਫੈਸਰ ਗੁਰਪ੍ਰਤਾਪ ਸਿੰਘ ਕਪੂਰ ਪਿੰਡ ਨੇ ਕਰੀਬ 28 ਸਾਲ ਲਾਇਲਪੁਰ ਕਾਲਜ ਜਲੰਧਰ ਵਿੱਚ ਬਤੋਰ ਪ੍ਰੋਫੈਸਰ ਆਪਣੀਆਂ ਸੇਵਾਵਾਂ ਵਿਦਿਆਰਥੀਆਂ ਨੂੰ ਦਿਤੀਆਂ। ਜਿਕਰਯੋਗ ਹੈ ਕਿ 22 ਜੂਨ 2016 ਨੂੰ ਪ੍ਰੋਫੈਸਰ ਗੁਰਪ੍ਰਤਾਪ ਸਿੰਘ ਦਾ ਦੇਹਾਂਤ ਹੋ ਗਿਆ ਸੀ। ਤਿਨਾਂ ਦੇ ਨਮਿਤ ਪਾਠ ਦੇ ਭੋਗ ਉਨਾਂ ਦੇ ਗ੍ਰਹਿ ਵਿਖੇ 1 ਜੁਲਾਈ 2016 ਨੂੰ ਪੈਣਗੇ, ਉਪਰੰਤ ਅੰਤਿਮ ਅਰਦਾਸ ਦੀ ਰਸਮ ਬਾਅਦ ਦੁਪਿਹਰ 12 ਵਜੇ ਗੁਰਦੁਆਰਾ ਸਿੰਘ ਸਭਾ ਕਪੂਰ ਪਿੰਡ ਜਲੰਧਰ ਵਿਖੇ 1 ਜੁਲਾਈ 2016 ਨੂੰ ਹੋਵੇਗੀ। ਪ੍ਰੋਫੈਸਰ ਗੁਰਪ੍ਰਤਾਪ ਸਿੰਘ ਆਪਣੇ ਪਿੱਛੇ ਪਤਨੀ ਕੁਲਦੀਪ ਸਿੰਘ, ਬੇਟੀਆਂ ਸਰਬਜੀਤ ਕੋਰ, ਪ੍ਰੱਬਜੀਤ ਕੋਰ, ਬੇਟਾ ਜਸਪ੍ਰੀਤ ਸਿੰਘ ਛੱਡ ਗਏ ਹਨ। ਇਹ ਜਾਣਕਾਰੀ ਪ੍ਰੋਫੈਸਰ ਗੁਰਪ੍ਰਤਾਪ ਸਿੰਘ ਦੇ ਅਜੀਜ ਮਿੱਤਰ ਸ. ਗੁਰਨਾਮ ਸਿੰਘ ਕਪੂਰ ਪਿੰਡ ਨੇ ਦਿਤੀ।

No comments: