BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਨਾਰਦਾਣਾ ਚੌਂਕ ਸ਼ਾਪਕੀਪਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ

ਪਟਿਆਲਾ 25 ਜੂਨ (ਜਸਵਿੰਦਰ ਆਜ਼ਾਦ)- ਅਨਾਰਦਾਣਾ ਚੌਂਕ ਸ਼ਾਪਕੀਪਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅੱਜ ਗੁਰਦੁਆਰਾ ਸ੍ਰੀ ਅਕਾਲਗੜ ਸਾਹਿਬ ਪਟਿਆਲਾ ਵਿਖੇ ਐਸੋਸੀਏਸ਼ਨ ਦੇ ਸਰਪ੍ਰਸਤ ਡਾ. ਭਾਈ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਐਸੋਸੀਏਸ਼ਨ ਦੇ ਸਮੂਹ ਮੈਂਬਰ ਸਾਹਿਬਾਨ ਦੇ ਪਤੇ (ਐਡਰੈਸ) ਅਤੇ ਰੰਗੀਨ ਫੋਟੋ ਵਾਲਾ ਕੈਲੰਡਰ ਜਾਰੀ ਕੀਤਾ ਗਿਆ, ਤਾਂਕਿ ਸਮੂਹ ਦੁਕਾਨਦਾਰ ਆਪਣੀ-ਆਪਣੀ ਦੁਕਾਨ ਤੇ ਲਗਾ ਸਕਣ ਅਤੇ ਲੋੜ ਪੈਣ ਤੇ ਫੋਨ ਰਾਹੀਂ ਸੰਪਰਕ ਕਰ ਸਕਣ। ਛੇ ਰਸਤੇ ਦੇ ਲਾਂਘੇ ਅਨਾਰਦਾਣਾ ਚੌਂਕ ਵਿੱਚ ਪਾਰਕ ਦੇ ਨਾਲ ਸਿਰਫ ਇੱਕ ਹੀ ਪਿਸ਼ਾਬ ਘਰ ਹੈ, ਉਸ ਦੀ ਮਾੜੀ ਅਤੇ ਗੰਦੀ ਹਾਲਤ ਤੇ ਇਲਾਕਾ ਨਿਵਾਸੀਆਂ ਨੇ ਚਿੰਤਾ ਪ੍ਰਗਟ ਕੀਤੀ ਅਤੇ ਸੁਧਾਰ ਦੀ ਮੰਗ ਕੀਤੀ ਗਈ। ਨਗਰ ਨਿਗਮ ਦੇ ਮੇਅਰ ਨੂੰ ਫੋਨ ਤੇ ਤੁਰੰਤ ਸੂਚਿਤ ਕੀਤਾ ਗਿਆ। ਮੇਅਰ ਸਾਹਿਬ ਨੇ ਵਿਸ਼ਵਾਸ ਦਿੱਤਾ ਕਿ ਤਿੰਨ ਦਿਨ ਦੇ ਅੰਦਰ ਹੀ ਬਹੇੜਾ ਰੋਡ ਦੀ ਸੜਕ ਅਤੇ ਪਿਸ਼ਾਬ ਘਰ ਦੀ ਟੈਂਕੀ, ਸੀਟ, ਦਰਵਾਜੇ ਅਤੇ ਹੋਰ ਸਾਫ਼-ਸਫ਼ਾਈ ਦਾ ਕੰਮ ਕਰ ਦਿੱਤਾ ਜਾਵੇਗਾ। ਐਸੋਸੀਏਸ਼ਨ ਨੇ ਨਗਰ ਨਿਗਮ ਕਮਿਸ਼ਨਰ ਸਾਹਿਬ ਅਤੇ ਮੇਅਰ ਸਾਹਿਬਾਨ ਦਾ ਤੁਰੰਤ ਕੰਮ ਕਰਨ ਤੇ ਧੰਨਵਾਦ ਕੀਤਾ। ਐਸ.ਐਸ.ਪੀ. ਪਟਿਆਲਾ ਅਤੇ ਐਸ.ਪੀ. ਸਿਟੀ ਦਾ ਵੀ ਧੰਨਵਾਦ ਕੀਤਾ ਗਿਆ, ਜਿਨਾਂ ਦੇ ਸਹਿਯੋਗ ਨਾਲ ਅਨਾਰਦਾਣਾ ਚੌਂਕ ਵਿੱਚ ਟ੍ਰੈਫਿਕ ਕਰਮਚਾਰੀ ਤੈਨਾਤ ਹੋਣ ਨਾਲ ਹੁਣ ਜਾਮ ਵੀ ਨਹੀਂ ਲੱਗਦਾ ਅਤੇ ਨਾ ਹੀ ਗਲਤ ਪਾਰਕਿੰਗ ਹੁੰਦੀ ਹੈ। ਪਰੰਤੂ ਐਚ.ਡੀ.ਐਫ.ਸੀ. ਬੈਂਕ ਧਰਮਪੁਰਾ ਬਾਜ਼ਾਰ ਅਤੇ ਏ.ਸੀ. ਮਾਰਕਿਟ ਦੇ ਪਿਛਲੇ ਪਾਸੇ ਹਾਲੇ ਵੀ ਜਾਮ ਵਰਗੀ ਹਾਲਤ ਰਹਿੰਦੀ ਹੈ, ਕਿਉਂਕਿ ਠੇਕੇਦਾਰ ਸੜਕ ਤੇ ਹੀ ਕਬਜ਼ਾ ਕਰੀ ਬੈਠਾ ਹੈ। ਜਿਸ ਵੱਲ ਪ੍ਰਸਾਸ਼ਨ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਮੀਟਿੰਗ ਵਿੱਚ ਸੰਗਠਨ ਸਕੱਤਰ ਸੁਰਿੰਦਰ ਸਿੰਘ ਮਾਟਾ, ਕੈਸ਼ੀਅਰ ਸ੍ਰੀ ਭੁਵਨੇਸ਼ ਸ਼ਰਮਾ ਭੋਲਾ, ਦਫਤਰ ਸਕੱਤਰ ਮਾਸਟਰ ਰਾਮ ਸ਼ਰਣ, ਪ੍ਰੈਸ ਸਕੱਤਰ ਜਗਦੀਸ਼ ਸਿੰਘ ਮੁਖੀਜਾ, ਪ੍ਰਚਾਰ ਸਕੱਤਰ ਰਾਜਿੰਦਰ ਸਿੰਘ ਵੋਹਰਾ, ਸਲਾਹਕਾਰ ਸੁਰਿੰਦਰ ਸਿੰਘ, ਪ੍ਰਿੰਸ ਭੰਡਾਰੀ, ਸਤਵਿੰਦਰ ਸਿੰਘ ਸੈਣੀ, ਦਰਸ਼ਨ ਸਿੰਘ ਤੇ ਜਸਦੀਪ ਸਿੰਘ ਕਵਾਲਟੀ ਬੇਕਰੀ ਨੇ ਵੀ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ।

No comments: