BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿਵਲ ਹਸਪਤਾਲ ਮੋਗਾ ਵਿਖੇ ਸਰਕਾਰੀ ਸਪਲਾਈ ਦੇ ਸਟਾਕ ਅਨੁਸਾਰ ਹੀ ਹਰ ਇੱਕ ਮਰੀਜ਼ ਨੂੰ ਦਿੱਤੀ ਜਾਂਦੀ ਹੈ ਦਵਾਈ-ਸਿਵਲ ਸਰਜਨ

ਮੋਗਾ 13 ਜੂਨ (ਬਿਊਰੋ)- ਸਿਵਲ ਸਰਜਨ ਮੋਗਾ ਡਾ: ਜੱਜਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਵਲ ਹਸਪਤਾਲ ਮੋਗਾ ਵਿਖੇ ਇਲਾਜ ਲਈ ਵੱਡੀ ਗਿਣਤੀ ਵਿੱਚ ਸ਼ਹਿਰ ਵਾਸ਼ਅਤੇ ਆਲੇ-ਦੁਆਲੇ ਦੇ ਪਿੰਡਾਂ ਤੋਂ ਲੋਕ ਆਉਂਦੇ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਰੀਜ਼ਾਂ ਨੂੰ ਲੋੜ ਅਨੂਸਾਰ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਉਨਾਂ ਦੱਸਿਆ ਕਿ ਹਸਪਤਾਲ ਵਿੱਚ ਸਰਕਾਰੀ ਸਪਲਾਈ ਦੇ ਸਟਾਕ ਅਨੁਸਾਰ ਹਰ ਇੱਕ ਮਰੀਜ਼ ਨੂੰ ਡਾਕਟਰ ਦੇ ਲਿਖੇ ਅਨੁਸਾਰ ਦਵਾਈ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਜੇਕਰ ਡਾਕਟਰ ਵੱਲੋਂ ਲਿਖੀ ਗਈ ਦਵਾਈ ਸਟਾਕ ਵਿੱਚ ਉਪਲੱਭਦ ਨਾ ਹੋਵੇ ਤਾਂ ਮਰੀਜ਼ ਨੂੰ ਦਵਾਈ ਜਨ-ਔਸੁਧੀ ਸਟੌਰ ਤੋਂ ਪ੍ਰਾਪਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਨਾਂ ਦੱਸਿਆ ਕਿ ਸਰਕਾਰ ਵੱਲੋਂ ਵੱਡੀ ਮਾਤਰਾ ਵਿੱਚ ਸਰਕਾਰੀ ਸਪਲਾਈ ਡਰੱਗ ਸਟੌਰ ਬਠਿੰਡਾ ਤੋਂ ਆ ਰਹੀ ਹੈ ਅਤੇ ਮਰੀਜ਼ਾਂ ਨੂੰ ਵੰਡੀ ਜਾ ਰਹੀ ਹੈ।

No comments: