BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੁਰੂ ਨਾਨਕ ਅਨਾਥ ਆਸ਼ਰਮ ਦੀ 100 ਫੁੱਟ ਕੰਧ ਡਿੱਗੀ

ਆਸ਼ਰਮ ਵਿੱਚ 100 ਫੁੱਟੀ ਕੰਧ ਡਿੱਗਣ ਸਬੰਧੀ ਜਾਣਕਾਰੀ ਦਿੰਦੇ ਸੁਰਿੰਦਰ ਸਿੰਘ ਪੱਪੀ ਅਤੇ ਹੋਰ ਕਰਮਚਾਰੀ।
ਆਦਮਪੁਰ ਜੰਡੂ ਸਿੰਘਾ 2 ਜੁਲਾਈ (ਅਮਰਜੀਤ ਸਿੰਘ)- ਬੀਤੇ ਦਿਨ ਸ਼ਾਮ ਕਰੀਬ 7 ਵਜੇ ਚੱਲੇ ਮੀਂਹ ਹਨੇਰੀ ਦੇ ਝੱਖੜ ਨਾਲ ਪਿੰਡ ਬੁਡਿਆਣਾ ਵਿੱਚ ਮੋਜੂਦ ਗੁਰੂ ਨਾਨਕ ਅਨਾਥ ਆਸ਼ਰਮ ਦੇ ਬਾਹਰ ਪਾਸੇ ਕੀਤੀ ਚਾਰ ਦੀਵਾਰੀ ਦੀ ਕਰੀਬ 100 ਫੁੱਟ ਕੰਧ ਡਿੱਗ ਗਈ, ਜਿਸ ਨਾਲ ਆਸ਼ਰਮ ਦਾ ਭਾਰੀ ਨੁਕਸਾਨ ਹੋਇਆ। ਆਸ਼ਰਮ ਦੇ ਜਰਨਲ ਸੈਕਟਰੀ ਸੁਰਿੰਦਰ ਸਿੰਘ ਪੱਪੀ, ਮੀਤ ਪ੍ਰਧਾਨ ਤਰਸੇਮ ਸਿੰਘ ਹਾਰਟਾਂ, ਰਵੀ, ਪਰਵੇਜ ਮਸੀਹ, ਰਵਿੰਦਰ ਸਿੰਘ, ਰਵੀ ਕੁਮਾਰ, ਧਰਮ ਸਿੰਘ, ਸੁਨੀਤਾ, ਅਨੀਤਾ ਰਾਣੀ, ਨੇ ਦਸਿਆ ਕਿ ਬੀਤੇ ਦਿਨੀਂ ਆਏ ਝੱਖ਼ੜ ਨਾਲ ਇਹ ਹਾਦਸਾ ਵਾਪਰਿਆ। ਜਰਨਲ ਸਕੱਤਰ ਸੁਰਿੰਦਰ ਸਿੰਘ ਪੱਪੀ ਨੇ ਸੇਵਾਦਾਰਾਂ ਨੂੰ ਅਪੀਲ ਕੀਤੀ, ਕਿ ਇਹ ਕੰਧ ਦਾ ਨਿਰਮਾਣ ਜਲਦ ਤੋਂ ਜਲਦ ਕਰਵਾਇਆ ਜਾਵੇ। ਤਾਂ ਜੋ ਮੀਂਹ ਹਨੇਰੀ ਅਤੇ ਰਾਤ ਵੇਲੇ ਲਾਇਟ ਜਾਣ ਤੇ ਕੋਈ ਆਸ਼ਰਮ ਦਾ ਮਰੀਜ ਆਸ਼ਰਮ ਤੋਂ ਕਿੱਧਰੇ ਭੱਜ ਨਾਲ ਜਾਵੇ। ਉਨਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਾਰਜ ਵਿੱਚ ਸਹਿਯੋਗ ਦੇਣ।

No comments: