BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਸ਼ਿਆ ਰੂਪੀ ਅਤਵਾਦ ਨੂੰ ਜਨਮ ਦੇ ਕੇ ਅਕਾਲੀ ਭਾਜਪਾ ਸਰਕਾਰ ਨੇ ਕੀਤਾ ਪੰਜਾਬ ਦਾ ਮਹੌਲ ਖਰਾਬ:-ਸੰਨੀ ਰੰਧਾਵਾ

ਆਪ ਦੇ ਸੀਨੀਅਰ ਆਗੂ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ
ਆਮ ਆਦਮੀ ਪਾਰਟੀ ਦੇ ਆਗੂਆ ਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ
ਰਮਦਾਸ 15 ਜੂਨ (ਰਜਿੰਦਰ ਭਗਤ)- ਹਲਕਾ ਅਜਨਾਲਾ ਦੇ ਪਿੰਡ ਅਵਾਣ ਵਿਖੇ ਆਪ ਪਾਰਟੀ ਦੇ ਆਗੂ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਸਰਕਲ ਇੰਚਾ: ਕੈਪਟਨ ਕਸ਼ਮੀਰ ਸਿੰਘ ਦੇ ਗ੍ਰਹਿ ਵਿਖੇ ਇੱਕ ਵਿਸ਼ਾਲ ਮੀਟਿੰਗ ਹੋਈ ਜਿਸ ਵਿੱਚ ਆਪ ਪਾਰਟੀ ਦੇ ਆਗੂਆ, ਵਰਕਰਾਂ ਤੇ ਕਿਸਾਨਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆ ਸੰਨੀ ਰਾਜਪ੍ਰੀਤ ਰੰਧਾਵਾ ਨੇ ਕਿਹਾ ਕਿ ਪੰਜਾਬ ਬਦਅਮਨੀ ਦੇ ਦੌਰ ਵਿੱਚੋ ਗੁਜਰ ਰਿਹਾ ਹੈ, ਪੰਜਾਬ ਦਾ ਹਰ ਵਰਗ ਰੁੜਨ ਦੇ ਕੰਢੇ ਤੇ ਹੈ। ਉਹਨਾ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਕਿਸਾਨਾ ਨੁੰ ਮੰਡੀਆ ਵਿੱਚ ਰੋਲ ਕੇ ਰੱਖ ਦਿੱਤਾ ਹੈ ਤੇ ਅਜੇ ਤੱਕ ਕਿਸਾਨਾਂ ਨੂੰ ਅਪਣੀ ਹਾੜ੍ਹੀ ਦੀ ਫਸਲ ਦੇ ਪੈਸੇ ਵੀ ਪੂਰੇ ਨਹੀ ਮਿਲ ਸਕੇ ਤੇ ਕਿਸਾਨ ਵੀ ਦਿਨ ਬ-ਦਿਨ ਕਰਜੇ ਦੀ ਮਾਰ ਹੇਠ ਆ ਰਹੇ ਹਨ ਤੇ ਖੁਦ ਕੁਸ਼ੀਆ ਕਰਨ ਲਈ ਮਜਬੂਰ ਹੋ ਚੁੱਕੇ ਹਨ। ਪਰ ਕੁੰਭ ਕਰਨੀ ਨੀਂਦ ਸੁੱਤੀ ਮੋਜੂਦਾ ਸਰਕਾਰ ਬੇਪਰਵਾਹ ਹੋ ਕੇ ਤਮਾਸ਼ਾ ਵੇਖ ਰਹੀ ਹੈ। ਉਹਨਾ ਕਿਹਾ ਕਿ ਦੂਜੇ ਪਾਸੇ ਪੰਜਾਬ ਵਿੱਚ ਅਪਰਾਧਿਕ ਘਟਨਾਵਾਂ ਦਿਨੋ ਦਿਨ ਵੱਧ ਰਹੀਆ ਹਨ ਜਿਸ ਕਾਰਨ ਲੋਕ ਖੌਫ ਦੀ ਜਿੰਦਗੀ ਬਤੀਤ ਕਰ ਰਹੇ ਹਨ। ਸ; ਰੰਧਾਵਾ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਨਸ਼ਿਆ ਰੂਪੀ ਅਤਵਾਦ ਨੂੰ ਜਨਮ ਦੇ ਕੇ ਪੰਜਾਬ ਦਾ ਮਹੌਲ ਖਰਾਬ ਕਰ ਦਿੱਤਾ ਹੈ। ਪੰਜਾਬ ਦੇ ਨੌਜਵਾਨ ਨਸ਼ਈ, ਚੋਰ, ਕਾਤਲ  ਤੇ ਗੈਗਸਟਾਰ ਬਣ ਕੇ ਆਪਣੀ ਜਿੰਦਗੀ ਖਰਾਬ ਕਰ ਰਹੇ ਹਨ। ਜਿਸ ਦੀ ਜਿੰਮੇਵਾਰ ਸਿਰਫ ਤੇ ਸਿਰਫ ਅਕਾਲੀ ਭਾਜਪਾ ਗੱਠਜੋੜ ਸਰਕਾਰ ਹੀ ਹੈ। ਰੰਧਾਵਾ ਨੇ 'ਆਪ' ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਨ ਤਾਂ ਜੋ 2017 ਦੀਆਂ ਵਿਧਾਨ ਸਭਾ ਚੋਣਾ 'ਚ ਆਪ ਦੀ ਸਰਕਾਰ ਬਣਾ ਕੇ ਪੰਜਾਬ ਵਿੱਚ ਅਮਨ ਸ਼ਾਤੀ ਤੇ ਕਾਨੂੰਨ ਦੀ ਵਿਵਸਥਾ ਨੂੰ ਸਹੀ ਕੀਤਾ ਜਾ ਸਕੇ। ਇਸ ਮੌਕੇ ਸੁਖਵਿੰਦਰ ਸਿੰਘ ਪੰਂਨੂ, ਕਸ਼ਮੀਰ ਸਿੰਘ ਸਾਬਕਾ ਸਰਪੰਚ ਅਵਾਣ, ਲਖਵਿੰਦਰ ਸਿੰਘ ਲੱਖਾ, ਸੁਰਜੀਤ ਸਿੰਘ, ਗੁਰਨਾਮ ਸਿੰਘ, ਬੀਰ ਸਿੰਘ, ਬਲਵਿੰਦਰ ਸਿੰਘ ਜੋਗੀ, ਗੁਰਮੀਤ ਸਿੰਘ ਸਾਬਕਾ ਏ.ਐਸ.ਆਈ, ਬਾਬਾ ਸਤਨਾਮ ਸਿੰਘ ਫੌਜੀ, ਬਲਵਿੰਦਰ ਸਿੰਘ, ਮਾ: ਸਤਨਾਮ ਸਿੰਘ, ਹੈੱਡ ਮਾਸਟਰ ਸੁਖਦੇਵ ਸਿੰਘ, ਤਾਰਾ ਸਿੰਘ, ਜਸਵੰਤ ਸਿੰਘ ਜੱਸਾ, ਸੇਵਾ ਮੁਕਤ ਅੇੈਸ.ਡੀ. ਓ, ਗੁਰਪ੍ਰੀਤ ਸਿੰਘ ਗੋਪੀ, ਦਿਲਬਾਗ ਸਿੰਘ ਫੌਜੀ, ਮਾ: ਚਰਨਜੀਤ ਸਿੰਘ, ਭੁਪਿੰਦਰ ਸਿੰਘ ਬਾਜਵਾ, ਨਿਰਮਲ ਸਿੰਘ ਨਿੰਮਾ, ਹਰਭਜਨ ਸਿੰਘ, ਬਲਦੇਵ ਸਿੰਘ, ਮਹਿੰਦਰ ਸਿੰਘ, ਬਲਵਿੰਦਰ ਕੁਮਾਰ, ਸਾਧਾ ਸਿੰਘ, ਹਰਦੇਵ ਸਿੰਘ, ਬਲਰਾਜ ਸਿੰਘ, ਕਿਸ਼ਨ ਸਿੰਘ ਆਦਿ ਹਾਜਰ ਸਨ।

No comments: