BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਐਸੋਸੀਏਸ਼ਨ ਦੀ ਮੀਟਿੰਗ ਆਯੋਜਿਤ

ਹੁਸ਼ਿਆਰਪੁਰ, 11 ਜੂਨ (ਤਰਸੇਮ ਦੀਵਾਨਾ)- ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਕੁਲਭੂਸ਼ਨ ਪ੍ਰਕਾਸ਼ ਸਿੰਘ ਸੈਣੀ ਸੀਨੀਅਰ ਪ੍ਰਧਾਨ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਇਸ ਮੌਕੇ ਐਸੋਸੀਏਸ਼ਨ ਵਿੱਚ ਨਵੇਂ ਸ਼ਾਮਿਲ ਹੋਏ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਗਿਆਨ ਸਿੰਘ ਠੱਕਰਵਾਲ ਨੇ ਕੈਸ਼ਲੈਸ ਹੈਲਥ ਸਕੀਮ ਦੀ ਨਿਖੇਧੀ ਕੀਤੀ ਤੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦਾ ਇਲਾਜ ਠੀਕ ਢੰਗ ਨਾਲ ਕਰਵਾਇਆ ਜਾਵੇ, ਡੀ.ਏ ਦਾ ਬਕਾਇਆ ਜਲਦ ਤੋਂ ਜਲਦ ਦਿੱਤਾ ਜਾਵੇ, ਮੈਡੀਕਲ ਭੱਤਾ 2500 ਰੁਪਏ ਕੀਤਾ ਜਾਵੇ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਅਤੇ ਰੋਡਵੇਜ਼ ਅੰਦਰ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ। ਇਸ ਮੌਕੇ ਸੁਰਿੰਦਰ ਸਿੰਘ ਐਨ.ਆਰ.ਆਈ ਸਾਬਕਾ ਪ੍ਰਧਾਨ ਕੰਡਕਟਰ ਯੂਨੀਅਨ ਨੂੰ ਇਸ ਐਸੋਸੀਏਸ਼ਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਰੋਡੇਵਜ਼ ਦੀਆਂ ਖਾਲੀਆਂ ਅਸਾਮੀਆਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਣਾ ਚਾਹੀਦਾ ਹੈ। ਇਸ ਮੌਕੇ ਸੁਰਜੀਤ ਸਿੰਘ, ਠਾਕੁਰ ਦਾਸ, ਸੁਰਿੰਦਰਜੀਤ ਭਾਪਾ, ਰਾਮ ਦਾਸ, ਅਵਤਾਰ ਸਿੰਘ ਝਿੰਗੜ, ਵਿਨੋਦ ਕੁਮਾਰ, ਹਰਭਜਨ ਸਿੰਘ ਦੂਹੜੇ, ਕੁਲਦੀਪ ਸਿੰਘ, ਗਿਆਨ ਸਿੰਘ, ਕਮਲਜੀਤ ਕੈਸ਼ੀਅਰ, ਪ੍ਰੇਮ ਸਿੰਘ, ਬਾਬਾ ਸੰਸਾਰ ਸਿੰਘ, ਬੀਰਬਲ ਪ੍ਰੇਮ ਸਿੰਘ ਆਦਿ ਵੀ ਹਾਜ਼ਰ ਸਨ। ਆਗੂਆਂ ਨੇ ਦੱਸਿਆ ਕਿ ਅਗਲੀ ਮੀਟਿੰਗ 11 ਜੁਲਾਈ ਨੂੰ ਹੋਵੇਗਾ।

No comments: