BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵੱਲੋਂ ਤਿੰਨ ਦਿਨਾਂ ਫ੍ਰੀ ਮੈਡੀਕਲ ਕੈਂਪ ਦਾ ਆਯੋਜਨ

ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵੱਲੋਂ ਲਗਾਏ ਮੈਡੀਕਲ ਕੈਂਪ ਦੋਰਾਨ ਹਾਜਰ ਮੈਨੇਜਰ ਹਰਦੇਵ ਸਿੰਘ, ਕਾਨੂੰਗੋ ਭੁਪਿੰਦਰ ਸਿੰਘ, ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 17 ਜੂਨ (ਅਮਰਜੀਤ ਸਿੰਘ)- ਸ਼ਹੀਦ ਬਾਬਾ ਨਿਹਾਲ ਚੈਰੀਟੇਬਲ ਹਸਪਤਾਲ ਵੱਲੋਂ ਗੁ. ਸ਼ਹੀਦ ਬਾਬਾ ਨਿਹਾਲ ਸਿੰਘ ਵਿਖੇ ਮਨਾਏ ਜਾ ਰਹੇ, 65 ਸਲਾਨਾਂ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਰਸੀਵਰ-ਕਮ ਨਾਇਬ ਤਹਿਸੀਲਦਾਰ ਜਲੰਧਰ 1 ਦੀ ਵਿਸ਼ੇਸ਼ ਦੇਖਰੇਖ ਹੇਠ ਲਗਾਏ ਮੈਡੀਕਲ ਕੈਂਪ ਦਾ ਭਾਰੀ ਗਿਣਤੀ ਵਿੱਚ ਗੁਰੂ ਘਰ ਪੁੱਜੀਆਂ ਸੰਗਤਾਂ ਨੇ ਲਾਭ ਉਠਾਇਆ। ਇਸ ਮੋਕੇ ਤੇ ਸੰਗਤਾਂ ਦੇ ਸ਼ੂਗਰ ਦੇ ਟੈਸਟ, ਬੀ.ਪੀ. ਟੈਸਟ ਅਤੇ ਹੋਰ ਬੀਮਾਰੀਆਂ ਦਾ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕਰਕੇ ਉਨਾਂ ਨੂੰ ਦਵਾਈਆਂ ਮੁਫਤ ਦਿਤੀਆਂ। ਮੈਨੇਜਰ ਸ. ਹਰਦੇਵ ਸਿੰਘ ਰਿਟਾਇੰਡ ਕੈਪਟਨ ਨੇ ਦਸਿਆ ਕਿ ਅੱਜ 18 ਜੂਨ ਨੂੰ ਜੋੜ ਮੇਲੇ ਦੇ ਸਬੰਧ ਵਿੱਚ ਵਿਸ਼ਾਲ ਖੂਨਦਾਨ ਕੈਂਪ ਰਸੀਵਰ ਸਾਹਿਬ ਦੀ ਵਿਸ਼ੇਸ਼ ਦੇਖਰੇਖ ਹੇਠ ਗੁਰੂ ਘਰ ਵਿਖੇ ਲਗਾਇਆ ਜਾ ਰਿਹਾ ਹੈ। ਉਨਾਂ ਨੋਜਵਾਨ ਵੀਰਾਂ ਅਤੇ ਹੋਰ ਘੁਰੂ ਘਰ ਪੁਜੀਆਂ ਸੰਗਤਾਂ ਨੂੰ ਇਸ ਖੂਨਦਾਨ ਕੈਂਪ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਇਸ ਮੋਕੇ ਤੇ ਕਾਨੂੰਗੋ ਭੁਪਿੰਦਰ ਸਿੰਘ, ਪਟਵਾਰੀ ਪਰਮਜੀਤ ਸਿੰਘ, ਮੈਨੇਜਰ ਬਲਵੀਰ ਸਿੰਘ, ਮੈਨੇਜਰ ਹਰਦੇਵ ਸਿੰਘ, ਪਟਵਾਰੀ ਪਰਮਜੀਤ ਸਿੰਘ, ਡਾਕਟਰ ਕਿਰਨਦੀਪ ਕੋਰ, ਪਰਮਜੀਤ ਕੋਰ, ਰਤਨ, ਮਨਜੀਤ, ਸ਼ਾਂਤੀ ਰਾਣੀ, ਕੋਮਲ, ਦੀਪਕ, ਨਰਿੰਦਰ ਸਿੰਘ ਭੋਗਲ, ਅਤੇ ਹੋਰ ਹਾਜਰ ਸਨ।

No comments: